ਲਖਨਊ– ਭਾਰਤ ਵਿਚ ਪੈਸੇ, ਪ੍ਰਸਿੱਧੀ ਅਤੇ ਸਤਿਕਾਰ ਦਾ ਸਮਾਨਾਰਥੀ ‘ਕ੍ਰਿਕਟ’ ਦਾ ਇਕ ਬੁਰਾ ਚਿਹਰਾ ਵੀ ਸਾਹਮਣੇ ਆਇਆ ਹੈ ਜਦੋਂ ਆਪਣੇ ਪ੍ਰਦਰਸ਼ਨ ਦੀ ਬਦੌਲਤ ਦੇਸ਼ ਨੂੰ ਕਈ ਵਾਰ ਸਨਮਾਨਿਤ ਕਰਨ ਵਾਲਾ ਇਕ ਦਿਵਿਆਂਗ ਖਿਡਾਰੀ 7 ਸਾਲਾਂ ਤੋਂ ਇਕ-ਅੱਧੀ ਨੌਕਰੀ ਲਈ ਸਰਕਾਰੀ ਦਫਤਰਾਂ ਦੀਆਂ ਪੌੜੀਆਂ ਗਿਣ ਰਿਹਾ ਹੈ। ਭਾਰਤੀ ਦਿਵਿਆਂਗ ਕ੍ਰਿਕਟ ਟੀਮ ਦੇ ਉਪ ਕਪਤਾਨ ਲਵ ਵਰਮਾ ਨੇ ਆਪਣੀ ਦੁਖਭਰੀ ਕਹਾਣੀ ਇਕ ਪੱਤਰ ਦੇ ਰਾਹੀਂ ਖੇਡ ਪ੍ਰੇਮੀਆਂ ਨਾਲ ਸਾਂਝੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕ੍ਰਿਕਟ ਦੇ ਦੀਵਾਨੇ ਇਸ ਦੇਸ਼ ਵਿਚ ਦਿਵਿਆਂਗ ਕ੍ਰਿਕਟ ਦੀ ਕੋਈ ਅਹਿਮੀਅਤ ਨਹੀਂ ਹੈ ਸਗੋਂ ਦਿਵਿਆਂਗ ਨੂੰ ਪਹਿਲਕਦਮੀ ਦੇਣ ਵਾਲੀ ਸਰਕਾਰ ਦੇ ਨੁਮਾਇੰਦਿਆਂ ਵਿਚ ਵੀ ਇਸ ਵਰਗ ਲਈ ਕਾਫੀ ਉਦਾਸੀਨਤਾ ਹੈ।
ਇਹ ਖ਼ਬਰ ਪੜ੍ਹੋ-ਮਿਕੇਲਸਨ ਨੇ PGA ਚੈਂਪੀਅਨਸ਼ਿਪ ਜਿੱਤੀ, ਸਭ ਤੋਂ ਵਡੇਰੀ ਉਮਰ ਦਾ ਮੇਜਰ ਚੈਂਪੀਅਨ ਬਣਿਆ
ਵਰਮਾ ਨੇ ਲਿਖਿਆ,‘‘ਮੈਂ ਪਿਛਲੇ 7 ਸਾਲਾਂ ਤੋਂ ਰੋਜ਼ਗਾਰ ਲਈ ਦੌੜ-ਭੱਜ ਕਰ ਰਿਹਾ ਹਾਂ। ਮੇਰਾ ਸੁਪਨਾ ਸੀ ਕਿ ਮੈਂ ਆਪਣੇ ਦੇਸ਼ ਲਈ ਖੇਡਾਂ, ਮੈਂ ਸਰ ਸਚਿਨ ਤੇਂਦੁਲਕਰ ਨੂੰ ਦੇਖ ਕੇ ਹੀ ਕ੍ਰਿਕਟ ਸਿੱਖੀ।’’ ਦਿਵਿਆਂਗ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ (ਨੀਤੀ ਕਮਿਸ਼ਨ) ਵਲੋਂ ਸੰਚਾਲਿਤ ਹੁਣ ਤਕ 8 ਕੌਮਾਂਤਰੀ ਦਿਵਿਆਂਗ ਕ੍ਰਿਕਟ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਚੁੱਕਾ ਹੈ ਤੇ ਭਾਰਤੀ ਦਿਵਿਆਂਗ ਕ੍ਰਿਕਟ ਟੀਮ ਦਾ ਉਪ ਕਪਤਾਨ ਵੀ ਹੈ। ਜਿਸ ਵਿਚ 2014 ਵਿਚ ਸ਼੍ਰੀਲੰਕਾ ਦੌਰੇ ’ਤੇ ਮੈਨ ਆਫ ਦਿ ਸੀਰੀਜ਼ ਦੇ ਨਾਲ ਸ਼ੁਰੂ ਹੋਈ ਜਦਕਿ 2015 ਵਿਚ ਦਿਵਿਆਂਗ ਏਸ਼ੀਆ ਕੱਪ ਤੇ ਅਪ੍ਰੈਲ ਵਿਚ ਦੁਬਈ ਦੇ ਸ਼ਾਰਜਾਹ ਵਿਚ ਖਤਮ ਜੀ. ਪੀ. ਐੱਲ. ਵਿਚ ਮੈਨ ਆਫ ਦਿ ਮੈਚ ਚੁਣਿਆ ਗਿਆ।’’
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ IPL ਨਾਲ ਜੁੜੇ ਦਲ ਨੇ ਟੀਮ ਨਾਲ ਟ੍ਰੇਨਿੰਗ ਕੀਤੀ ਸ਼ੁਰੂ
ਸੋਨਭਦ੍ਰ ਦੇ ਅਨਪਰਾ ਖੇਤਰ ਦੇ ਨਿਵਾਸੀ ਵਰਮਾ ਨੇ ਕਿਹਾ,‘‘2019 ਵਿਚ ਨੇਪਾਲ ਵਿਰੁੱਧ ਦੂਜੇ ਟੀ-20 ਮੈਚ ਵਿਚ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ 131 ਦੌੜਾਂ ਨਾਲ ਜਿੱਤ ਕਰਵਾਈ। ਸੁਪਨਾ ਦੇਖਿਆ ਸੀ ਕਿ ਮੈਂ ਸਾਰੀ ਜ਼ਿੰਦਗੀ ਕ੍ਰਿਕਟ ਖੇਡ ਨੂੰ ਸਮਰਪਿਤ ਕਰਾਂਗਾ । ਜਦੋਂ ਦੇਸ਼ ਲਈ ਖੇਡਿਆ ਤਦ ਅਜਿਹਾ ਲੱਗਾ ਸੀ ਕਿ ਸਰਕਾਰ ਜਾਂ ਕੰਪਨੀ ਰੋਜ਼ਦਾਰ ਦੇ ਦੇਵੇਗੀ ਪਰ ਅਜਿਹਾ ਅੱਜ ਤਕ ਨਹੀਂ ਹੋ ਸਕਿਆ।13 ਫਰਵਰੀ 2015 ਨੂੰ ਅਸੀਂ ਏਸ਼ੀਆ ਕੱਪ ਚੈਂਪੀਅਨ ਬਣੇ ਸੀ। ਸੰਯੋਗ ਸੀ ਕਿ 31 ਮਾਰਚ 2015 ਨੂੰ ਤਤਕਾਲੀਨ ਮੁੱਖ ਮੰਤਰੀ ਅਖਿਲੇਸ਼ ਯਾਦਵ ਅਨਪਰਾ ਕਾਲੋਨੀ ਦੇ ਸੀ. ਆਈ. ਐੱਸ. ਐੱਫ. ਮੈਦਾਨ ’ਤੇ ਆਏ ਹੋਏ ਸਨ। ਜਦੋਂ ਪਤਾ ਲੱਗਾ ਕਿ ਉਹ ਆ ਰਹੇ ਹਨ ਤਦ ਉਮੀਦਾਂ ਬਹੁਤ ਸਨ ਕਿ ਮੈਂ ਆਪਣੀ ਗੱਲ ਰੱਖ ਸਕਾਂਗਾ ਪਰ ਬਦਕਿਸਮਤ ਸੀ ਕਿ ਕਿਸੇ ਨੇ ਪੁੱਛਿਆ ਤਕ ਨਹੀਂ ਤੇ ਕੁਝ ਲੋਕਾਂ ਵਲੋਂ ਮਜ਼ਾਕ ਬਣਾਇਆ ਗਿਆ ਕਿ ਏਸ਼ੀਆ ਚੈਂਪੀਅਨ ਨੂੰ ਘੱਟ ਤੋਂ ਘੱਟ ਸਾਈਕਲ ਦਿਵਾ ਦਿੰਦੇ ਜਦਕਿ ਲੈਪਟਾਪ, ਸਾਈਕਲ ਲੜਕੀਆਂ ਨੂੰ ਵੰਡੇ ਗਏ ਸਨ। ਉਸ ਤੋਂ ਬਾਅਦ ਤੋਂ ਸਪਾ ਜ਼ਿਲਾ ਮੁਖੀ, ਸਪਾ ਵਿਧਾਇਕ, ਜ਼ਿਲਾ ਅਧਿਕਾਰੀ, ਜ਼ਿਲਾ ਦਿਵਿਆਂਗ ਅਧਿਕਾਰੀ ਨੂੰ ਪੱਤਰ ਲਿਖੇ ਪਰ ਕੋਈ ਜਵਾਬ ਨਹੀਂ ਮਿਲਿਆ।
ਇਹ ਖ਼ਬਰ ਪੜ੍ਹੋ- ਬਲਬੀਰ ਸਿੰਘ ਸੀਨੀਅਰ ਦੇ ਨਾਮ 'ਤੇ ਹੋਵੇਗਾ ਮੋਹਾਲੀ ਹਾਕੀ ਸਟੇਡੀਅਮ
ਇੰਟਰਨੈਸ਼ਨਲ ਪਲੇਅਰ ਨੇ ਕਿਹਾ,‘‘2017 ਵਿਚ ਭਾਜਪਾ ਸਰਕਾਰ ਆਉਣ ਤੋਂ ਬਾਅਦ ਉਮੀਦਾਂ ਫਿਰ ਤੋਂ ਜਾਗੀਆਂ। ਇਕ ਵਾਰ ਦੁਬਾਰਾ ਇਸ ਵਿਚ ਜ਼ੋਰ ਲਾਇਆ, ਜ਼ਿਲਾ ਅਧਿਕਾਰੀ, ਸੰਸਦ ਮੈਂਬਰ, ਵਿਧਾਇਕ ਨੂੰ ਪੱਤਰ ਲਿਖੇ। ਜ਼ਿਲਾ ਅਧਿਕਾਰੀ ਨੇ ਸੋਨਭਦ੍ਰ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਨੂੰ ਰੋਜ਼ਗਾਰ ਦੇ ਸਬੰਧ ਵਿਚ ਪੱਤਰ ਲਿਖਿਆ, ਜਿਸ ਵਿਚ ਸਿਰਫ ਅਨਪਰਾ ਥਰਮਲ ਪ੍ਰਾਜੈਕਟ ਨੇ ਇਸ ’ਤੇ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਰਾਜ ਬਿਜਲੀ ਉਤਪਾਦਨ ਕਾਰੋਪੇਸ਼ਨ ਲਿਮ. ਦੇ ਮੁੱਖ ਦਫਤਰ ਨੂੰ ਸਾਰੇ ਕਾਜ਼ਗਾਤ ਭੇਜੇ ਜੋ ਕਿ ਇਕ ਸਾਲ ਹੋ ਗਿਆ ਹੈ। ਅਪਨਾ ਦਲ (ਐੱਸ.) ਮੁਖੀ ਅਨੁਪ੍ਰਿਯਾ ਪਟੇਲ ਨੇ ਜੁਲਾਈ 2020 ਵਿਚ ਕੇਂਦਰੀ ਰਾਜ ਮੰਤਰੀ ਨੂੰ ਪੱਤਰ ਲਿਖਿਆ। ਜਵਾਬ ਆਇਆ ਕਿ ਮਾਮਲੇ ਨੂੰ ਦੇਖ ਰਹੇ ਹਨ ਪਰ ਅਜੇ ਤਕ ਜਵਾਬ ਨਹੀਂ ਆਇਆ।’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਲਬੀਰ ਸਿੰਘ ਸੀਨੀਅਰ ਦੇ ਨਾਮ 'ਤੇ ਹੋਵੇਗਾ ਮੋਹਾਲੀ ਹਾਕੀ ਸਟੇਡੀਅਮ
NEXT STORY