ਚੰਡੀਗੜ੍ਹ : ਵਿਜੇ ਹਜ਼ਾਰੇ ਟਰਾਫੀ ਦੌਰਾਨ ਆਸਟ੍ਰੇਲੀਆ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਲਈ ਟੀਮ ਇੰਡੀਆ 'ਚ ਨਾਂ ਸ਼ਾਮਲ ਹੋਣ ਤੋਂ ਖੁੰਝੇ ਖਿਡਾਰੀ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ। ਹਾਲ ਹੀ ਵਿੱਚ ਯੁਜ਼ੀ ਚਾਹਲ ਨੇ ਹਰਿਆਣਾ ਲਈ ਖੇਡਦੇ ਹੋਏ ਛੇ ਵਿਕਟਾਂ ਲਈਆਂ ਸਨ। ਸ਼ਨੀਵਾਰ ਨੂੰ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਵੀ 6 ਵਿਕਟਾਂ ਲੈ ਕੇ ਚੋਣਕਾਰਾਂ ਦਾ ਦਰਵਾਜ਼ਾ ਖੜਕਾਇਆ। ਚਾਹਰ ਨੇ 41 ਦੌੜਾਂ 'ਤੇ ਛੇ ਵਿਕਟਾਂ ਲਈਆਂ ਜਦਕਿ ਦੀਪਕ ਹੁੱਡਾ ਨੇ 76 ਦੌੜਾਂ ਬਣਾ ਕੇ ਰਾਜਸਥਾਨ ਨੂੰ ਗੁਜਰਾਤ 'ਤੇ ਪੰਜ ਵਿਕਟਾਂ ਨਾਲ ਜਿੱਤ ਦਿਵਾਈ।
ਚਾਹਰ ਦੀ ਕਾਤਿਲਾਨਾ ਗੇਂਦਬਾਜ਼ੀ ਦੇ ਸਾਹਮਣੇ ਗੁਜਰਾਤ ਦੀ ਟੀਮ 29 ਓਵਰਾਂ 'ਚ 128 ਦੌੜਾਂ 'ਤੇ ਆਊਟ ਹੋ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ 18 ਦੌੜਾਂ 'ਤੇ 4 ਵਿਕਟਾਂ ਗੁਆ ਕੇ ਮੁਸ਼ਕਲ 'ਚ ਸੀ ਪਰ ਹੁੱਡਾ ਨੇ 79 ਗੇਂਦਾਂ 'ਤੇ 8 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਆਪਣੀ ਪਾਰੀ ਖੇਡ ਕੇ ਟੀਮ ਦੀ ਜਿੱਤ ਯਕੀਨੀ ਬਣਾ ਦਿੱਤੀ। ਰਾਜਸਥਾਨ ਨੇ 28 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਅੰਡਰ-19 ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ, ਪੰਜਾਬ ਦੇ ਉਦੈ ਸਹਾਰਨ ਨੂੰ ਮਿਲੀ ਕਪਤਾਨੀ
ਸਚਿਨ ਬੇਬੀ (104) ਅਤੇ ਸੰਜੂ ਸੈਮਸਨ (55) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਕੇਰਲ ਦੀ ਟੀਮ ਨੂੰ ਅਲੂਰ 'ਚ ਮੀਂਹ ਪ੍ਰਭਾਵਿਤ ਗਰੁੱਪ ਏ ਦੇ ਮੈਚ 'ਚ ਮੁੰਬਈ ਦੇ ਖਿਲਾਫ ਵੀਜੇਡੀ ਪ੍ਰਣਾਲੀ ਦੇ ਤਹਿਤ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਰਲ ਨੇ 49.1 ਓਵਰਾਂ 'ਚ 231 ਦੌੜਾਂ ਬਣਾਈਆਂ। ਮੁੰਬਈ ਨੂੰ ਵੀਜੇਡੀ ਪ੍ਰਣਾਲੀ ਰਾਹੀਂ ਜਿੱਤ ਲਈ 30 ਓਵਰਾਂ ਵਿੱਚ 159 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 24.2 ਓਵਰਾਂ ਵਿੱਚ ਹਾਸਲ ਕਰ ਲਿਆ। ਟੀਮ ਲਈ ਅੰਗਕ੍ਰਿਸ਼ ਰਘੂਵੰਸ਼ੀ ਨੇ 47 ਗੇਂਦਾਂ ਵਿੱਚ 57 ਦੌੜਾਂ ਬਣਾਈਆਂ ਜਦਕਿ ਕਪਤਾਨ ਅਜਿੰਕਿਆ ਰਹਾਣੇ ਨੇ 20 ਗੇਂਦਾਂ ਵਿੱਚ 34 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਅਹਿਮਦਾਬਾਦ ਵਿੱਚ ਗਰੁੱਪ ਸੀ ਦੇ ਮੈਚ ਵਿੱਚ ਦਿੱਲੀ ਨੂੰ ਮਿਜ਼ੋਰਮ ਨੂੰ ਅੱਠ ਵਿਕਟਾਂ ਨਾਲ ਹਰਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਟੀਮ ਨੇ ਲੈੱਗ ਸਪਿਨਰ ਸੁਯਸ਼ ਸ਼ਰਮਾ ਦੀਆਂ 4 ਵਿਕਟਾਂ ਦੀ ਮਦਦ ਨਾਲ ਮਿਜ਼ੋਰਮ ਦੀ ਪਾਰੀ ਨੂੰ 128 ਦੌੜਾਂ 'ਤੇ ਸਮੇਟ ਕੇ ਸਿਰਫ 17 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਦਿੱਲੀ ਲਈ ਹਿੰਮਤ ਸਿੰਘ ਨੇ 43 ਗੇਂਦਾਂ 'ਤੇ 52 ਦੌੜਾਂ ਦੀ ਤੇਜ਼ ਪਾਰੀ ਖੇਡੀ ਜਦਕਿ ਆਯੂਸ਼ ਬਦੋਨੀ ਨੇ 24 ਗੇਂਦਾਂ 'ਤੇ 45 ਦੌੜਾਂ ਦੀ ਤੇਜ਼ ਪਾਰੀ ਖੇਡੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੇ ਧਾਕੜ ਕ੍ਰਿਕਟਰ ਇਮਾਦ ਵਸੀਮ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY