ਕਰਾਚੀ : ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੀਆਂ ਘੱਟੋ-ਘੱਟ ਤਿੰਨ ਫਰੈਂਚਾਈਜ਼ੀ ਆਫਸ਼ੋਰ (ਦੇਸ਼ ਦੇ ਬਾਹਰ ਦੀ ਕੰਪਨੀ) ਆਨਲਾਈਨ ਸੱਟੇਬਾਜ਼ੀ ਕੰਪਨੀਆਂ ਦੇ ਇਸ਼ਤਿਹਾਰਾਂ ਦਾ ਪ੍ਰਚਾਰ ਕਰਕੇ ਸਖਤ ਇਸਲਾਮਿਕ ਕਾਨੂੰਨਾਂ ਦੀ ਉਲੰਘਣਾ ਕਰ ਰਹੀਆਂ ਹਨ।
ਫ੍ਰੈਂਚਾਈਜ਼ੀ ਮੁੱਖ ਤੌਰ 'ਤੇ ਐਕਸਬੇਟ, ਬਾਜ਼ੀਬੇਟ ਤੇ ਮੇਲਬੇਟ ਜਿਹੀਆਂ ਕੰਪਨੀਆਂ ਦੇ ਇਸ਼ਤਿਹਾਰਾਂ ਨੂੰ ਆਪਣੀ ਖੇਡ ਕਿੱਟ (ਪਿੱਛੇ ਜਾਂ ਸਾਹਮਣੇ) 'ਤੇ ਪ੍ਰਦਰਸ਼ਿਤ ਕਰ ਰਹੀਆਂ ਹਨ ਜਦੋਂ ਕਿ ਉਨ੍ਹਾਂ ਵਿੱਚੋਂ ਇੱਕ ਨੇ ਇੱਕ ਕੈਸੀਨੋ ਕੰਪਨੀ ਨਾਲ ਇੱਕ ਸਮਝੌਤਾ ਵੀ ਕੀਤਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਨੂੰ WTC Points Table 'ਚ ਵੱਡਾ ਫਾਇਦਾ, ਫਾਈਨਲ ਖੇਡਣ ਦੇ ਨੇੜੇ ਪੁੱਜਾ
ਪਾਕਿਸਤਾਨ ਵਿੱਚ ਕਿਸੇ ਵੀ ਰੂਪ ਵਿੱਚ ਸੱਟੇਬਾਜ਼ੀ ਅਤੇ ਜੂਏ 'ਤੇ ਪਾਬੰਦੀ ਹੈ ਪਰ ਆਫਸ਼ੋਰ ਆਨਲਾਈਨ ਕੰਪਨੀਆਂ ਸਰੋਗੇਟ ਵਿਗਿਆਪਨ (ਸਿੱਧੇ ਵਿਗਿਆਪਨ ਨਹੀਂ) ਰਾਹੀਂ ਪ੍ਰਮੋਸ਼ਨ ਲਈ ਘਰੇਲੂ ਟੀ-20 ਟੂਰਨਾਮੈਂਟ ਦੀ ਵਰਤੋਂ ਕਰ ਰਹੀਆਂ ਹਨ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇਸ ਮੁੱਦੇ 'ਤੇ ਚੁੱਪੀ ਧਾਰੀ ਹੋਈ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਫਰੈਂਚਾਈਜ਼ੀ ਨੂੰ ਦੇਸ਼ ਵਿੱਚ ਖੇਡ ਦੀ ਸੰਚਾਲਨ ਸੰਸਥਾ ਦਾ ਸਮਰਥਨ ਪ੍ਰਾਪਤ ਹੈ। PSL ਦਾ ਬ੍ਰਾਂਡ ਨਾਮ ਵੀ ਇਹਨਾਂ ਜੂਏ ਅਤੇ ਸੱਟੇਬਾਜ਼ੀ ਕੰਪਨੀਆਂ ਨਾਲ ਜੁੜੇ ਇਸ਼ਤਿਹਾਰਾਂ ਦੇ ਨਾਲ ਕਈ ਆਨਲਾਈਨ ਵੈਬਸਾਈਟਾਂ 'ਤੇ ਵਰਤਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਨੂੰ WTC Points Table 'ਚ ਵੱਡਾ ਫਾਇਦਾ, ਫਾਈਨਲ ਖੇਡਣ ਦੇ ਨੇੜੇ ਪੁੱਜਾ
NEXT STORY