ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਵਿਚਾਰਾਂ ਨੂੰ ਖਾਰਜ ਕੀਤਾ ਕਿ ਵਿਗਿਆਪਨਾਂ 'ਤੇ ਜ਼ਿਆਦਾ ਸਮਾਂ ਬਿਤਾਉਣਾ ਇਕ ਕ੍ਰਿਕਟਰ ਲਈ ਧਿਆਨ ਭੰਗ ਕਰਨ ਵਾਲਾ ਹੋ ਸਕਦਾ ਹੈ। ਕੋਹਲੀ ਕਈ ਬ੍ਰਾਂਡ ਦੇ ਵਿਗਿਆਪਨ ਕਰਦੇ ਹਨ ਅਤੇ ਕੁਝ ਤਾਂ ਉਨ੍ਹਾਂ ਦੇ ਖੁਦ ਦੇ ਅਦਾਰੇ ਹਨ। ਕੋਹਲੀ ਨੇ ਪ੍ਰੋਗਰਾਮ ਦੇ ਦੌਰਾਨ ਕਿਹਾ, ''ਜਦੋਂ ਮੈਂ ਰਾਗਰ (ਕੱਪੜਿਆਂ ਦਾ ਉਨ੍ਹਾਂ ਦਾ ਬ੍ਰਾਂਡ) ਨਾਲ ਜੁੜਿਆ ਸੀ ਉਦੋਂ ਮੈਂ 25-26 ਸਾਲਾਂ ਦਾ ਸੀ। ਇਸ ਦੇ ਬਾਅਦ ਵੀ ਲੋਕਾਂ ਨੂੰ ਲਗਦਾ ਹੈ ਕਿ 25 ਸਾਲਾਂ ਦੀ ਉਮਰ 'ਚ ਕਾਰੋਬਾਰ ਨਾਲ ਜੁੜ ਰਿਹਾ ਹਾਂ ਅਤੇ ਮੈਂ ਇਸ ਲਈ ਬਹੁਤ ਘੱਟ ਉਮਰ ਦਾ ਹਾਂ।''

ਉਨ੍ਹਾਂ ਅੱਗੇ ਕਿਹਾ, ''ਪੇਸ਼ੇਵਰ ਖਿਡਾਰੀ ਦੇ ਤੌਰ 'ਤੇ ਕਾਰੋਬਾਰ ਲਈ ਕੋਈ ਉਮਰ ਦੀ ਹੱਦ ਨਹੀਂ ਹੈ ਕਿਉਂਕਿ ਤੁਸੀਂ ਜਦੋਂ ਵੀ ਕਾਰੋਬਾਰ ਸ਼ੁਰੂ ਕਰਦੇ ਹੋ, ਤੁਹਾਨੂੰ ਇਸ ਨੂੰ ਵਧਾਉਣਾ ਹੁੰਦਾ ਹੈ। ਇਹ ਇਕ ਵਾਕਅੰਸ਼ ਹੈ ਕਿ ਤੁਹਾਨੂੰ ਵਿਸ਼ੇਸ਼ ਉਮਰ ਦੇ ਬਾਅਦ ਹੀ ਕਾਰੋਬਾਰ ਕਰਨਾ ਚਾਹੀਦਾ ਹੈ। ਮੈਂ ਇਸ 'ਚ ਵਿਸ਼ਵਾਸ ਨਹੀਂ ਕਰਦਾ।'' ਕੋਹਲੀ ਨੇ ਕਿਹਾ ਕਿ ਖਿਡਾਰੀ ਲਈ ਕ੍ਰਿਕਟ ਅਤੇ ਕਾਰੋਬਾਰੀ ਹਿਤਾਂ 'ਚ ਸੰਤੁਲਨ ਬਣਾਉਣਾ ਅਹਿਮ ਹੁੰਦਾ ਹੈ। ਉਨ੍ਹਾਂ ਕਿਹਾ, ''ਮੈਂ ਨਹੀਂ ਮੰਨਦਾ ਕਿ ਤੁਸੀਂ ਖੇਡਦੇ ਹੋਏ ਸਪਾਂਸਰਸ਼ਿਪ ਨਹੀਂ ਕਰ ਸਕਦੇ। ਮੈਂ ਇਨ੍ਹਾਂ ਸਭ 'ਚ ਵਿਸ਼ਵਾਸ ਨਹੀਂ ਕਰਦਾ। ਜੇਕਰ ਤੁਹਾਡੇ ਕੋਲ ਸੀਮਿਤ ਸਮਾਂ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਸ ਸੀਮਿਤ ਸਮੇਂ 'ਚ ਆਪਣੇ ਉਤਪਾਦ ਨੂੰ ਕਿਵੇਂ ਅੱਗੇ ਵਧਾ ਸਕਦੇ ਹੋ।''
ਰੋਮਾਂਚਕ ਮੈਚ 'ਚ ਪਟਨਾ ਜਿੱਤਿਆ ਤਾਂ ਗੁਜਰਾਤ ਨੇ ਮੁੰਬਈ ਨੂੰ ਹਰਾਇਆ
NEXT STORY