ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਅਕਸਰ ਆਪਣੇ ਹਮਲਾਵਰ ਰਵੱਈਏ ਕਰਕੇ ਸੁਰਖੀਆਂ 'ਚ ਆਉਂਦੇ ਰਹਿੰਦੇ ਹਨ। ਕਿਸੇ ਖਿਡਾਰੀ ਵੱਲੋਂ ਕੈਚ ਛੱਡਣ 'ਤੇ ਜਾਂ ਮਿਸਫੀਲਡ ਕਰਨ 'ਤੇ ਉਨ੍ਹਾਂ ਦੇ ਚਿਹਰੇ ਦੇ ਭਾਵ ਵੇਖਣ ਲਾਇਕ ਹੁੰਦੇ ਹਨ। ਹੁਣ ਉਨ੍ਹਾਂ ਦੀ ਹਮਲਾਵਰਤਾ 'ਤੇ ਹੀ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਬੀਅਰਲੀ ਨੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਕਿਤੇ ਵਿਰਾਟ ਤਾਨਾਸ਼ਾਹ ਨਾ ਬਣ ਜਾਵੇ, ਅਜਿਹਾ ਹੋਇਆ ਤਾਂ ਚੰਗਾ ਨਹੀਂ ਹੋਵੇਗਾ।

ਬੀਅਰਲੀ ਨੇ ਪੱਤਰਕਾਰਾਂ ਨੂੰ ਕਿਹਾ, ''ਜ਼ਾਹਰ ਤੌਰ 'ਤੇ ਮੈਨੂੰ ਉਸ ਦੀ ਖੇਡ ਦੇਖਣਾ ਪਸੰਦ ਹੈ। ਉਹ ਇਕ ਬਹੁਤ ਹੁਸ਼ਿਆਰ ਕਪਤਾਨ ਹੈ ਅਤੇ ਜਦੋਂ ਉਹ ਮੈਦਾਨ 'ਤੇ ਰਹਿੰਦਾ ਹੈ ਤਾਂ ਉਸ ਦਾ ਪੂਰਾ ਧਿਆਨ ਖੇਡ 'ਤੇ ਹੁੰਦਾ ਹੈ ਪਰ ਇਸ ਦੇ ਨਾਲ ਹੀ ਉਹ ਮੈਦਾਨ 'ਤੇ ਜ਼ਿਆਦਾ ਹਮਲਾਵਰ ਦਿਖਾਈ ਦਿੰਦਾ ਹੈ। ਅਜਿਹੇ 'ਚ ਖਦਸ਼ਾ ਹੈ ਕਿ ਕਿਤੇ ਉਹ ਤਾਨਾਸ਼ਾਹ ਨਾ ਬਣ ਜਾਵੇ।''

ਉਨ੍ਹਾਂ ਅੱਗੇ ਕਿਹਾ, ''ਕੋਹਲੀ ਨੂੰ ਆਪਣੇ ਅੰਦਰ ਇਹ ਸਮਰਥਾ ਵਿਕਸਤ ਕਰਨੀ ਹੋਵੇਗੀ ਜਿਸ ਰਾਹੀਂ ਉਹ ਖਿਡਾਰੀਆਂ ਨੂੰ ਬਹੁਤ ਹੀ ਸਹਿਜਤਾ 'ਤੇ ਕੀ ਕਰਨਾ ਹੈ, ਕੀ ਨਹੀਂ, ਦਸ ਸਕੇ। ਪਰ ਜਦੋਂ ਤੁਸੀਂ ਤਾਨਾਸ਼ਾਹ ਬਣ ਜਾਂਦੇ ਹੋ ਤਾਂ ਤੁਸੀਂ ਦੂਜਿਆਂ ਦੀ ਰਾਏ ਨੂੰ ਸੁਣਨ ਲਈ ਤਿਆਰ ਨਹੀਂ ਹੁੰਦੇ। ਇਸ ਤੋਂ ਇਲਾਵਾ ਜਦੋਂ ਤੁਸੀਂ ਤਾਨਾਸ਼ਾਹ ਦੀ ਤਰ੍ਹਾਂ ਵਿਵਹਾਰ ਕਰਦੇ ਹੋ ਤਾਂ ਦੂਜੇ ਖਿਡਾਰੀ ਤੁਹਾਨੂੰ ਰਾਏ ਦੇਣ ਤੋਂ ਡਰਦੇ ਹਨ ਅਤੇ ਇਸ ਤਰ੍ਹਾਂ ਟੀਮ 'ਚ ਤਾਲਮੇਲ ਨਹੀਂ ਬੈਠਦਾ, ਜ਼ਰੂਰਤ ਇਹ ਹੈ ਕਿ ਟੀਮ 'ਚ 11 ਕਪਤਾਨ ਹੋਣੇ ਚਾਹੀਦੇ ਹਨ।''
ਵਿਰਾਟ ਕੋਹਲੀ ਅੱਜ-ਕੱਲ ਇੰਗਲੈਂਡ 'ਚ ਟੈਸਟ ਸੀਰੀਜ਼ ਖੇਡ ਰਹੇ ਹਨ। ਟੀਮ ਇੰਡੀਆ ਸੀਰੀਜ਼ 'ਚ 3-1 ਨਾਲ ਪਿੱਛੇ ਚਲ ਰਹੀ ਹੈ। ਟੈਸਟ ਸੀਰੀਜ਼ ਦਾ ਆਖਰੀ ਮੈਚ ਓਵਲ 'ਚ ਜਾਰੀ ਹੈ।
ਜੋਕੋਵਿਚ ਅਤੇ ਪੋਤਰੋ ਵਿਚਾਲੇ ਹੋਵੇਗਾ US Open ਦਾ ਖਿਤਾਬੀ ਮੁਕਾਬਲਾ
NEXT STORY