ਸਪੋਰਟਸ ਡੈਸਕ— ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਤਿੰਨ ਵਨ-ਡੇ ਮੈਚÎਾਂ ਦੀ ਸੀਰੀਜ਼ ਦਾ ਆਖ਼ਰੀ ਮੁਕਾਬਲਾ ਨਿਊਜ਼ੀਲੈਂਡ ਨੇ 5 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਸੀਰੀਜ਼ 'ਚ ਭਾਰਤ ਨੂੰ ਕਲੀਨ ਸਵੀਪ ਕਰ ਲਿਆ ਹੈ। ਪਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ ਇਸ ਸੀਰੀਜ਼ 'ਚ ਇਕ ਅਣਚਾਹਿਆ ਅਤੇ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ।
ਦਰਅਸਲ ਸੀਰੀਜ਼ ਦੇ ਆਖ਼ਰੀ ਵਨ-ਡੇ 'ਚ ਕੋਹਲੀ ਸਿਰਫ 9 ਦੌੜਾਂ ਬਣਾ ਕੇ ਹਾਮਿਸ਼ ਬੈਨੇਟ ਵੱਲੋਂ ਆਊਟ ਕੀਤੇ ਗਏ ਜਿਸ ਦੇ ਨਾਲ ਉਹ ਵਨ-ਡੇ ਸੀਰੀਜ਼ 'ਚ ਸਿਰਫ 75 ਦੌੜਾਂ ਬਣਾ ਸਕੇ। ਜ਼ਿਕਰਯੋਗ ਹੈ ਕਿ ਬਤੌਰ ਕਪਤਾਨ ਵਿਰਾਟ ਕੋਹਲੀ ਦਾ ਇਹ ਕਿਸੇ ਵਨ-ਡੇ ਸੀਰੀਜ਼ 'ਚ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਉਹ ਪਿਛਲੇ ਸਾਲ ਵੈਸਟਇੰਡੀਜ਼ ਖਿਲਾਫ ਘਰੇਲੂ ਸੀਰੀਜ਼ 'ਚ ਸਿਰਫ 89 ਦੌੜਾਂ ਬਣਾ ਸਕੇ ਸਨ। ਜਦਕਿ ਤੀਜਾ ਸ਼ਭ ਤੋਂ ਖਰਾਬ ਪ੍ਰਦਰਸ਼ਨ ਨਿਊਜ਼ੀਲੈਂਡ 'ਚ ਹੀ ਪਿਛਲੀ ਸੀਰੀਜ਼ 'ਚ ਦੇਖਣ ਨੂੰ ਮਿਲਿਆ ਸੀ। ਉਦੋਂ ਉਨ੍ਹਾਂ ਨੇ 148 ਦੌੜਾਂ ਬਣਾਈਆਂ ਸਨ। ਜੇਕਰ ਇਸ ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪਹਿਲੇ ਮੈਚ 'ਚ 51 ਦੌੜਾਂ ਅਤੇ ਦੂਜੇ ਮੈਚ 'ਚ ਉਹ ਸਿਰਫ 15 ਦੌੜਾਂ ਹੀ ਬਣਾ ਸਕੇ ਸਨ।
ਪਰਿਵਾਰ ਲਈ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ ਵਾਰਨਰ, ਭਾਰਤ ਵਿਚ ਖੇਡਣਗੇ ਆਖਰੀ ਟੀ-20
NEXT STORY