ਸਪੋਰਟਸ ਡੈਸਕ— ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਕਈ ਵੱਡੇ ਸੈਂਕੜੇ ਲਗਾਉਂਦੇ ਹੋਏ ਦੇਖਿਆ ਹੈ ਪਰ ਭਾਰਤੀ ਕਪਤਾਨ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਖਿਲਾਫ ਵਰਲਡ ਕੱਪ ਦੇ ਪਹਿਲੇ ਮੈਚ 'ਚ ਉਨ੍ਹਾਂ ਦੀ ਪਾਰੀ ਵਨ-ਡੇ ਕ੍ਰਿਕਟ 'ਚ ਉਨ੍ਹਾਂ ਦੀ ਸਰਵਸ੍ਰੇਸ਼ਠ ਪਾਰੀ ਹੈ। ਇਸ ਫਾਰਮੈਟ 'ਚ ਤਿੰਨ ਦੋਹਰੇ ਸੈਂਕੜੇ ਬਣਾ ਚੁੱਕੇ ਰੋਹਿਤ ਨੇ ਰੋਸ ਬਾਊਲ ਦੀ ਉਛਾਲਭਰੀ ਪਿੱਚ 'ਤੇ 23ਵਾਂ ਸੈਂਕੜਾ ਜੜਿਆ।

ਕੋਹਲੀ ਨੇ ਮੈਚ ਜਿੱਤਣ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੇਰੇ ਖਿਆਲ 'ਚ ਇਹ ਰੋਹਿਤ ਦੀ ਸਰਵਸ੍ਰੇਸ਼ਠ ਵਨ-ਡੇ ਪਾਰੀ ਹੈ। ਵਰਲਡ ਕੱਪ ਦੇ ਪਹਿਲੇ ਮੈਚ 'ਚ ਕਾਫੀ ਦਬਾਅ ਰਹਿੰਦਾ ਹੈ।'' ਉਨ੍ਹਾਂ ਕਿਹਾ, ''ਬਤੌਰ ਬੱਲੇਬਾਜ਼ ਮੈਂ ਜਾਣਦਾ ਹਾਂ ਕਿ ਜਦੋਂ ਗੇਂਦ ਇਸ ਤਰ੍ਹਾਂ ਉਛਾਲ ਲੈ ਰਹੀ ਹੋਵੇ ਤਾਂ ਆਪਣੀ ਸੁਭਾਵਕ ਖੇਡ ਦਿਖਾਉਣਾ ਬਹੁਤ ਮੁਸ਼ਕਲ ਹੁੰਦਾ ਹੈ।'' ਕੋਹਲੀ ਨੇ ਕਿਹਾ ਕਿ ਰੋਹਿਤ ਦੀ ਪਾਰੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਉਸ ਨੇ ਆਪਣੀ ਸੁਭਾਵਕ ਹਮਲਾਵਰ ਖੇਡ ਨਹੀਂ ਦਿਖਾਈ ਅਤੇ ਸੰਜਮ ਨਾਲ ਕੰਮ ਲਿਆ। ਉਨ੍ਹਾਂ ਕਿਹਾ, ''ਕਈ ਵਾਰ ਬੱਲੇਬਾਜ਼ ਇਹ ਭੁੱਲ ਜਾਂਦੇ ਹਨ ਪਰ ਉਹ ਸੰਜਮ ਨਾਲ ਖੇਡਿਆ। ਉਸ ਨੇ ਇੰਨਾ ਕ੍ਰਿਕਟ ਖੇਡਿਆ ਹੈ ਕਿ ਅਸੀਂ ਇਸੇ ਪ੍ਰੱਪਕਤਾ ਦੀ ਉਮੀਦ ਕਰਦੇ ਹਾਂ।'' ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਦੀਆਂ ਜਿੰਨੀਆਂ ਸ਼ਾਨਦਾਰ ਪਾਰੀਆਂ ਦੇਖੀਆਂ ਹਨ, ਮੇਰੀ ਨਜ਼ਰ 'ਚ ਇਹ ਉਨ੍ਹਾਂ 'ਚੋਂ ਸਰਵਸ੍ਰੇਸ਼ਠ ਹੈ।''
CWC 2019 : ਆਸਟਰੇਲੀਆ ਨੇ ਵਿੰਡੀਜ਼ ਨੂੰ 15 ਦੌੜਾਂ ਨਾਲ ਹਰਾਇਆ
NEXT STORY