ਨਵੀਂ ਦਿੱਲੀ—ਸੋਸ਼ਲ ਮੀਡੀਆ ਦੀ ਵਰਤੋਂ ਪਹਿਲਾਂ ਸਿਰਫ ਤਸਵੀਰਾਂ, ਵੀਡੀਓਜ਼ ਪੋਸਟ ਕਰਨ ਲਈ ਕੀਤੀ ਜਾਂਦੀ ਸੀ ਪਰ ਹੁਣ ਇਸਦੀ ਵਰਤੋਂ ਨਾਲ ਕਮਾਈ ਵੀ ਕੀਤੀ ਜਾਂਦੀ ਹੈ। ਕਈ ਕੰਪਨੀਆਂ ਆਪਣੇ ਬ੍ਰੈਂਡ ਦੇ ਵਿਗਿਆਪਨਾਂ ਲਈ ਐਕਟਰਸ, ਮਾਡਲਾਂ ਅਤੇ ਖਿਡਾਰੀ ਸੋਸ਼ਲ ਮੀਡੀਆ ਪੋਸਟ ਦਾ ਸਹਾਰਾ ਲੈ ਰਹੇ ਹਨ। ਬਦਲੇ 'ਚ ਇਨ੍ਹਾਂ ਨੂੰ ਮੋਟੀ ਕਮਾਈ ਦਿੱਤੀ ਜਾ ਰਹੀ ਹੈ। ਇੰਸਟਾਗ੍ਰਾਮ ਪੋਸਟ ਸੈਡਿਊਲ ਕਰਨ ਵਾਲੇ ਪਲੇਟਫਾਰਮ HopperHQ ਨੇ 2018 'ਚ ਇੰਸਟਾਗ੍ਰਾਮ ਪੋਸਟ ਨਾਲ ਮੋਟੀ ਕਮਾਈ ਕਰਨ ਵਾਲੇ ਸੈਲੀਬ੍ਰਿਟੀਜ਼ ਦੀ ਲਿਸਟ ਜਾਰੀ ਕੀਤੀ ਹੈ। ਜਿੱਥੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇੰਸਟਾਗ੍ਰਾਮ ਸਪੋਰਟਸ ਰਿਚ ਲਿਸਟ 'ਚ 9ਵੇਂ ਨੰਬਰ 'ਤੇ ਹਨ। ਓਵਰਆਲ ਲਿਸਟ 'ਚ ਉਹ 17 ਵੇਂ ਸਥਾਨ 'ਤੇ ਹਨ।

ਇੰਸਟਾਗ੍ਰਾਮ ਦੇ ਸ਼ੈਡਊਲਿੰਗ ਟੂਲ HopperHQ.com ਦੀ ਸੂਚੀ ਦੇ ਮੁਤਾਬਕ ਕੋਹਲੀ, ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ 23.2 ਮਿਲੀਅਨ ਫੋਲੋਅਰਸ (2,32,12,898) ਹਨ, ਆਪਣੇ ਇਕ ਇੰਸਟਾਗ੍ਰਾਮ ਪੋਸਟ ਨਾਲ 120,000 ਅਮਰੀਕੀ ਡਾਲਰ (ਲਗਭਗ 81 ਲੱਖ ਰੁਪਏ ) ਕਮਾਉਂਦੇ ਹਨ। ਇਸੇ ਦੇ ਨਾਲ ਉਨ੍ਹਾਂ ਨੂੰ ਅਮਰੀਕੀ ਬਾਸਕੇਟਬਾਲ ਸੁਪਰਸਟਾਰ ਸਟੀਫਨ ਕਰੀ ਅਤੇ ਰਿਟਾਇਰ ਪੇਸ਼ੇਵਰ ਮੁੱਕੇਬਾਜ ਫਲਾਇਡ ਮੇਵੇਦਰ ਨੂੰ ਪਛਾੜ ਦਿੱਤਾ। ਇਸ ਸੂਚੀ 'ਚ ਫੁੱਟਬਾਲ ਦੇ ਮੇਗਾਸਟਾਰ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਸਭ ਤੋਂ ਉੱਪਰ ਹੈ, ਜਦਕਿ ਬ੍ਰਾਜ਼ੀਲੀ ਫੁੱਟਬਾਲਰ ਨੇਮਾਰ ਦੂਜੇ ਨੰਬਰ 'ਤੇ ਹਨ। ਅਰਜਨਟੀਨਾ ਦੇ ਲਿਓਨੇਲ ਮੇਸੀ ਤੀਜੇ ਸਥਾਨ 'ਤੇ ਹਨ।
ਸਿਰਫ ਇੰਗਲੈਂਡ ਦੌਰੇ ਨਾਲ ਵਿਰਾਟ ਕੋਹਲੀ ਦਾ ਕਰੀਅਰ ਤੈਅ ਨਹੀਂ ਹੋ ਸਕਦਾ: ਗੰਭੀਰ
NEXT STORY