ਨਵੀਂ ਦਿੱਲੀ— ਹਾਲ ਹੀ 'ਚ ਟਵਿਟਰ 'ਤੇ ਇਕ ਫੈਨ ਦੇ ਕਾਮੈਂਟ 'ਤੇ ਨਾਰਾਜ਼ ਹੋ ਕੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਉਸਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ, ਤਾਂ ਸੋਸ਼ਲ ਮੀਡੀਆ 'ਤੇ ਉਹ ਖੂਬ ਟ੍ਰੋਲਿੰਗ ਦਾ ਸ਼ਿਕਾਰ ਹੋ ਗਏ। ਇਸ ਵਿਵਾਦਿਤ ਕਾਮੈਂਟ ਤੋਂ ਬਾਅਦ ਵਿਰਾਟ ਨੇ ਇਸ 'ਤੇ ਸਫਾਈ ਵੀ ਦਿੱਤੀ ਅਤੇ ਇਸ ਮਾਮਲੇ ਨੂੰ ਜ਼ਿਆਦਾ ਨਾ ਉਛਾਲਣ ਦੀ ਗੱਲ ਕਹੀ ਸੀ। ਹੁਣ ਵਿਰਾਟ ਦੇ ਸਮਰਥਨ 'ਚ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਉਤਰ ਆਏ ਹਨ।
ਕੈਫ ਨੇ ਕੋਹਲੀ ਦੇ ਸਮਰਥਨ 'ਚ ਟਵੀਟ ਕਰਦੇ ਹੋਏ ਲਿਖਿਆ ਕਿ ਕੁਝ ਲੋਕ ਜਾਣਬੁੱਝ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਟਿੱਪਣੀ ਨੂੰ ਘੁਮਾ-ਫਿਰਾ ਕੇ ਆਪਣੇ ਏਜੰਡੇ ਦੇ ਤਹਿਤ ਪੇਸ਼ ਕਰ ਰਹੇ ਹਨ। ਵਿਰਾਟ ਨੇ ਇਕ ਨਿਸ਼ਚਿਤ ਸੰਦਰਭ 'ਚ ਇਹ ਟਿੱਪਣੀ ਕੀਤੀ ਸੀ। ਜਦਕਿ ਲੋਕ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੇ ਹਨ।
ਮੁਹੰਮਦ ਕੈਫ ਨੇ ਵਿਰਾਟ ਦੇ ਸਮਰਥਨ 'ਚ ਕੀਤੇ ਇਸ ਟਵੀਟ 'ਚ ਲਿਖਿਆ,' ਕੋਹਲੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਤੋਂ ਇਹ ਸਾਫ ਹੋ ਗਿਆ ਹੈ ਕਿ ਲੋਕ ਕਿਵੇਂ ਆਪਣੇ ਏਜੰਡੇ ਦੇ ਹਿਸਾਬ ਨਾਲ ਦੁਜਿਆਂ ਦੀਆਂ ਟਿੱਪਣੀਆਂ ਨੂੰ ਘੁਮਾ ਦਿੰਦੇ ਹਨ। ਉਹ ਬੀਤੇ ਦਿਨਾਂ 'ਚ ਦੁਨੀਆ ਭਰ 'ਚ ਪ੍ਰਸ਼ੰਸਨਿਕ ਖਿਡਾਰੀ ਰਹੇ ਹਨ ਅਤੇ ਉਨ੍ਹਾਂ ਦੀ ਟਿੱਪਣੀਆਂ ਖਾਸ ਤੌਰ 'ਤੇ ਇਕ ਨਿਸ਼ਚਿਤ ਸੰਦਰਭ 'ਚ ਸੀ। ਪਰ ਕੁਝ ਸ਼ਰਾਰਤੀ ਤੱਤਾਂ ਦਾ ਕੰਮ ਸਿਰਫ ਦੂਜਿਆਂ ਨੂੰ ਟਾਰਗੇਟ ਕਰਨਾ ਹੀ ਹੁੰਦਾ ਹੈ।'
11 ਸਾਲ ਬਾਅਦ IPL 'ਚ ਹੋਵੇਗਾ ਇਹ ਵੱਡਾ ਬਦਲਾਅ
NEXT STORY