ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਫਗਾਨਿਸਤਾਨ ਖਿਲਾਫ ਇਤਿਹਾਸਕ ਟੈਸਟ ਦਾ ਹਿੱਸਾ ਨਹੀਂ ਹਨ ਪਰ ਕ੍ਰਿਕਟ ਜਗਤ 'ਚ ਉਸ ਦੇ ਬੱਲੇ ਦੀ ਆਵਾਜ਼ ਅੱਜ ਵੀ ਸੁਣਾਈ ਦਿੰਦੀ। ਮੰਗਲਵਾਰ ਨੂੰ ਬੀ.ਸੀ.ਸੀ.ਆਈ. ਦੇ ਸਾਲਾਨਾ ਪੁਰਸਕਾਰ ਪ੍ਰੋਗਰਾਮ 'ਚ ਕੋਹਲੀ ਕਾਫੀ ਨਜ਼ਰਾਂ 'ਚ ਰਹੇ ਜਿਸ ਨੂੰ ਲਗਾਤਾਰ ਦੋ ਸੈਸ਼ਨ ਦੇ ਸਾਲ ਦਾ ਬਿਹਤਰੀਨ ਕ੍ਰਿਕਟਰ ਹੋਣ ਦੇ ਨਾਂ 'ਤੇ ਪਾਲੀ ਉਮਰੀਗਰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਸ਼ਾਨਦਾਰ ਫਾਰਮ 'ਚ ਚੱਲ ਰਹੇ ਭਾਰਤੀ ਕਪਤਾਨ ਨੇ 2016-17 ਅਤੇ 2017-18 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਹ ਫਿਲਹਾਲ ਆਈ.ਪੀ.ਐੱਲ. ਦੌਰਾਨ ਗਰਦਨ 'ਚ ਲੱਗੀ ਸੱਟ ਦਾ ਇਲਾਜ਼ ਕਰਵਾ ਰਹੇ ਹਨ ਜਿਸ ਦੇ ਕਾਰਨ ਉਹ ਸਰੇ ਲਈ ਕਾਊਂਟੀ ਕ੍ਰਿਕਟ ਵੀ ਨਹੀਂ ਖੇਡ ਸਕੇ। ਕੋਹਲੀ 15 ਜੂਨ ਨੂੰ ਐੱਨ.ਸੀ.ਏ. 'ਚ ਫਿਟਨੈਸ ਟੈਸਟ ਦੇਣਗੇ।
ਕੋਹਲੀ ਨੇ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਦੇ ਹੱਥੋਂ ਇਹ ਟਰਾਫੀ ਹਾਸਲ ਕੀਤੀ। ਇਸ ਮੌਕੇ 'ਤੇ ਕੋਹਲੀ ਨੇ ਕਿਹਾ ਕਿ ਇਸ ਅਵਾਰਡ ਦੀ ਅਹਿਮਅਤ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਅੱਜ ਮੇਰੀ ਪਤਨੀ ਇੱਥੇ ਮੌਜੂਦ ਹੈ। ਉਸ ਨੇ ਕਿਹਾ ਕਿ ਬੀਤੇ ਸਾਲ ਵੀ ਮੈਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਪੁਰਸਕਾਰ ਪ੍ਰੋਗਰਾਮ 'ਚ ਅਫਗਾਨਿਸਤਾਨ ਦੀ ਰਾਸ਼ਟਰੀ ਟੀਮ ਵੀ ਮੌਜੂਦ ਸੀ ਜੋ ਵੀਰਵਾਰ ਤੋਂ ਭਾਰਤ ਖਿਲਾਫ ਪਹਿਲਾਂ ਟੈਸਟ ਖੇਡੇਗੀ। ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਵੀ ਮੌਜੂਦ ਸਨ ਜਿਸ ਨੇ ਐੱਮ.ਏ. ਕੇ. ਪਟੌਦੀ ਸਮ੍ਰਿਤੀ ਲੈਕਚਰ ਦਿੱਤਾ। ਇਸ ਮੌਕੇ 'ਤੇ ਗੁਜਰੇ ਜਮਾਨੇ ਦੇ ਹੋਰ ਮੌਜੂਦ ਪੀੜੀ ਦੇ ਭਾਰਤੀ ਕ੍ਰਿਕਟਰ ਇੱਥੇ ਮੌਜੂਦ ਸਨ।
ਦਿੱਗਜ ਕ੍ਰਿਕਟਰ ਅੰਸ਼ੁਮਾਨ ਗਾਇਕਵਾੜ ਅਤੇ ਸੁਧਾ ਸ਼ਾਹ ਨੂੰ ਸੀ ਤੇ ਨਾਇਡੂ ਲਾਇਫਸਟਾਇਮ ਅਚੀਵਮੇਂਟ ਸਨਮਾਨ ਦਿੱਤਾ ਗਿਆ। ਜਲਜ਼ ਸਕਸੇਨਾ, ਪਰਵੇਜ਼ ਰਸੂਲ ਅਤੇ ਕੁਣਾਲ ਪੰਡਯਾ ਨੂੰ ਘਰੇਲੂ ਕ੍ਰਿਕਟ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਦਾ ਪੁਰਸਕਾਰ ਮਿਲਿਆ। ਜਲਜ਼ ਅਤੇ ਰਸੂਲ ਨੂੰ ਰਣਜ਼ੀ ਟਰਾਫੀ 'ਚ ਬਿਹਤਰੀਨ ਹਰਫਨਮੌਲਾ ਅਤੇ ਕੁਣਾਲ ਪੰਡਯਾ ਨੂੰ ਵਿਜੇ ਹਜ਼ਾਰੇ ਵਨ ਡੇ ਚੈਂਪੀਅਨਸ਼ਿਪ 'ਚ ਉਸ ਦੇ ਪ੍ਰਦਰਸ਼ਨ ਲਈ ਪੁਰਸਕਾਰ ਮਿਲੇ।
ਕੁਣਾਲ ਭਾਰਤ ਏ ਦੇ ਨਾਲ ਦੌਰੇ 'ਤੇ ਹੋਣ ਦੇ ਕਾਰਨ ਪੁਰਸਕਾਰ ਲੈਣ ਲਈ ਮੌਜੂਦ ਨਹੀਂ ਸਨ। ਇਸ ਤੋਂ ਇਲਾਵਾ ਹਰਮਨਪ੍ਰੀਤ ਕੌਰ ਨੂੰ 2016-17 ਲਈ ਅਤੇ ਸਮ੍ਰਿਤੀ ਸੰਧਾਨਾ ਨੂੰ 2017-18 ਲਈ ਬਿਹਤਰੀਨ ਮਹਿਲਾ ਕ੍ਰਿਕਟਰ ਦਾ ਸਨਮਾਨ ਦਿੱਤਾ ਗਿਆ।
T-20:ਪਾਕਿ ਨੇ ਸਕਾਟਲੈਂਡ ਨੂੰ 48 ਦੌੜਾਂ ਨਾਲ ਹਰਾਇਆ
NEXT STORY