ਸਿਡਨੀ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਦੇ ਮੈਥਿਊ ਵੇਡ ਨੂੰ ਆਊਟ ਕਰਨ ਦਾ ਮੌਕਾ ਗੁਆ ਦਿੱਤਾ। ਆਸਟਰੇਲੀਆ ਵਿਰੁੱਧ ਸਿਡਨੀ 'ਚ ਸੀਰੀਜ਼ ਦੇ ਤੀਜੇ ਤੇ ਆਖਰੀ ਮੈਚ 'ਚ ਵੇਡ ਨੇ 53 ਗੇਂਦਾਂ 'ਤੇ 80 ਦੌੜਾਂ ਦੀ ਪਾਰੀ ਖੇਡੀ। ਕੋਹਲੀ ਕੋਲ ਹਾਲਾਂਕਿ ਵੇਡ ਨੂੰ ਪਹਿਲਾਂ ਆਊਟ ਕਰਨ ਦਾ ਮੌਕਾ ਸੀ ਪਰ ਉਹ ਸਮਾਂ ਰਹਿੰਦੇ ਡੀ. ਆਰ. ਐੱਸ. ਲੈ ਲੈਂਦੇ। ਇਹ ਆਸਟਰੇਲੀਆਈ ਪਾਰੀ ਦਾ 11ਵਾਂ ਓਵਰ ਚੱਲ ਰਿਹਾ ਸੀ ਤੇ ਟੀ. ਨਟਰਾਜਨ ਗੇਂਦਬਾਜ਼ੀ ਕਰ ਰਹੇ ਸਨ। ਵਿਰਾਟ ਨੇ ਡੀ. ਆਰ. ਐੱਸ. 'ਚ ਥੋੜੀ ਦੇਰ ਕਰ ਦਿੱਤੀ। ਜਿਸਦਾ ਫਾਇਦਾ ਮੈਥਿਊ ਵੇਡ ਨੂੰ ਮਿਲਿਆ।
ਰੀਵਿਊ 'ਚ ਸਾਫ ਸੀ ਕਿ ਵੇਡ ਐੱਲ. ਬੀ. ਡਬਲਯੂ. ਆਊਟ ਸੀ ਪਰ ਅੰਪਾਇਰ ਨੇ ਉਸ ਨੂੰ ਆਊਟ ਨਹੀਂ ਦਿੱਤਾ ਸੀ। ਇਸ ਤੋਂ ਇਲਾਵਾ ਗੇਂਦਬਾਜ਼ ਤੇ ਵਿਕਟਕੀਪਰ ਕੇ. ਐੱਲ. ਰਾਹੁਲ ਨੇ ਵੀ ਰੀਵਿਊ ਲੈਣ 'ਚ ਜ਼ਿਆਦਾ ਉਤਸੁਕਤਾ ਨਹੀਂ ਦਿਖਾਈ। ਭਾਰਤੀ ਕਪਤਾਨ ਜੋ ਬਾਊਂਡਰੀ 'ਤੇ ਖੜ੍ਹੇ ਸੀ, ਉਨ੍ਹਾਂ ਨੇ ਤੁਰੰਤ ਰੀਵਿਊ ਨਹੀਂ ਲਿਆ, ਜਦੋਂ ਤਕ ਸਮਾਂ ਖਤਮ ਹੋ ਚੁੱਕਿਆ ਸੀ ਤੇ ਇਸ ਤੋਂ ਬਾਅਦ ਵੱਡੀ ਸਕ੍ਰੀਨ 'ਤੇ ਰੀਪਲੇਅ ਦਿਖਾਉਣਾ ਸ਼ੁਰੂ ਹੋ ਗਿਆ ਸੀ। ਹੁਣ ਜਦੋਂ ਕੋਹਲੀ ਨੇ ਸਮੇਂ ਦੌਰਾਨ ਡੀ. ਆਰ. ਐੱਸ. ਰੀਵਿਊ ਨਹੀਂ ਲਿਆ ਸੀ, ਇਸ ਲਈ ਕੋਹਲੀ ਦੀ ਅਪੀਲ ਨੂੰ ਮੰਨਿਆ ਨਹੀਂ ਗਿਆ ਸੀ। ਇਹ ਮੌਕਾ ਭਾਰਤ ਲਈ ਮਹਿੰਗਾ ਸਾਬਤ ਹੋਇਆ ਜਦੋ ਵੇਡ ਦੀਆਂ 80 ਦੌੜਾਂ ਮਦਦ ਨਾਲ ਆਸਟਰੇਲੀਆ ਨੇ 20 ਓਵਰਾਂ 'ਚ 5 ਵਿਕਟਾਂ 'ਤੇ 186 ਦੌੜਾਂ ਬਣਾਈਆਂ।
ਜ਼ਿਕਰਯੋਗ ਹੈ ਕਿ ਸਲਾਮੀ ਬੱਲੇਬਾਜ਼ ਮੈਥਿਊ ਵੇਡ (80) ਤੇ ਆਲਰਾਊਂਡਰ ਗਲੇਨ ਮੈਕਸਵੈੱਲ (54) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਲੈੱਗ ਸਪਿਨਰ ਮਿਸ਼ੇਲ ਸਵੈਪਸਨ (23 ਦੌੜਾਂ 'ਤੇ 3 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੇ ਦਮ 'ਤੇ ਆਸਟਰੇਲੀਆ ਨੇ ਤੀਜਾ ਤੇ ਆਖਰੀ ਟੀ-20 ਮੁਕਾਬਲਾ ਮੰਗਲਵਾਰ ਨੂੰ 12 ਦੌੜਾਂ ਨਾਲ ਜਿੱਤ ਕੇ ਭਾਰਤ ਨੂੰ ਕਲੀਨ ਸਵੀਪ ਤੋਂ ਰੋਕ ਦਿੱਤਾ। ਭਾਰਤ ਨੇ ਇਹ ਸੀਰੀਜ਼ 2-1 ਨਾਲ ਜਿੱਤੀ।
ਨੋਟ- ਵਿਰਾਟ ਨੇ DRS ਲੈਣ 'ਚ ਦੇਰੀ ਕਰ ਗੁਆਇਆ ਵੱਡਾ ਮੌਕਾ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸਾਹਾ ਨੇ ਅਜੇਤੂ ਅਰਧ ਸੈਂਕੜੇ ਨਾਲ ਸਾਬਤ ਕੀਤੀ ਫਿਟਨੈੱਸ, ਅਭਿਆਸ ਮੈਚ ਡਰਾਅ
NEXT STORY