ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਧਾਕੜ ਖਿਡਾਰੀ ਵਿਰਾਟ ਕੋਹਲੀ ਦੀ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ 'ਚ ਹੈ। ਸਿਰਫ ਪ੍ਰਸ਼ੰਸਕ ਹੀ ਨਹੀਂ ਸਗੋਂ ਕਈ ਕ੍ਰਿਕਟਰ ਵੀ ਕੋਹਲੀ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਇਸ ਕੜੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਵਿਰਾਟ ਕੋਹਲੀ ਬੰਗਲਾਦੇਸ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਆਲਰਾਊਂਡਰ ਮੇਹਿਦੀ ਹਸਨ ਮਿਰਾਜ਼ ਨੂੰ ਖਾਸ ਤੋਹਫਾ ਦਿੰਦੇ ਨਜ਼ਰ ਆ ਰਹੇ ਹਨ।
ਵਿਰਾਟ ਕੋਹਲੀ ਨੇ ਮੇਹਦੀ ਹਸਨ ਮਿਰਾਜ ਨੂੰ ਗਿਫਟ ਕੀਤੀ ਆਪਣੀ ਜਰਸੀ
ਤੁਹਾਨੂੰ ਦੱਸ ਦੇਈਏ ਕਿ ਮੇਹਦੀ ਨੇ ਆਖਰੀ ਟੈਸਟ ਮੈਚ ਦੀ ਦੂਜੀ ਪਾਰੀ 'ਚ ਭਾਰਤ ਲਈ 5 ਮਹੱਤਵਪੂਰਨ ਵਿਕਟਾਂ ਲਈਆਂ ਤੇ ਉਨ੍ਹਾਂ ਨੇ ਖੁਦ ਕੋਹਲੀ ਤੋਂ ਮਿਲੇ ਖਾਸ ਤੋਹਫੇ ਦੀ ਤਸਵੀਰ ਸ਼ੇਅਰ ਕੀਤੀ ਹੈ। ਦਰਅਸਲ ਢਾਕਾ ਦੇ ਸ਼ੇਰ-ਏ ਬੰਗਲਾ ਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਬੰਗਲਾਦੇਸ਼ ਦੇ ਸਪਿਨਰ ਮੇਹਿਦੀ ਹਸਨ ਮਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਦੂਜੇ ਟੈਸਟ ਦੀ ਦੂਜੀ ਪਾਰੀ 'ਚ ਭਾਰਤੀ ਟੀਮ ਦੀਆਂ 5 ਮਹੱਤਵਪੂਰਨ ਵਿਕਟਾਂ ਲਈਆਂ, ਜਿਨ੍ਹਾਂ 'ਚ ਸ਼ੁਭਮਨ ਗਿੱਲ, ਅਕਸ਼ਰ ਪਟੇਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਦੇ ਨਾਂ ਸ਼ਾਮਲ ਰਹੇ।
ਇਹ ਵੀ ਪੜ੍ਹੋ : ਕ੍ਰਿਕਟ ਆਸਟ੍ਰੇਲੀਆ ਨੇ ਸ਼ੇਨ ਵਾਰਨ ਦੇ ਸਨਮਾਨ 'ਚ ਕੀਤਾ ਵੱਡਾ ਐਲਾਨ
ਜ਼ਿਕਰਯੋਗ ਹੈ ਕਿ ਇਸ ਘਾਤਕ ਪ੍ਰਦਰਸ਼ਨ ਤੋਂ ਬਾਅਦ ਮੇਹਿਦੀ ਨੂੰ ਵਿਰਾਟ ਕੋਹਲੀ ਤੋਂ ਖਾਸ ਤੋਹਫ਼ਾ ਮਿਲਿਆ ਹੈ। ਮੇਹਦੀ ਹਸਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਕਿੰਗ ਕੋਹਲੀ ਆਪਣੀ ਟੀਮ ਇੰਡੀਆ ਦੀ ਜਰਸੀ ਮੇਹਿਦੀ ਹਸਨ ਨੂੰ ਤੋਹਫੇ 'ਚ ਦੇ ਰਹੇ ਹਨ।
ਮੈਚ 'ਚ ਬੰਗਲਾਦੇਸ਼ ਦੇ ਗੇਂਦਬਾਜ਼ ਨੇ 17 ਓਵਰਾਂ 'ਚ 61 ਦੌੜਾਂ ਬਣਾਈਆਂ ਤੇ ਇਕ ਵਿਕਟ ਆਪਣੇ ਨਾਂ ਕੀਤੀ ਜਦਕਿ ਮੇਹਿਦੀ ਨੇ ਬੰਗਲਾਦੇਸ਼ ਲਈ ਹੁਣ ਤਕ 37 ਟੈਸਟ, 67 ਵਨਡੇ ਤੇ 19 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ 37 ਟੈਸਟ ਮੈਚਾਂ 'ਚ 1142 ਦੌੜਾਂ ਤੇ 146 ਵਿਕਟਾਂ ਹਾਸਲ ਕੀਤੀਆਂ ਹਨ। ਉੱਥੇ ਹੀ 67 ਵਨਡੇ 'ਚ ਉਨ੍ਹਾਂ ਨੇ 756 ਦੌੜਾਂ ਬਣਾਈਆਂ ਤੇ 79 ਵਿਕਟਾਂ ਲਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੇ. ਐੱਲ. ਰਾਹੁਲ ਜੇਕਰ ਵੱਡੀ ਪਾਰੀ ਨਹੀਂ ਖੇਡਦੇ ਤਾਂ ਹੋਰਨਾ ਸਲਾਮੀ ਬੱਲੇਬਾਜ਼ਾਂ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ : ਕਾਰਤਿਕ
NEXT STORY