ਸਪੋਰਟਸ ਡੈਸਕ- ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਇੰਡੀਆ ਨੇ ਸ਼ਨੀਵਾਰ (29 ਜੂਨ) ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ 'ਚ ਦੱਖਣੀ ਅਫ਼ਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਇਸ ਜਿੱਤ ਤੋਂ ਬਾਅਦ ਵਿਰਾਟ ਕੋਹਲੀ ਨੇ ਪ੍ਰਸ਼ੰਸਕਾਂ ਨੂੰ ਝਟਕਾ ਦਿੱਤਾ ਹੈ। ਕੋਹਲੀ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਇਹ ਉਸ ਦਾ ਆਖਰੀ ਟੀ-20 ਮੈਚ ਹੈ।
ਖ਼ਿਤਾਬ ਜਿੱਤਣ ਤੋਂ ਬਾਅਦ ਕੋਹਲੀ ਨੇ ਕਰ ਦਿੱਤਾ ਐਲਾਨ
ਫਾਈਨਲ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ, 'ਇਹ ਮੇਰਾ ਆਖਰੀ ਟੀ-20 ਵਿਸ਼ਵ ਕੱਪ ਸੀ, ਇਹ ਉਹੀ ਸੀ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ। ਇੱਕ ਦਿਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੌੜਾਂ ਨਹੀਂ ਬਣਾ ਸਕਦੇ ਅਤੇ ਇਹ ਸਿਰਫ਼ ਇੱਕ ਮੌਕਾ ਬਣ ਜਾਂਦਾ ਹੈ, ਹੁਣ ਜਾਂ ਕਦੇ ਨਹੀਂ ਵਰਗੀ ਸਥਇਤੀ। ਭਾਰਤ ਲਈ ਇਹ ਮੇਰਾ ਆਖਰੀ ਟੀ-20 ਮੈਚ ਸੀ। ਅਸੀਂ ਉਸ ਕੱਪ ਨੂੰ ਚੁੱਕਣਾ ਚਾਹੁੰਦੇ ਸੀ।'
ਕੋਹਲੀ ਨੇ ਕਿਹਾ, 'ਹਾਂ, ਮੈਂ ਜਿੱਤ ਗਿਆ ਹਾਂ, ਇਹ ਇਕ ਓਪਨ ਸੀਕ੍ਰੇਟ ਸੀ। ਅਜਿਹਾ ਕੁਝ ਵੀ ਨਹੀਂ ਸੀ ਜਿਸਦਾ ਮੈਂ ਹਾਰਨ 'ਤੇ ਵੀ ਐਲਾਨ ਨਹੀਂ ਕਰਨ ਸੀ। ਅਗਲੀ ਪੀੜ੍ਹੀ ਲਈ ਟੀ-20 ਖੇਡ ਨੂੰ ਅੱਗੇ ਲਿਜਾਣ ਦਾ ਸਮਾਂ ਆ ਗਿਆ ਹੈ। ਸਾਡੇ ਲਈ ਆਈ.ਸੀ.ਸੀ. ਟੂਰਨਾਮੈਂਟ ਜਿੱਤਣ ਦਾ ਇੰਤਜ਼ਾਰ ਲੰਬਾ ਰਿਹਾ ਹੈ। ਤੁਸੀਂ ਰੋਹਿਤ ਵਰਗੇ ਖਿਡਾਰੀ ਨੂੰ ਦੇਖੋ, ਉਸ ਨੇ 9 ਟੀ-20 ਵਿਸ਼ਵ ਕੱਪ ਖੇਡੇ ਹਨ ਅਤੇ ਇਹ ਮੇਰਾ ਛੇਵਾਂ ਹੈ। ਉਹ ਇਸ ਦਾ ਹੱਕਦਾਰ ਹੈ।'
ਕੋਹਲੀ ਦੀ ਟੀ-20 ਇੰਟਰਨੈਸ਼ਨਲ ਕ੍ਰਿਕਟ ਕਰੀਅਰ
ਕੁੱਲ ਟੀ-20 ਮੁਕਾਬਲੇ : 125
ਦੌੜਾਂ ਬਣਾਈਆਂ : 4188
ਔਸਤ : 48.69
ਸੈਂਕੜੇ : 1
ਅਰਧ ਸੈਂਕੜੇ : 38
ਛੱਕੇ : 124
ਚੌਕੇ : 369
ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜੇ ਨੇ ਟੀਮ ਨੂੰ ਬਣਾਇਆ ਚੈਂਪੀਅਨ
ਫਾਈਨਲ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 7 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਇਕ ਸਮੇਂ ਭਾਰਤੀ ਟੀਮ 34 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਸੀ। ਫਿਰ ਵਿਰਾਟ ਕੋਹਲੀ ਨੇ ਕਮਾਨ ਸੰਭਾਲੀ ਅਤੇ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਕਸ਼ਰ ਪਟੇਲ ਨਾਲ 72 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਸ ਤੋਂ ਬਾਅਦ ਕੋਹਲੀ ਨੇ 48 ਗੇਂਦਾਂ 'ਚ ਅਰਧ ਸੈਂਕੜੇ ਦੀ ਪਾਰੀ ਖੇਡੀ। ਇਸ ਵਿਸ਼ਵ ਕੱਪ ਵਿੱਚ ਇਹ ਉਨ੍ਹਾਂ ਦਾ ਪਹਿਲਾ ਅਰਧ ਸੈਂਕੜਾ ਸੀ। ਕੋਹਲੀ ਨੇ 59 ਗੇਂਦਾਂ 'ਤੇ ਕੁੱਲ 76 ਦੌੜਾਂ ਬਣਾਈਆਂ। ਜਦਕਿ ਅਕਸ਼ਰ 31 ਗੇਂਦਾਂ 'ਤੇ 47 ਦੌੜਾਂ ਬਣਾ ਕੇ ਆਊਟ ਹੋ ਗਏ। ਅੰਤ ਵਿੱਚ ਸ਼ਿਵਮ ਦੁਬੇ ਨੇ 16 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਦੂਜੇ ਪਾਸੇ ਅਫਰੀਕਾ ਲਈ ਸਪਿੰਨਰ ਕੇਸ਼ਵ ਮਹਾਰਾਜ ਅਤੇ ਤੇਜ਼ ਗੇਂਦਬਾਜ਼ ਐਨਰਿਕ ਨੌਰਖੀਆ ਨੇ 2-2 ਵਿਕਟਾਂ ਲਈਆਂ। ਜਦਕਿ ਮਾਰਕੋ ਜੈਨਸਨ ਅਤੇ ਕਾਗਿਸੋ ਰਬਾਡਾ ਨੇ 1-1 ਵਿਕਟ ਲਈ।
177 ਦੌੜਾਂ ਦੇ ਟੀਚੇ ਦੇ ਜਵਾਬ 'ਚ ਅਫਰੀਕੀ ਟੀਮ 8 ਵਿਕਟਾਂ 'ਤੇ 169 ਦੌੜਾਂ ਹੀ ਬਣਾ ਸਕੀ ਅਤੇ ਖਿਤਾਬ ਗੁਆ ਬੈਠੀ। ਹੈਨਰਿਕ ਕਲਾਸੇਨ ਨੇ 27 ਗੇਂਦਾਂ 'ਤੇ 52 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕਿਆ। ਡੀਕੋਕ ਨੇ 39 ਅਤੇ ਸਟਬਸ ਨੇ 31 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ੀ 'ਚ ਹਾਰਦਿਕ ਪੰਡਯਾ ਨੇ 20 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਦਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਬੁਮਰਾਹ ਨੂੰ 2-2 ਸਫਲਤਾ ਮਿਲੀ। ਸਪਿੰਨਰ ਅਕਸ਼ਰ ਪਟੇਲ ਨੇ 1 ਵਿਕਟ ਲਈ।
ਖ਼ਤਮ ਹੋਇਆ ਟਰਾਫੀ ਦਾ 'ਸੋਕਾ', ਦੱਖਣੀ ਅਫਰੀਕਾ ਨੂੰ ਹਰਾ ਕੇ 13 ਸਾਲ ਬਾਅਦ ਟੀਮ ਇੰਡੀਆ ਬਣੀ 'ਵਿਸ਼ਵ ਚੈਂਪੀਅਨ'
NEXT STORY