ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਸਾਊਥ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਕੌਣ ਵਿਕਟਕੀਪਿੰਗ ਕਰੇਗਾ। ਕਪਤਾਨ ਵਿਰਾਟ ਕੋਹਲੀ ਨੇ ਸਾਊਥ ਅਫਰੀਕਾ ਖਿਲਾਫ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰਿਸ਼ਭ ਪੰਤ ਟੈਸਟ ਸੀਰੀਜ਼ 'ਚ ਵਿਕਟੀਕੀਪਿੰਗ ਨਹੀਂ ਕਰਨਗੇ।
ਵਿਸ਼ਾਖਾਪਟਨਮ 'ਚ ਖੇਡੇ ਜਾਣ ਵਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਵਿਰਾਟ ਕੋਹਲੀ ਨੇ ਦੱਸਿਆ ਕਿ ਰਿਧੀਮਾਨ ਸਾਹਾ ਬਤੌਰ ਵਿਕਟਕੀਪਰ ਇਸ ਟੈਸਟ ਸੀਰੀਜ਼ 'ਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ। ਅਜਿਹੇ 'ਚ ਸਾਫ ਹੈ ਕਿ ਰਿਸ਼ਭ ਪੰਤ 'ਤੇ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਦੀ ਗਾਜ ਡਿੱਗੀ ਹੈ। ਟੈਸਟ ਸੀਰੀਜ਼ ਤੋਂ ਪੱਤਾ ਕੱਟਣ ਦੇ ਬਾਅਦ ਰਿਸ਼ਭ ਪੰਤ ਹੁਣ ਲਗਾਤਾਰ ਵਿਜੇ ਹਜ਼ਾਰੇ ਟਰਾਫੀ 'ਚ ਦਿੱਲੀ ਦੇ ਲਈ ਖੇਡਦੇ ਨਜ਼ਰ ਆਉਣਗੇ।
ਸਾਹਾ ਨੂੰ ਮਿਲਿਆ ਮੌਕਾ

ਅਨੁਭਵੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਤਿੰਨਾਂ ਟੈਸਟ ਮੈਚਾਂ 'ਚ ਸਾਊਥ ਅਫਰੀਕਾ ਖਿਲਾਫ ਗਲਵਸ ਦੇ ਨਾਲ ਖੇਡਣਗੇ। ਰਿਸ਼ਭ ਪੰਤ ਦਾ ਪਲੇਇੰਗ ਇਲੈਵਨ ਤੋਂ ਬਾਹਰ ਹੋਣ ਦਾ ਮਤਲਬ ਇਹ ਵੀ ਹੈ ਕਿ ਭਾਰਤ ਦੀ ਸਪਿਨ ਦੀ ਮਦਦਗਾਰ ਰਹਿਣ ਵਾਲੀਆਂ ਪਿੱਚਾਂ 'ਤੇ ਰਿਧੀਮਾਨ ਸਾਹਾ ਆਪਣੇ ਤਜਰਬੇ ਦੇ ਨਾਲ ਚੰਗੀ ਵਿਕਟਕੀਪਿੰਗ ਕਰ ਸਕਦੇ ਹਨ। ਦਸ ਦਈਏ ਕਿ ਸੱਟ ਲੱਗਣ ਦੇ ਲੰਬੇ ਸਮੇਂ ਬਾਅਦ ਰਿਧੀਮਾਨ ਸਾਹਾ ਦੀ ਟੈਸਟ ਟੀਮ 'ਚ ਵਾਪਸੀ ਹੋਈ ਹੈ।
ਟੀਮ ਇਸ ਤਰ੍ਹਾਂ ਹੈ :-
ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟਕੀਪਰ), ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ।
ਵਿਲਸਨ ਅਤੇ ਸਤੀਸ਼ ਦੀ ਜੋੜੀ ਨੇ ਸਿੰਕ੍ਰੋਨਾਇਜ਼ਡ ਤੈਰਾਕੀ 'ਚ ਜਿੱਤਿਆ ਸੋਨ ਤਮਗਾ
NEXT STORY