ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਸਿਫਰ ’ਤੇ ਆਊਟ ਹੋ ਕੇ ਟੈਸਟ ਕ੍ਰਿਕਟ ’ਚ ਇਕ ਹੋਰ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ। ਫੈਬ ਫੋਰ ਭਾਵ ਇਸ ਸਮੇਂ ਟੈਸਟ ਕ੍ਰਿਕਟ ਦੇ ਚਾਰ ਬਿਹਤਰੀਨ ਬੱਲੇਬਾਜ਼ਾਂ ’ਚ ਵਿਰਾਟ ਕੋਹਲੀ, ਕੇਨ ਵਿਲੀਅਮਸਨ, ਸਟੀਵ ਸਮਿਥ ਅਤੇ ਜੋ ਰੂਟ ਸ਼ਾਮਲ ਹਨ। ਇਨ੍ਹਾਂ ਸਭ ’ਚ ਹੁਣ ਟੈਸਟ ਕ੍ਰਿਕਟ ਸਭ ਤੋਂ ਜ਼ਿਆਦਾ ਵਾਰ ਸਿਫਰ ’ਤੇ ਆਊਟ ਹੋਣ ਨਾਲ ਬੱਲੇਬਾਜ਼ ਵਿਰਾਟ ਕੋਹਲੀ ਬਣ ਗਏ ਹਨ।
ਕੇਨ ਵਿਲੀਅਮਸਨ ਨੂੰ ਪਿੱਛੇ ਛੱਡਿਆ ਵਿਰਾਟ ਕੋਹਲੀ ਨੇ

ਇਸ ਸਮੇਂ ਦੁਨੀਆ ਦੇ ਚਾਰ ਬਿਹਤਰੀਨ ਟੈਸਟ ਬੱਲੇਬਾਜ਼ਾਂ ’ਚੋਂ ਇਕ ਵਿਰਾਟ ਕੋਹਲੀ ਹੁਣ ਤਕ ਆਪਣੇ ਟੈਸਟ ਕ੍ਰਿਕਟ ’ਚ 9 ਵਾਰ ਸਿਫਰ ’ਤੇ ਆਊਟ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਕੇਨ ਵਿਲੀਅਮਸਨ ਬਰਾਬਰੀ ’ਤੇ ਸਨ। ਇਸ ਮੁਕਾਬਲੇ ਤੋਂ ਪਹਿਲਾਂ ਵਿਰਾਟ ਅਤੇ ਕੇਨ ਟੈਸਟ ਕ੍ਰਿਕਟ ’ਚ 8 ਵਾਰ ਸਿਫਰ ’ਤੇ ਆਊਟ ਹੋ ਚੁੱਕੇ ਸਨ ਅਤੇ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਸਨ, ਪਰ ਹੁਣ ਵਿਰਾਟ ਨੇ ਕੇਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਨ੍ਹਾਂ ਬੱਲੇਬਾਜ਼ਾਂ ’ਚ ਸਭ ਤੋਂ ਜ਼ਿਆਦਾ ਵਾਰ ਸਿਫਰ ’ਤੇ ਆਊਟ ਹੋਣ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਆ ਗਏ ਹਨ। ਵਿਰਾਟ 9 ਵਾਰ ਜਦਕਿ ਕੇਨ ਅੱਠ ਵਾਰ ਟੈਸਟ ਕ੍ਰਿਕਟ ’ਚ ਸਿਫਰ ’ਤੇ ਆਊਟ ਹੋਏ।ਵਿਰਾਟ ਕੋਹਲੀ 9 ਵਾਰ ਜਦਕਿ ਕੇਨ ਅੱਠ ਵਾਰ ਟੈਸਟ ਕ੍ਰਿਕਟ ’ਚ ਸਿਫਰ ’ਤੇ ਆਊਟ ਹੋ ਗਏ ਹਨ। ਜਦਕਿ ਜੋ ਰੂਟ 7 ਵਾਰ ਅਜਿਹਾ ਕਰ ਚੁੱਕੇ ਹਨ ਜਦਕਿ ਸਟੀਵ ਸਮਿਥ ਸਭ ਤੋਂ ਘੱਟ ਵਾਰ ਭਾਵ 4 ਵਾਰ ਟੈੇਸਟ ਕ੍ਰਿਕਟ ’ਚ ਸਿਫਰ ’ਤੇ ਆਊਟ ਹੋਏ ਹਨ।
Duck Out In Test (Among Fab 4)
-Virat Kohli - 9*
-Kane Williamson - 8
-Joe Root - 7
-Steve Smith - 4
ਚੌਥੀ ਵਾਰ ਟੈਸਟ ’ਚ ਗੋਲਡਨ ਡਕ ਦਾ ਸ਼ਿਕਾਰ ਹੋਏ ਵਿਰਾਟ ਕੋਹਲੀ

ਟੈਸਟ ਕ੍ਰਿਕਟ ’ਚ ਇਹ ਚੌਥਾ ਮੌਕਾ ਸੀ ਜਦੋਂ ਵਿਰਾਟ ਗੋਲਡਨ ਡਕ ਦਾ ਸ਼ਿਕਾਰ ਹੋਏ। ਵਿਰਾਟ ਪਹਿਲੀ ਵਾਰ ਗੋਲਡਨ ਡਕ ਦਾ ਸ਼ਿਕਾਰ 2011-12 ’ਚ ਆਸਟਰੇਲੀਆ ਦੇ ਖਿਲਾਫ ਮੈਲਬੋਰਨ ’ਚ ਹੋਏ ਸਨ। ਦੂਜੀ ਵਾਰ ਉਹ 2014 ’ਚ ਇੰਗਲੈਂਡ ਖਿਲਾਫ ਲਾਰਡਸ ’ਚ ਇਸ ਦਾ ਸ਼ਿਕਾਰ ਬਣੇ। ਤੀਜੀ ਵਾਰ ਵਿਰਾਟ ਗੋਲਡਨ ਡਕ ਦਾ ਸ਼ਿਕਾਰ 2018 ’ਚ ਇੰਗਲੈਂਡ ਦੇ ਖਿਲਾਫ ਓਵਲ ’ਚ ਹੋਏ ਸਨ ਅਤੇ ਚੌਥੀ ਵਾਰ ਉਨ੍ਹਾਂ ਦੇ ਨਾਲ ਅਜਿਹਾ ਕਿੰਗਸਟਨ ’ਚ ਹੋਇਆ।
Golden ducks for Virat Kohli in Tests
-vs Aus MCG 2011/12 (Ben Hilfenhaus)
-vs Eng Lord's 2014 (Liam Plunkett)
-vs Eng Oval 2018 (Stuart Broad)
-vs WI Kingston 2019 (Kemar Roach)
ਬੁਮਰਾਹ ਦੀ ਹੈਟ੍ਰਿਕ ’ਤੇ ਯੁਵਰਾਜ ਨੇ ਦਿੱਤਾ ਵੱਡਾ ਬਿਆਨ, ਕਹੀ ਇਹ ਗੱਲ
NEXT STORY