ਕੋਲੰਬੋ- ਸ਼੍ਰੀਲੰਕਾ ਦੇ ਦੌਰੇ 'ਤੇ ਭਾਰਤੀ ਟੀਮ ਜੀ ਕਮਾਂਡ ਸੰਭਾਲ ਰਹੇ ਸ਼ਿਖਰ ਧਵਨ ਦਾ ਮੰਨਣਾ ਹੈ ਕਿ ਲੀਡਰਸ਼ਿਪ ਦਾ ਕੰਮ ਸਭ ਨੂੰ ਇਕਮੁੱਠ ਅਤੇ ਮਾਨਸਿਕ ਪੱਖੋਂ ਵਧੀਆ ਹਾਲਤ ਵਿਚ ਰੱਖਣਾ ਹੁੰਦਾ ਹਾਂ। ਵਿਰਾਟ ਕੋਹਲੀ ਅਤੇ ਹੋਰਨਾਂ ਪ੍ਰਮੁੱਖ ਖਿਡਾਰੀਆਂ ਦੇ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਬਰਤਾਨੀਆ ਜਾਣ ਪਿੱਛੋਂ ਖੱਬੇ ਹੱਥ ਦੇ ਬੱਲੇਬਾਜ਼ ਧਵਨ ਨੂੰ ਸੀਮਿਤ ਓਵਰਾਂ ਦੀ ਟੀਮ ਦੀ ਕਮਾਂਡ ਸੌਂਪੀ ਗਈ ਹੈ। ਭਾਰਤੀ ਟੀਮ ਇੰਗਲੈਂਡ ਦੌਰੇ ਦੌਰਾਨ ਮੇਜ਼ਬਾਨ ਟੀਮ ਵਿਰੁੱਧ 5 ਟੈਸਟ ਮੈਚ ਵੀ ਖੇਡੇਗੀ। ਭਾਰਤ ਦਾ ਸ਼੍ਰੀਲੰਕਾ ਦੌਰਾ 18 ਜੁਲਾਈ ਤੋਂ ਸ਼ੁਰੂ ਹੋਵੇਗਾ।
ਇਹ ਖ਼ਬਰ ਪੜ੍ਹੋ- ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ
ਇਸ ਦੌਰਾਨ ਟੀਮ ਵਲੋਂ 3 ਵਨ ਡੇ ਕੌਮਾਂਤਰੀ ਮੈਚ ਅਤੇ ਇੰਨੇ ਹੀ ਟੀ-20 ਕੌਮਾਂਤਰੀ ਮੁਕਾਬਲੇ ਖੇਡੇ ਜਾਣਗੇ। ਧਵਨ ਨੇ ਕਿਹਾ ਕਿ ਇਹ ਮੇਰੇ ਲਈ ਵੱਡੀ ਪ੍ਰਾਪਤੀ ਹੈ ਕਿ ਮੈਂ ਭਾਰਤੀ ਟੀਮ ਦਾ ਕਪਤਾਨ ਬਣਿਆ ਹਾਂ। ਇਕ ਲੀਡਰਸ਼ਿਪ ਵਜੋਂ ਮੈਂ ਚਾਹੁੰਦਾ ਹਾਂ ਕਿ ਸਭ ਇਕਮੁੱਠ ਹੋਣ ਅਤੇ ਖੁਸ਼ ਰਹਿਣ। ਇਹ ਸਭ ਤੋਂ ਅਹਿਮ ਗੱਲਾਂ ਹਨ। ਸਾਡੇ ਕੋਲ ਚੰਗੀ ਟੀਮ, ਸ਼ਾਨਦਾਰ ਸਹਿਯੋਗੀ ਸਟਾਫ ਹੈ। ਅਸੀਂ ਪਹਿਲਾਂ ਵੀ ਇਕੱਠਿਆਂ ਕੰਮ ਕੀਤਾ ਹੈ।
ਇਹ ਖ਼ਬਰ ਪੜ੍ਹੋ- ਮੋਰਗਨ ਨੇ 2019 ਵਿਸ਼ਵ ਕੱਪ ਦੇ ਫਾਈਨਲ ਨੂੰ ਸਰਵਸ੍ਰੇਸ਼ਠ ਮੈਚ ਦੱਸਿਆ, ਕਹੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਵਿਰੁੱਧ ਟੀ20 ਸੀਰੀਜ਼ ਦੇ ਲਈ ਇੰਗਲੈਂਡ ਦੀ ਟੀਮ 'ਚ ਇੰਨਾ ਖਿਡਾਰੀਆਂ ਦੀ ਹੋਈ ਵਾਪਸੀ
NEXT STORY