ਕਰਾਚੀ— ਪਾਕਿਸਤਾਨ ਦੇ ਸਾਬਕਾ ਧਾਕੜ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਦਾ ਮੰਨਣਾ ਹੈ ਕਿ ਭਾਰਤੀ ਟੀਮ ਦੇ ਤੇਜ਼ੀ ਨਾਲ ਉਭਰਦੇ ਹੋਏ ਤੇਜ਼ ਗੇਂਦਬਾਜ਼ਾਂ ਤੇ ਟੈਸਟ ਕ੍ਰਿਕਟ 'ਚ ਪ੍ਰਭਾਵੀ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਅਤੇ ਆਸਟਰੇਲੀਆਈ ਟੀਮ 'ਚ ਡੇਵਿਡ ਵਾਰਨਰ ਤੇ ਸਟੀਵ ਸਮਿਥ ਦੀ ਵਾਪਸੀ ਨਾਲ ਦੋਹਾਂ ਟੀਮਾਂ ਵਿਚਾਲੇ ਆਗਾਮੀ ਕ੍ਰਿਕਟ ਸੀਰੀਜ਼ ਕਾਫ਼ੀ ਮੁਕਾਬਲੇ ਵਾਲੀ ਹੋਵੇਗੀ। ਭਾਰਤ ਤੇ ਆਸਟਰੇਲੀਆ ਵਿਚਾਲੇ ਸੀਰੀਜ਼ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਸਿਡਨੀ 'ਚ ਪਹਿਲੇ ਵਨ-ਡੇ ਕੌਮਾਂਤਰੀ ਮੈਚ ਦੇ ਨਾਲ ਹੋਵੇਗੀ। ਵਕਾਰ ਨੇ ਕਿਹਾ ਕਿ ਆਸਟਰੇਲੀਆ ਭਾਰਤ ਟੀਮ 'ਤੇ ਤਗੜਾ ਹਮਲਾ ਕਰੇਗਾ ਕਿਉਂਕਿ ਉਹ ਹੁਣ ਵੀ 2018 ਦੀ ਘਰੇਲੂ ਟੈਸਟ ਸੀਰੀਜ਼ 'ਚ ਹਾਰ ਦੇ ਗ਼ਮ ਨੂੰ ਮਹਿਸੂਸ ਕਰ ਰਹੇ ਹੋਣਗੇ।
ਇਹ ਵੀ ਪੜ੍ਹੋ : ਤੇਂਦੁਲਕਰ ਨੇ ਕਿਹਾ- ਟੈਸਟ ਸੀਰੀਜ਼ 'ਚ ਇਸ ਭਾਰਤੀ ਬੱਲੇਬਾਜ਼ 'ਤੇ ਰਹਿਣਗੀਆਂ ਨਜ਼ਰਾਂ
ਵਕਾਰ ਨੇ ਯੂ ਟਿਊਬ ਚੈਨਲ ਨੂੰ ਕਿਹਾ, ''ਆਸਟਰੇਲੀਆ ਆਪਣੇ ਘਰ 'ਚ ਖੇਡ ਰਿਹਾ ਹੈ ਤੇ ਉਸ ਨੇ ਚੰਗਾ ਗੇਂਦਬਾਜ਼ੀ ਹਮਲਾ ਤਿਆਰ ਕੀਤਾ ਹੈ। ਡੇਵਿਡ ਵਾਰਨਰ ਤੇ ਸਟੀਵ ਸਮਿਥ ਦੀ ਵਾਪਸੀ ਨਾਲ ਉਹ ਕਾਫ਼ੀ ਮਜ਼ਬੂਤ ਲਗ ਰਹੇ ਹਨ ਪਰ ਭਾਰਤ ਕੋਲ ਵੀ ਕੁਝ ਚੰਗੇ ਤੇਜ਼ ਗੇਂਦਬਾਜ਼ ਹਨ ਜੋ ਕਾਫ਼ੀ ਤੇਜ਼ੀ ਨਾਲ ਉਭਰੇ ਹਨ ਤੇ ਉਨ੍ਹਾਂ ਨੇ ਵੀ ਆਸਟਰੇਲੀਆ ਦੇ ਆਪਣੇ ਪਿਛਲੇ ਦੌਰੇ 'ਤੇ ਚੰਗੀ ਗੇਂਦਬਾਜ਼ੀ ਕੀਤੀ ਸੀ।'' ਉਨ੍ਹਾਂ ਕਿਹਾ, ''ਭਾਰਤ ਦੀ ਬੱਲੇਬਾਜ਼ੀ ਕਾਫੀ ਪ੍ਰਭਾਵਸ਼ਾਲੀ ਹੈ ਜਿਸ 'ਚ ਪੁਜਾਰਾ ਤੇ ਰਹਾਨੇ ਜਿਹੇ ਟੈਸਟ ਫਾਰਮੈਟ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਸ਼ਾਮਲ ਹਨ। ਇਸ ਲਈ ਮੈਨੂੰ ਚੰਗੇ ਮੁਕਾਬਲੇ ਦੀ ਉਮੀਦ ਹੈ।''
ਇਹ ਵੀ ਪੜ੍ਹੋ : ਸੰਗੀਤਾ ਫੋਗਟ ਨੂੰ ਵਿਆਹੁਣ ਅੱਜ ਜਾਣਗੇ ਪਹਿਲਵਾਨ ਬਜਰੰਗ, ਮਿਸਾਲ ਬਣੇਗਾ ਇਹ ਵਿਆਹ,ਜਾਣੋ ਕਿਵੇਂ
ਪਾਕਿਸਤਾਨ ਦੇ ਇਸ ਸਾਬਕਾ ਕਪਤਾਨ ਨੂੰ ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਐਡੀਲੇਡ 'ਚ ਪਹਿਲੇ ਟੈਸਟ ਦੇ ਬਾਅਦ ਵਿਰਾਟ ਕੋਹਲੀ ਦੀ ਗ਼ੈਰਮੌਜੂਦਗੀ ਤੇ ਰੋਹਿਤ ਸ਼ਰਮਾ ਤੇ ਇਸ਼ਾਂਤ ਸ਼ਰਮਾ ਦੇ ਘੱਟੋ-ਘੱਟ ਪਹਿਲੇ ਦੋ ਟੈਸਟ 'ਚ ਨਹੀਂ ਖੇਡਣ ਨਾਲ ਭਾਰਤ ਦੀ ਸੀਰੀਜ਼ ਜਿੱਤਣ ਦੀਆਂ ਉਮੀਦਾਂ 'ਤੇ ਅਸਰ ਪਵੇਗਾ। ਐਡੀਲੇਡ 'ਚ ਪਹਿਲੇ ਟੈਸਟ ਦੇ ਬਾਅਦ ਕੋਹਲੀ ਪੈਟਰਨਿਟੀ ਲੀਵ 'ਤੇ ਜਾਣਗੇ ਜਦਕਿ ਰੋਹਿਤ ਤੇ ਇਸ਼ਾਂਤ ਅਜੇ ਤਕ ਸੱਟਾਂ ਤੋਂ ਨਹੀਂ ਉਭਰ ਸਕੇ ਹਨ ਅਤੇ ਦੂਜੇ ਟੈਸਟ ਦੇ ਬਾਅਦ ਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਨਾਲ ਜੁੜ ਸਕਣਗੇ। ਵਕਾਰ ਨੇ ਕਿਹਾ, ''ਰੋਹਿਤ ਚੋਟੀ ਦਾ ਖਿਡਾਰੀ ਹੈ ਜਦਕਿ ਇਸ਼ਾਂਤ ਕਾਫ਼ੀ ਤਜਰਬੇਕਾਰ ਹੈ ਅਤੇ ਉਸ ਨੇ ਕਾਫ਼ੀ ਵਿਕਟ ਹਾਸਲ ਕੀਤੇ ਹਨ। ਜੇਕਰ ਉਹ ਟੈਸਟ ਮੈਚਾਂ ਲਈ ਨਹੀਂ ਆ ਸਕਣਗੇ ਤਾਂ ਭਾਰਤ ਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ।''
ਤੇਂਦੁਲਕਰ ਨੇ ਕਿਹਾ- ਟੈਸਟ ਸੀਰੀਜ਼ 'ਚ ਇਸ ਭਾਰਤੀ ਬੱਲੇਬਾਜ਼ 'ਤੇ ਰਹਿਣਗੀਆਂ ਨਜ਼ਰਾਂ
NEXT STORY