ਮਿਲਾਨ ਇਟਲੀ (ਸਾਬੀ ਚੀਨੀਆ) ਸਿੱਖੀ ਸੇਵਾ ਸੋਸਾਇਟੀ ਇਟਲੀ ਯੂਰਪ ਵਿੱਚ ਪਿਛਲੇ ਡੇਢ ਦਹਾਕੇ ਤੋਂ ਸਿੱਖ ਧਰਮ ਦੇ ਪ੍ਰਚਾਰ ਹਿੱਤ ਲਗਾਤਾਰ ਕਾਰਜਸ਼ੀਲ ਹੈ। ਜਿਸ ਤਹਿਤ ਇਸ ਵੱਕਾਰੀ ਸੰਸਥਾ ਵੱਲੋਂ ਸਿੱਖ ਧਰਮ ਨਾਲ ਸੰਬੰਧਤ ਸਾਹਿਤ ਦੀ ਇਟਾਲੀਅਨ ਭਾਸ਼ਾ ਵਿੱਚ ਪ੍ਰਕਾਸ਼ਨਾ, ਇਟਲੀ ਦੇ ਵਿਦਿਅਕ ਅਦਾਰਿਆਂ ਵਿੱਚ ਸਿੱਖ ਧਰਮ ਸੰਬੰਧੀ ਸੈਮੀਨਾਰ ਤੇ ਕਾਨਫਰੰਸਾਂ ਦਾ ਆਯੋਜਨ, ਕੈਥੋਲਿਕ ਧਰਮ ਦੇ ਸਭ ਤੋਂ ਵੱਡੇ ਤੇ ਮੁੱਖ ਕੇਂਦਰ ਵੈਟੀਕਨ ਸਿਟੀ ਰੋਮ ਵਿਖੇ ਪੋਪ ਤੇ ਮੁੱਖ ਕਾਰਡੀਨਲ ਨਾਲ ਮੀਟਿੰਗਾਂ ਤੇ ਬਹੁਤ ਸਾਰੇ ਸਮਾਗਮਾਂ ਦਾ ਆਯੋਜਨ ਕਰਨ ਦੇ ਨਾਲ ਨਾਲ ਇਟਲੀ ਤੇ ਯੂਰਪ ਭਰ ਵਿੱਚ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਗੁਰੂ, ਗੁਰਬਾਣੀ ਅਤੇ ਕੀਰਤਨ ਨਾਲ ਜੋੜਨ ਲਈ ਮੁੱਖ ਉਪਰਾਲਿਆਂ ਵਿੱਚ ਦਸਤਾਰ ਅਤੇ ਕੀਰਤਨ ਮੁਕਾਬਲਿਆਂ ਦਾ ਪ੍ਰਬੰਧ ਆਏ ਸਾਲ ਕੀਤਾ ਜਾਂਦਾ ਹੈ।
ਜਿਸ ਤਹਿਤ ਇਸ ਸਾਲ ਪੰਦਰਵੀਂ ਵਰ੍ਹੇਗੰਢ ਮੌਕੇ ਦਿਨ ਐਤਵਾਰ 7 ਮਾਰਚ 2026 ਨੂੰ ਬੱਚਿਆਂ ਦੇ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਖਾਸ ਤੌਰ ‘ਤੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਇਟਲੀ ਦੇ ਸਭ ਤੋਂ ਪਹਿਲੇ ਗੁਰਦੁਆਰਾ ਸਿੰਘ ਸਭਾ ਨੌਵੇਲਾਰਾ ਰੇਜੋਇਮੀਲੀਆ (ਇਟਲੀ) ਵਿਖੇ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਵਿੱਚ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਬੱਚੇ ਭਾਗ ਲੈਣਗੇ। ਜਿਹਨਾਂ ਦੀ ਉਮਰ ਵਰਗ 8-10, 11-14, 15-18 ਅਤੇ 19-25 ਸਾਲ ਹੋਵੇਗਾ। ਇਸ ਸੰਬੰਧੀ ਹੋਰ ਕਾਣਕਾਰੀ ਸਿੱਖੀ ਸੇਵਾ ਸੋਸਾਇਟੀ ਦੀ ਵੈੱਬ ਸਾਈਟ ਤੋਂ ਵੀ ਲਈ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੰਗ ਵਿਚਾਲੇ ਆ ਗਈ ਤੇਲ ਦੀ ਕਮੀ! ਖ਼ਤਰੇ 'ਚ ਫਸਲਾਂ ਦੀ ਕਟਾਈ, Sri Lanka 'ਤੇ ਖਾਧ ਸੰਕਟ
NEXT STORY