ਨਵੀਂ ਦਿੱਲੀ— ਆਸਟਰੇਲੀਆ ਦੇ ਉਪ-ਕਪਤਾਨ ਡੇਵਿਡ ਵਾਰਨਰ ਨੇ ਦੱਖਣੀ ਅਫਰੀਕਾ ਦੇ ਵਿਸਫੋਟਕ ਬੱਲੇਬਾਜ਼ੀ ਕਵਿੰਟਨ ਡਿ ਕਾਕ 'ਤੇ ਪਤਨੀ ਦੇ ਬਾਰੇ 'ਚ ਅਭੱਦੇ ਸ਼ਬਦ ਕਹੇ ਜਾਣ ਦਾ ਦੋਸ਼ ਲਗਾਉਦੇ ਹੋਏ ਕਿਹਾ ਕਿ ਉਹ ਹਮੇਸ਼ਾ ਆਪਣੇ ਪਰਿਵਾਰ ਦੇ ਬਚਾਅ 'ਚ ਖੜ੍ਹਾ ਰਹੇਗਾ।
ਵਾਰਨਰ ਅਤੇ ਡਿ ਕਾਕ ਡਰਬਨ 'ਚ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ (ਐਤਵਾਰ) ਬ੍ਰੇਕ ਟਾਇਮ ਦੌਰਾਨ ਡ੍ਰੇਸਿੰਗ ਰੂਮ ਦੇ ਨੇੜੇ ਆਪਸ 'ਚ ਭਿੜ ਪਏ ਸਨ ਜੋ ਕਿ ਸੀ.ਸੀ.ਟੀ.ਵੀ. ਕੈਮਰੇ 'ਚ ਆ ਗਿਆ ਸੀ।
ਆਈ.ਸੀ.ਸੀ. ਆਚਾਰ ਸਹਿੰਤਾ ਦੀ ਉਲੰਘਣਾ ਕਰਨ ਲਈ ਵਾਰਨਰ 'ਤੇ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਲਗਾਉਣ ਤੋਂ ਬਾਅਦ ਹੀ ਉਸ ਦੇ ਖਾਤੇ 'ਚੋਂ ਤਿੰਨ ਅੰਕ ਜੋੜ ਦਿੱਤੇ ਗਏ ਜਦਕਿ ਡਿ ਕਾਕ 'ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ।
ਵਾਰਨਰ ਨੇ ਮੰਨਿਆ ਕਿ ਐਤਵਾਰ ਨੂੰ ਡ੍ਰੈਸਿੰਗ ਰੂਮ ਜਾਂਦੇ ਸਮੇਂ ਉਹ ਡਿ ਕਾਕ ਦੀ ਟਿੱਪਣੀ 'ਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਨਹੀਂ ਰੱਖ ਸਕੇ। ਪੀ.ਟੀ.ਆਈ. ਦੇ ਮੁਤਾਬਕ ਉਸ ਨੇ ਕਿਹਾ ਕਿ ਮੈਨੂੰ ਵਿਰੋਧੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦੀ ਟਿੱਪਣੀ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਪਰ ਡਿ ਕਾਕ ਨੇ ਹੱਦ ਪਾਰ ਕਰ ਦਿੱਤੀ ਸੀ।
ਵਾਰਨਰ ਨੇ ਕਿਹਾ ਕਿ ਮੈਂ ਫੁਟੇਜ ਦੇਖਿਆ ਅਤੇ ਉਸ 'ਚ ਜਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਉਸ 'ਤੇ ਮੈਨੂੰ ਕਾਫੀ ਦੁੱਖ ਹੋਇਆ ਪਰ ਮੈਂ ਇਸ ਤਰ੍ਹਾਂ ਦਾ ਹੀ ਹਾਂ ਮੈਂ ਭਾਵਨਾਤਮਕ ਪ੍ਰਤੀਕਿਰਿਆ ਦਿੱਤੀ ਅਤੇ ਇਸ 'ਤੇ ਮਾਫੀ ਵੀ ਮੰਗੀ।
ਆਸਟਰੇਲੀਆ ਉਪ ਕਪਤਾਨ ਨੇ ਕਿਹਾ ਕਿ ਪਰ ਮੈਂ ਹਮੇਸ਼ਾ ਆਪਣੇ ਪਰਿਵਾਰ ਲਈ ਖੜਾ ਰਹਾਂਗਾ। ਇਸ ਘਟਨਾ ਤੋਂ ਬਾਅਦ ਦੋਵੇਂ ਖਿਡਾਰੀਆਂ ਨੇ ਗੱਲਬਾਤ ਨਹੀਂ ਕੀਤੀ ਹੈ ਅਤੇ ਵਾਰਨਰ ਨੇ ਕਿਹਾ ਕਿ ਉਹ ਜਲਦ ਹੀ ਡਿ ਕਾਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੇਗਾ।
ਇਸ ਨਾਲ ਹਾਲਾਂਕਿ ਉਸ ਦੇ ਦੂਜੇ ਟੈਸਟ ਮੈਚ 'ਚ ਖੇਡਣ 'ਤੇ ਅਸਰ ਨਹੀਂ ਪਵੇਗਾ, ਜੋ ਪੋਰਟ ਐਲੀਜਾਬੇਥ 'ਚ 9 ਮਾਰਚ ਤੋਂ ਖੇਡਿਆ ਜਾਵੇਗਾ। ਕਿਉਂਕਿ ਵਾਰਨਰ ਦਾ ਸਤੰਬਰ 2016 'ਚ ਸੰਸ਼ੋਧਿਤ ਸੰਹਿਤਾ ਦੇ ਲਾਗੂ ਹੋਣ ਤੋਂ ਬਾਅਦ ਇਹ ਪਹਿਲੀ ਗਲਤੀ ਹੈ।
ਪਤਨੀ ਦੇ ਗੰਭੀਰ ਦੋਸ਼ਾਂ ਤੋਂ ਬਾਅਦ ਭਾਰਤੀ ਗੇਂਦਬਾਜ਼ ਸ਼ਮੀ ਨੇ ਤੋੜੀ ਚੁੱਪੀ
NEXT STORY