ਸਪੋਰਟਸ ਡੈਸਕ : ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਹਾਲ ਹੀ ਵਿਚ ਆਪਣੀ ਪਤਨੀ ਹੁਮਾ ਅਕਰਮ ਨਾਲ ਸਬੰਧਤ ਇਕ ਭਾਵੁਕ ਘਟਨਾ ਦਾ ਖੁਲਾਸਾ ਕੀਤਾ, ਜਿਸ ਦਾ ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਕਾਰਨ 2009 ਵਿਚ 42 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ਆਪਣੀ ਸਵੈ-ਜੀਵਨੀ "ਸੁਲਤਾਨ: ਏ ਮੈਮੋਇਰ" 'ਤੇ ਚਰਚਾ ਦੌਰਾਨ, ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਉਸ ਸਮੇਂ ਦੀ ਦਿਲ ਨੂੰ ਦਹਿਲਾ ਦੇਣ ਵਾਲੀ ਕਹਾਣੀ ਸਾਂਝੀ ਕੀਤੀ ਜਦੋਂ ਉਹ ਆਪਣੀ ਪਤਨੀ ਨੂੰ ਡਾਕਟਰੀ ਇਲਾਜ ਲਈ ਲੈ ਕੇ ਜਾ ਰਿਹਾ ਸੀ ਤੇ ਭਾਰਤ ਨੇ ਉਸ ਦੀ ਮਦਦ ਕੀਤੀ ਸੀ।
ਅਕਰਮ ਨੇ ਕਿਹਾ, 'ਮੈਂ ਆਪਣੀ ਮਰਹੂਮ ਪਤਨੀ ਨਾਲ ਸਿੰਗਾਪੁਰ ਜਾ ਰਿਹਾ ਸੀ ਅਤੇ ਚੇਨਈ 'ਚ ਜਹਾਜ਼ ਈਂਧਨ ਭਰਨ ਲਈ ਰੁਕਿਆ ਸੀ। ਜਦੋਂ ਅਸੀਂ ਉਤਰੇ ਤਾਂ ਉਹ ਬੇਹੋਸ਼ ਸੀ, ਮੈਂ ਰੋ ਰਿਹਾ ਸੀ ਅਤੇ ਏਅਰਪੋਰਟ 'ਤੇ ਲੋਕਾਂ ਨੇ ਮੈਨੂੰ ਪਛਾਣ ਲਿਆ। ਸਾਡੇ ਕੋਲ ਭਾਰਤੀ ਵੀਜ਼ਾ ਨਹੀਂ ਸੀ। ਸਾਡੇ ਦੋਵਾਂ ਕੋਲ ਪਾਕਿਸਤਾਨੀ ਪਾਸਪੋਰਟ ਸਨ ਪਰ ਲੋਕਾਂ, ਸੁਰੱਖਿਆ ਬਲਾਂ, ਅਤੇ ਚੇਨਈ ਹਵਾਈ ਅੱਡੇ 'ਤੇ ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮੈਨੂੰ ਵੀਜ਼ੇ ਦੀ ਚਿੰਤਾ ਨਾ ਕਰਨ ਅਤੇ ਮੇਰੀ ਪਤਨੀ ਨੂੰ ਵੀਜ਼ਾ ਦਾ ਹੱਲ ਹੋਣ ਤੱਕ ਹਸਪਤਾਲ ਲੈ ਜਾਣ ਲਈ ਕਿਹਾ। ਇੱਕ ਕ੍ਰਿਕਟਰ ਅਤੇ ਇੱਕ ਇਨਸਾਨ ਦੇ ਰੂਪ ਵਿੱਚ, ਇਹ ਉਹ ਚੀਜ਼ ਹੈ ਜੋ ਮੈਂ ਕਦੇ ਨਹੀਂ ਭੁੱਲਾਂਗਾ।
ਇਹ ਵੀ ਪੜ੍ਹੋ : PSL 2023 : ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਚੋਰੀ, ਲੱਖਾਂ ਦਾ ਸਾਮਾਨ ਲੈ ਕੇ ਚੋਰ ਹੋਏ ਫਰਾਰ
1984 ਵਿੱਚ ਆਪਣਾ ਡੈਬਿਊ ਕਰਨ ਤੋਂ ਬਾਅਦ, ਅਕਰਮ ਨੇ 19 ਸਾਲ ਤੱਕ ਆਪਣੇ ਦੇਸ਼ ਲਈ ਖੇਡਿਆ। ਉਸ ਨੇ 104 ਟੈਸਟ ਮੈਚਾਂ ਵਿੱਚ 23.62 ਦੀ ਔਸਤ ਨਾਲ 414 ਵਿਕਟਾਂ ਲਈਆਂ। ਉਹ ਵਨਡੇ ਵਿੱਚ 23.52 ਦੀ ਔਸਤ ਨਾਲ 502 ਵਿਕਟਾਂ ਲੈ ਕੇ ਦੂਜੇ ਨੰਬਰ 'ਤੇ ਹੈ। ਲਾਹੌਰ ਵਿੱਚ ਜੰਮਿਆ ਤੇਜ਼ ਗੇਂਦਬਾਜ਼ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਤੇਜ਼ ਗੇਂਦਬਾਜ਼ਾਂ ਵਿੱਚੋਂ ਤੀਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ ਅਤੇ ਕੁੱਲ ਮਿਲਾ ਕੇ 460 ਮੈਚਾਂ ਵਿੱਚ 23.57 ਦੀ ਔਸਤ ਨਾਲ 916 ਵਿਕਟਾਂ ਲੈਣ ਵਾਲਾ ਛੇਵਾਂ ਗੇਂਦਬਾਜ਼ ਹੈ।
ਅਕਰਮ ਦੇ ਕਰੀਅਰ ਦੀ ਖ਼ਾਸ ਗੱਲ 1992 ਦਾ ਵਿਸ਼ਵ ਕੱਪ ਜਿੱਤਣਾ ਸੀ। ਉਹ 18 ਵਿਕਟਾਂ ਲੈ ਕੇ ਟੂਰਨਾਮੈਂਟ 'ਚ ਸਭ ਤੋਂ ਵੱਧ ਵਿਕਟਾਂ ਲੈਣਾ ਗੇਂਦਬਾਜ਼ ਰਿਹਾ। ਉਸ ਨੂੰ ਤਿੰਨ ਵਿਕਟਾਂ ਲੈਣ ਅਤੇ ਬੱਲੇ ਨਾਲ 33 (18) ਦੌੜਾਂ ਬਣਾਉਣ ਲਈ ਫਾਈਨਲ ਵਿੱਚ ਪਲੇਅਰ ਆਫ਼ ਦਾ ਮੈਚ ਨਾਲ ਵੀ ਨਵਾਜ਼ਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੇਦਵੇਦੇਵ ਨੇ ਮਰੇ ਨੂੰ ਹਰਾ ਕੇ ਕਤਰ ਓਪਨ ਦਾ ਖਿਤਾਬ ਜਿੱਤਿਆ
NEXT STORY