ਸਪੋਰਟਸ ਡੈਸਕ- ਏਸ਼ੀਆ ਕੱਪ 2025 'ਚ ਗਰੁੱਪ ਏ ਤੋਂ ਟੀਮ ਇੰਡੀਆ ਦੇ ਪਾਕਿਸਤਾਨ ਸੁਪਰ-4 ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਹੁਣ ਇਹ ਦੋਵੇਂ ਟੀਮਾਂ ਸੁਪਰ-4 'ਚ ਮੁਕਾਬਲਾ ਕਰਦੀਆਂ ਦਿਸਣਗੀਆਂ। ਦੂਜੇ ਪਾਸੇ ਗਰੁੱਪ ਬੀ ਤੋਂ ਸ਼੍ਰੀਲੰਕਾ ਤੇ ਬੰਗਲਾਦੇਸ਼ ਨੇ ਅਗਲੇ ਰਾਊਂਡ ਲਈ ਕੁਆਲੀਫਾਈ ਕੀਤਾ ਹੈ।
ਪਹਿਲੇ ਮੈਚ 'ਚ ਹੋਏ ਵਿਵਾਦ ਦੇ ਬਾਅਦ ਫੈਨਜ਼ ਬੇਸਬਰੀ ਨਾਲ ਭਾਰਤ-ਪਾਕਿਸਤਾਨ ਮੈਚ ਦਾ ਇੰਤਜ਼ਾਰ ਕਰ ਰਹੇ ਹਨ। ਸੁਪਰ-4 'ਚ ਕੁਆਲੀਫਾਈ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਾ ਮੈਚ 21 ਸਤੰਬਰ (ਐਤਵਾਰ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਰਾਤ 8 ਵਜੇ ਖੇਡਿਆ ਜਾਵੇਗਾ।
ਦਰਅਸਲ, ਏਸ਼ੀਆ ਕੱਪ 2025 'ਚ ਅੱਠ ਟੀਮਾਂ ਨੂੰ 2 ਗਰੁੱਪ 'ਚ ਵੰਡਿਆ ਗਿਆ। ਹਰ ਗਰੁੱਪ 'ਚ ਚੋਟੀ ਦੀਆਂ 2 ਟੀਮਾਂ ਸੁਪਰ-4 'ਚ ਪੁੱਜਣਗੀਆਂ, ਜਿੱਥੇ ਸਾਰੀਆਂ ਟੀਮਾਂ ਇਕ-ਦੂਜੇ ਨਾਲ ਭਿੜਨਗੀਆਂ ਤੇ ਚੋਟੀਆਂ ਦੀਆਂ 2 ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਹੋਵੇਗਾ।
ਭਾਰਤ-ਪਾਕਿਤਾਨ ਮੈਚ ਕਿੱਥੇ ਦੇਖੀਏ
ਪਾਕਿਸਤਾਨ ਤੇ ਭਾਰਤ ਵਿਚਾਲੇ ਹੋਣ ਵਾਲੇ ਮੈਚ ਦੀ ਲਾਈਵ ਸਟ੍ਰੀਮਿੰਗ ਦਾ ਮਜ਼ਾ ਤੁਸੀਂ ਸੋਨੀ ਲਿਵ ਐਪ 'ਤੇ ਲੈ ਸਕੋਗੇ। ਹਾਲਾਂਕਿ ਜੇਕਰ ਤੁਹਾਡੇ ਕੋਲ ਸੋਨੀ ਲਿਵ ਦਾ ਸਬਸਕ੍ਰਿਪਸ਼ਨ ਨਹੀਂ ਹੈ, ਤਾਂ ਚਿੰਤਾ ਕਰਨ ਦੀ ਗੱਲ ਨਹੀਂ ਹੈ। ਕਿਉਂਕਿ ਮੈਚ ਦਾ ਸਿੱਧਾ ਪ੍ਰਸਾਰਣ ਭਾਰਤ 'ਚ ਸੋਨੀ ਸਪੋਰਟਸ ਟੈਨ 1, ਸੋਨੀ ਸਪੋਰਟਸ ਟੈਨ 1 ਐੱਚਡੀ, ਸੋਨੀ ਸਪੋਰਟਸ ਟੈਨ 5 ਤੇ ਸੋਨੀ ਸਪੋਰਟ ਟੈਨ 5 ਐੱਚਡੀ ਟੀਵੀ ਚੈਨਲਾਂ 'ਤੇ ਦੇਖਿਆ ਜਾ ਸਕਦਾ ਹੈ।
ਖੇਤਰੀ ਭਾਸ਼ਾਵਾਂ 'ਚ ਬ੍ਰਾਡਕਾਸਟ ਸੋਨੀ ਸਪੋਰਟਸ ਟੈਨ 3 (ਹਿੰਦੀ), ਸੋਨੀ ਸਪੋਰਟਸ ਟੈਨ 3 ਐੱਚਡੀ (ਹਿੰਦੀ), ਸੋਨੀ ਸਪੋਰਟਸ ਟੈਨ 4 (ਤਮਿਲ ਤੇ ਤੇਲੁਗੂ) ਟੀਵੀ ਚੈਨਲਾਂ 'ਤੇ ਉਪਲੱਬਧ ਹੈ।
ਸਭ ਤੋਂ ਖਾਸ ਗੱਲ ਤਾਂ ਇਹ ਹੈ ਕਿ ਫੈਨਜ਼ ਇਸ ਮੁਕਾਬਲੇ ਨੂੰ ਫ੍ਰੀ 'ਚ ਡੀਡੀ ਸਪੋਰਟਸ 'ਤੇ ਵੀ ਦੇਖ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਸਰਕਾਰੀ ਫ੍ਰੀ ਐਪ ਵੇਵਸ ਨੂੰ ਡਾਊਨਲੋਡ ਕਰਕੇ ਵੀ ਡੀਡੀ ਸਪੋਰਟਸ ਦਾ ਮੈਚ ਦੇਖ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਹੜ੍ਹ ਪੀੜਤਾਂ ਦੀ ਲਗਾਤਾਰ ਮਦਦ ਕਰ ਰਹੇ ਹਰਭਜਨ ਸਿੰਘ, ਦਾਨ ਕੀਤੀਆਂ ਦੋ ਐਂਬੁਲੈਂਸਾਂ ਤੇ ਦਵਾਈਆਂ
NEXT STORY