ਸਪੋਰਟਸ ਡੈਸਕ- ਟੀ-20 ਵਰਲਡ ਕੱਪ ਦੇ ਗਰੁੱਪ-2 ਤੋਂ ਪਾਕਿਸਤਾਨ ਦੀ ਸੈਮੀਫ਼ਾਈਨਲ ਦੀ ਰਾਹ ਆਸਾਨ ਹੋ ਗਈ ਹੈ। ਪਾਕਿਸਤਾਨ ਨੇ ਮੰਗਲਵਾਰ ਨੂੰ ਖੇਡੇ ਗਏ ਇਕ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਟੀਮ ਦੀ ਲਗਾਤਾਰ ਦੂਜੀ ਜਿੱਤ ਹੈ ਤੇ ਟੀਮ ਅੰਕ ਸਾਰਣੀ 'ਚ ਚੋਟੀ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ 31 ਅਕਤੂਬਰ ਨੂੰ ਮੁਕਾਬਲਾ ਖੇਡਿਆ ਜਾਣਾ ਹੈ। ਇਕ ਤਰ੍ਹਾਂ ਨਾਲ ਇਹ ਨਾਕਆਊਟ ਦਾ ਮੁਕਾਬਲਾ ਹੋ ਸਕਦਾ ਹੈ। ਇਹ ਮੈਚ ਹਾਰਨ ਵਾਲੀ ਟੀਮ ਸੈਮੀਫ਼ਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਸਕਦੀ ਹੈ ਕਿਉਂਕਿ ਹੋਰਨਾਂ ਤਿੰਨ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਅਫਗਾਨਿਸਤਾਨ, ਨਾਮੀਬੀਆ ਤੇ ਸਕਾਟਲੈਂਡ ਕੋਲ ਘੱਟ ਤਜਰਬਾ ਹੈ। ਅਜਿਹੇ 'ਚ ਨਿਊਜ਼ੀਲੈਂਡ ਤੇ ਟੀਮ ਇੰਡੀਆ ਦੋਵੇਂ ਹੀ ਇਨ੍ਹਾਂ ਟੀਮਾਂ ਖ਼ਿਲਾਫ਼ ਮਜ਼ਬੂਤ ਸਥਿਤੀ 'ਚ ਹਨ।
ਜਾਣੋ ਦੋਵੇਂ ਟੀਮਾਂ ਦਰਮਿਆਨ T-20 WC 'ਚ ਹੋਏ ਮੈਚਾਂ 'ਚ ਕਿਸ ਟੀਮ ਦਾ ਪਲੜਾ ਰਿਹੈ ਭਾਰੀ
ਟੀਮ ਇੰਡੀਆ ਨੇ 2007 'ਚ ਇਕਮਾਤਰ ਵਾਰ ਟੀ-20 ਵਰਲਡ ਕੱਪ ਦਾ ਖ਼ਿਤਾਬ ਜਿੱਤਿਆ ਸੀ। ਦੂਜੇ ਪਾਸੇ ਨਿਊਜ਼ੀਲੈਂਡ ਟੀਮ ਅਜੇ ਤਕ ਕੋਈ ਖ਼ਿਤਾਬ ਨਹੀਂ ਜਿੱਤ ਸਕੀ ਹੈ। ਪਰ ਟੀ-20 ਵਰਲਡ ਕੱਪ 'ਚ ਨਿਊਜ਼ੀਲੈਂਡ ਦਾ ਰਿਕਾਰਡ ਟੀਮ ਇੰਡੀਆ ਖ਼ਿਲਾਫ਼ ਕਾਫ਼ੀ ਸ਼ਾਨਦਾਰ ਰਿਹਾ ਹੈ। ਨਿਊਜ਼ੀਲੈਂਡ ਨੇ ਅਜੇ ਤਕ ਦੋਵੇਂ ਮੁਕਾਬਲੇ ਜਿੱਤੇ ਹਨ। 2007 'ਚ ਹੋਏ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 10 ਦੌੜਾਂ ਨਾਲ ਜਿੱਤ ਮਿਲੀ ਸੀ। ਜਦਕਿ 2016 'ਚ ਨਾਗਪੁਰ 'ਚ ਹੋਏ ਮੈਚ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 47 ਦੌੜਾਂ ਨਾਲ ਹਰਾਇਆ ਸੀ।
ਟੀ-20 ਵਰਲਡ ਕੱਪ 2021 'ਚ ਦੋਵੇਂ ਟੀਮਾਂ ਦੀ ਬੱਲੇਬਾਜ਼ੀ ਰਹੀ ਹੈ ਖ਼ਰਾਬ
ਟੀ-20 ਵਰਲਡ ਕੱਪ 2021 'ਚ ਅਜੇ ਤਕ ਹੋਏ ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਤੇ ਨਿਊਜ਼ੀਲੈਂਡ ਦੋਵੇਂ ਟੀਮਾਂ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ। ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਛੇਤੀ ਪਵੇਲੀਅਨ ਪਰਤ ਗਏ ਸਨ। ਹਾਲਾਂਕਿ ਕਪਤਾਨ ਵਿਰਾਟ ਕੋਹਲੀ ਤੇ ਰਿਸ਼ਭ ਪੰਤ ਨੇ ਟੀਮ ਨੂੰ ਸੰਭਾਲਿਆ ਸੀ। ਟੀਮ ਇੰਡੀਆ ਕੋਲ ਛੇਵਾਂ ਗੇਂਦਬਾਜ਼ ਵੀ ਨਹੀਂ ਹੈ। ਹਾਰਦਿਕ ਪੰਡਯਾ ਪੰਡਯਾ ਦੇ ਗੇਂਦਬਾਜ਼ੀ ਕਰਨ 'ਚ ਅਜੇ ਵੀ ਸਥਿਤੀ ਸਪੱਸ਼ਟ ਨਹੀਂ ਹੋਈ ਹੈ। ਦੂਜੇ ਪਾਸੇ ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਪਾਕਿਸਤਾਨ ਖ਼ਿਲਾਫ਼ 30 ਦੌੜਾਂ ਦਾ ਅੰਕੜਾ ਨਹੀਂ ਛੂਹ ਸਕਿਆ ਹੈ। ਹਾਲਾਂਕਿ ਟੀਮ ਨੇ ਸ਼ਾਨਦਾਰ ਫੀਲਡਿੰਗ ਕਰਕੇ ਮੈਚ 'ਚ ਜ਼ੋਰਦਾਰ ਸੰਘਰਸ਼ ਕੀਤਾ ਸੀ।
ਵਿਵਾਦਾਂ ਦੇ ਘੇਰੇ ’ਚ ਪੰਜਾਬ ਕ੍ਰਿਕਟ ਐਸੋਸੀਏਸ਼ਨ
NEXT STORY