ਨਵੀਂ ਦਿੱਲੀ– ਭਾਰਤੀ ਕੁਸ਼ਤੀ ’ਤੇ ਛਾਏ ਸੰਕਟ ਦੇ ਬੱਦਲ ਹਟਣ ਦਾ ਨਾਂ ਨਹੀਂ ਲੈ ਰਹੇ ਹਨ ਤੇ ਹੁਣ ਮੁਅੱਤਲ ਡਬਲਯੂ. ਐੱਫ. ਆਈ. ਮੁਖੀ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਹ ਐਡਹਾਕ ਕਮੇਟੀ ਜਾਂ ਖੇਡ ਮੰਤਰਾਲਾ ਵਲੋਂ ਲਗਾਈ ਗਈ ਪਾਬੰਦੀ ਨੂੰ ਨਹੀਂ ਮੰਨਦੇ ਤੇ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਕਰਾਂਗੇ। ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੀਆਂ ਚੋਣਾਂ ਦੇ ਤਿੰਨ ਦਿਨ ਬਾਅਦ ਹੀ ਮੰਤਰਾਲਾ ਨੇ ਸੰਘ ਨੂੰ ਮੁਅੱਤਲ ਕਰ ਦਿੱਤਾ ਸੀ। ਸਰਕਾਰ ਦੀ ਅਪੀਲ ’ਤੇ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ, ਜਿਸ ਦੇ ਮੁਖੀ ਭੁਪਿੰਦਰ ਸਿੰਘ ਬਾਜਵਾ ਹਨ।
ਇਹ ਵੀ ਪੜ੍ਹੋ- ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ
ਸੰਜੇ ਨੇ ਕਿਹਾ,‘‘ਸਾਡੀ ਚੋਣ ਲੋਕਤੰਤ੍ਰਿਕ ਢੰਗ ਨਾਲ ਹੋਈ ਹੈ। ਚੋਣ ਅਧਿਕਾਰੀ ਨੇ ਕਾਗਜ਼ਾਂ ’ਤੇ ਦਸਤਖਤ ਕੀਤੇ, ਜਿਸ ਨੂੰ ਉਹ ਕਿਵੇਂ ਅਣਦੇਖਿਆ ਕਰ ਸਕਦੇ ਹਨ। ਅਸੀਂ ਇਸ ਐਡਹਾਕ ਕਮੇਟੀ ਨੂੰ ਨਹੀਂ ਮੰਨਦੇ। ’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਰਗਰ ਵਰਗੀ ਗੇਂਦਬਾਜ਼ੀ ਵਿਰੁੱਧ ਕੀਤਾ ਕੋਹਲੀ ਨੇ ਅਭਿਆਸ, ਸ਼ਾਰਟ ਗੇਂਦਬਾਜ਼ੀ ਦਾ ਸਾਹਮਣਾ ਕੀਤਾ ਅਈਅਰ ਨੇ
NEXT STORY