ਨਾਗਪੁਰ : ਭਾਰਤ ਦੇ ਨੌਜਵਾਨ ਚਾਈਨਾਮੈਂ ਗੇਂਦਬਾਜ਼ ਕੁਲਦੀਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਖਿਡਾਰੀ ਨੂੰ ਟੀਮ 'ਚੋਂ ਬਾਹਰ ਨਹੀਂ ਕੀਤਾ ਪਰ ਉਨ੍ਹਾਂ ਨੇ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ ਜੋ ਉਨ੍ਹਾਂ ਨੂੰ ਮਿਲੇ। ਕੁਲਦੀਪ ਤੋਂ ਪੱਛਿਆ ਗਿਆ ਸੀ ਕਿ ਕੀ ਉਸ ਦੇ ਅਤੇ ਯੁਜਵੇਂਦਰ ਚਾਹਲ ਦੇ ਪ੍ਰਦਰਸ਼ਨ ਕਾਰਨ ਵਨ ਡੇ ਟੀਮ ਵਿਚੋਂ ਤਜ਼ਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਖਤਮ ਹੋ ਗਈ। ਚਾਹਲ ਅਤੇ ਕੁਲਦੀਪ ਦੀ ਕਲਾਈ ਦੇ ਸਪਿਨਰਾਂ ਦੀ ਜੋੜੀ ਭਾਰਤ ਦੀ ਵਨ ਡੇ ਕੌਮਾਂਤਰੀ ਟੀਮ ਦਾ ਰੈਗੁਲਰ ਹਿੱਸਾ ਹੈ ਜਿਸ ਨਾਲ ਉਂਗਲੀ ਦੇ ਸਪਿਨਰ ਅਸ਼ਵਿਨ ਨੂੰ ਇਸ ਸਵਰੂਪ ਵਿਚ ਮੌਕਾ ਨਹੀਂ ਮਿਲ ਰਿਹਾ ਜਦਕਿ ਜਡੇਜਾ ਟੀਮ ਦੇ ਤੀਜੇ ਸਪਿਨਰ ਬਣ ਗਏ ਹਨ। ਕੁਲਦੀਪ ਨੇ ਕਿਹਾ, ''ਨਹੀਂ ਨਹੀਂ ਅਜਿਹਾ ਬਿਲਕੁਲ ਵੀ ਨਹੀਂ ਹੈ। ਅਸੀਂ ਕਿਸੇ ਨੂੰ ਬਾਹਰ ਨਹੀਂ ਕੀਤਾ। ਗੱਲ ਸਿਰਫ ਇੰਨੀ ਹੈ ਕਿ ਸਾਨੂੰ ਮੌਕੇ ਮਿਲੇ ਅਤੇ ਅਸੀਂ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ (ਅਸ਼ਵਿਨ ਅਤੇ ਜਡੇਜਾ) ਭਾਰਤ ਲਈ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ। ਟੈਸਟ ਮੈਚਾਂ ਵਿਚ ਅਸ਼ਵਿਨ ਅਤੇ ਜਡੇਜਾ ਹੁਣ ਵੀ ਖੇਡ ਰਹੇ ਹਨ।

ਕੁਲਦੀਪ ਨੇ ਕਿਹਾ, ''ਅਸੀਂ ਉਨ੍ਹਾਂ ਤੋਂ ਕਾਫੀ ਕੁਝ ਸਿਖਦੇ ਹਾਂ। ਉਨ੍ਹਾਂ ਦੇ ਕੋਲ ਕਾਫੀ ਤਜ਼ਰਬਾ ਹੈ। ਜਦੋਂ ਮੈਂ ਉਨ੍ਹਾਂ ਦੇ ਨਾਲ ਟੀਮ ਵਿਚ ਸੀ ਤਾਂ ਮੈਂ ਉਨ੍ਹਾਂ ਤੋਂ ਕਾਫੀ ਕੁੱਝ ਸਿਖਿਆ। ਮੈਨੂੰ ਅਤੇ ਚਾਹਲ ਨੂੰ ਜਦੋਂ ਵੀ ਮੌਕਾ ਮਿਲਿਆ ਅਸੀਂ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ। ਇਸ ਨਾਲ ਟੀਮ ਨੂੰ ਜਿੱਤਣ 'ਚ ਸਫਲਤਾ ਮਿਲੀ ਅਤੇ ਮੈਂ ਇਸ ਨਾਲ ਖੁਸ਼ ਹਾਂ।'' ਕੁਲਦੀਪ ਨੇ ਪਹਿਲੇ ਮੈਚ ਵਿਚ ਚੰਗੀ ਗੇਂਦਬਾਜ਼ੀ ਕੀਤੀ ਅਤੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਜਡੇਜਾ ਨੂੰ ਪਹਿਲੇ ਵਨ ਡੇ ਵਿਚ ਕੋਈ ਵਿਕਟ ਹਾਸਲ ਨਹੀਂ ਹੋਈ। ਕੁਲਦੀਪ ਖੁਸ਼ ਹਨ ਕਿ ਸਾਰੇ ਸਪਿਨਰ ਚੰਗੀ ਗੇਂਦਬਾਜ਼ ਕਰ ਰਹੇ ਹਨ।

ਇਸ ਸਪਿਨਰ ਨੇ ਕਿਹਾ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਚਾਹਲ ਅਤੇ ਜਡੇਜਾ ਕਾਫੀ ਚੰਗਾ ਖੇਡ ਰਹੇ ਹਨ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਅਸੀਂ ਹਰੇਕ ਮੈਚ 'ਤੇ ਧਿਆਨ ਦੇ ਰਹੇ ਹਾਂ। ਕੁਲਦੀਪ ਤੋਂ ਜਦੋਂ ਪੁਛਿਆ ਗਿਆ ਕਿ ਕੀ ਕਿਸੇ ਬੱਲੇਬਾਜ਼ ਨੂੰ ਗੇਂਦਬਾਜ਼ੀ ਕਰਦਿਆਂ ਉਸ ਨੂੰ ਦਬਾਅ ਮਹਿਸੂਸ ਹੋਇਆ ਤਾਂ ਉਸ ਨੇ ਕਿਹਾ, '' ਇਮਾਨਦਾਰ ਨਾਲ ਕਹਾਂ ਤਾਂ ਅਜਿਹਾ ਕੋਈ ਨਹੀਂ ਹੈ। ਕੁਝ ਅਜਿਹੇ ਖਿਡਾਰੀ ਹਨ ਜੋ ਮੈਨੂੰ ਕਾਫੀ ਚੰਗੀ ਤਰ੍ਹਾਂ ਖੇਡਦੇ ਹਨ। ਜਿਨ੍ਹਾਂ ਵਿਚੋਂ ਸ਼ਾਨ ਮਾਰਸ਼ ਸਪਿਨ ਗੇਂਦਬਾਜ਼ ਨੂੰ ਬਹੁਤ ਵਧੀਆ ਖੇਡਦਾ ਹੈ। ਇਸ ਤੋਂ ਬਾਅਦ ਮੈਂ ਸ਼ਾਨ ਮਾਰਸ਼ ਦੀ ਬੱਲੇਬਾਜ਼ੀ ਨੂੰ ਪੜ੍ਹਿਆ ਅਤੇ ਉਹ ਫ੍ਰੰਟ ਫੁੱਟ 'ਤੇ ਕਾਫੀ ਗੇਂਦ ਖੇਡਦੇ ਹਨ ਜਿਸ ਦਾ ਉਸ ਨੂੰ ਫਾਇਦਾ ਮਿਲਿਆ ਪਰ ਮਹੱਤਵਪੂਰਨ ਇਹ ਹੈ ਕਿ ਜੇਕਰ ਉਹ ਖੇਡਦਾ ਹੈ ਤਾਂ ਮੈਂ ਅਗਲੇ ਮੈਚ ਵਿਚ ਉਸ ਨੂੰ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਦਾ ਹਾਂ।''

ਆਸਟਰੇਲੀਆ ਖਿਲਾਫ 12 ਵਨ ਡੇ ਕੌਮਾਂਤਰੀ ਮੈਚ ਖੇਡ ਚੁੱਕੇ ਕੁਲਦੀਪ ਹੁਣ ਇਸ ਟੀਮ ਦੇ ਬੱਲੇਬਾਜ਼ਾਂ ਨੂੰ ਖੇਡਣ ਦੇ ਤਰੀਕੇ ਤੋਂ ਪਹਿਚਾਨਣ ਲੱਗੇ ਹਨ। ਨਾਲ ਹੀ ਕੁਲਦੀਪ ਨੇ ਸਹਾਇਕ ਕੋਚ ਸੰਜੇ ਬਾਂਗੜ ਦੇ ਮਾਰਗਦਰਸ਼ਨ ਵਿਚ ਆਪਣੀ ਬੱਲੇਬਾਜ਼ੀ 'ਤੇ ਵੱਧ ਸਮਾਂ ਲਾਉਣਾ ਸ਼ੁਰੁ ਕਰ ਦਿੱਤਾ ਹੈ। ਉਸ ਨੇ ਕਿਹਾ, ''ਬਿਨਾ ਕਿਸੇ ਸ਼ਕ ਤੋਂ ਬੱਲੇਬਾਜ਼ੀ ਮਹੱਤਵਪੂਰਨ ਹੈ, ਫਿਰ ਇਹ ਵਨ ਡੇ ਕ੍ਰਿਕਟ ਹਵੇ ਜਾਂ ਟੈਸਟ ਕ੍ਰਿਕਟ। ਮੈਂ ਬੱਲੇਬਾਜ਼ੀ 'ਤੇ ਧਿਆਨ ਦੇ ਰਿਹਾ ਹਾਂ। ਹਰੇਕ ਸੈਸ਼ਨ ਵਿਚ ਮੈਂ 20 ਮਿੰਟ ਬੱਲੇਬਾਜ਼ੀ ਕਰਦਾ ਹਾਂ। ਕੁਝ ਕਰੀਬੀ ਮੈਚਾਂ ਵਿਚ ਬੱਲੇਬਾਜ਼ੀ ਮਹੱਤਵਪੂਰਨ ਹੋ ਜਾਂਦੀ ਹੈ ਅਤੇ ਮੈਂ ਬਾਂਗੜ ਦੇ ਨਾਲ ਇਸ 'ਤੇ ਕੰਮ ਕਰ ਰਿਹਾ ਹਾਂ।''
ਜਦੋਂ ਭਾਰਤੀ ਟੀਮ ਦੀਆਂ 2 ਦੀਵਾਰਾਂ ਹੋਈਆਂ ਇਕੱਠੀਆਂ, ਲੋਕਾਂ ਨੇ ਕੀਤੇ ਮਜ਼ੇਦਾਰ ਕੁਮੈਂਟਸ
NEXT STORY