ਮੁੰਬਈ— ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਸਾਬਕਾ ਚੈਂਪੀਅਨ ਟੀਮ ਹਾਰ ਨਹੀਂ ਮੰਨੇਗੀ ਅਤੇ ਹਾਰਾਂ ਦੀ ਹੈਟ੍ਰਿਕ ਦੇ ਬਾਵਜੂਦ ਚੱਲ ਰਹੇ ਆਈਪੀਐੱਲ 'ਚ ਲੜਨਾ ਜਾਰੀ ਰੱਖੇਗੀ। ਹਾਰਦਿਕ ਨੇ ਐਕਸ 'ਤੇ ਪੋਸਟ ਕੀਤਾ, 'ਤੁਹਾਨੂੰ ਇਸ ਟੀਮ ਬਾਰੇ ਇਕ ਗੱਲ ਪਤਾ ਹੋਣੀ ਚਾਹੀਦੀ ਹੈ। ਅਸੀਂ ਹਾਰ ਨਹੀਂ ਮੰਨਦੇ। ਅਸੀਂ ਸੰਘਰਸ਼ ਜਾਰੀ ਰੱਖਾਂਗੇ। ਮਨੋਬਲ ਬਰਕਰਾਰ ਰਹੇਗਾ।
ਹਾਰਦਿਕ ਨੂੰ ਜਦੋਂ ਤੋਂ ਰੋਹਿਤ ਸ਼ਰਮਾ ਦੀ ਜਗ੍ਹਾ ਮੁੰਬਈ ਇੰਡੀਅਨਜ਼ ਦਾ ਕਪਤਾਨ ਬਣਾਇਆ ਗਿਆ ਹੈ, ਉਦੋਂ ਤੋਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੇ ਦੋ ਮੈਚਾਂ 'ਚ ਦਰਸ਼ਕਾਂ ਨੇ ਉਨ੍ਹਾਂ ਦੀ ਹੂਟਿੰਗ ਕੀਤੀ ਅਤੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇਸ ਸੈਸ਼ਨ ਦੇ ਪਹਿਲੇ ਮੈਚ 'ਚ ਵੀ ਉਸ ਦਾ ਸਾਹਮਣਾ ਕਰਨਾ ਪਿਆ ਸੀ। ਕਪਤਾਨ ਵਜੋਂ ਹਾਰਦਿਕ ਦੇ ਕੁਝ ਫੈਸਲਿਆਂ ਦੀ ਆਲੋਚਨਾ ਵੀ ਹੋਈ ਹੈ। ਉਦਾਹਰਨ ਵਜੋਂ, ਜਸਪ੍ਰੀਤ ਬੁਮਰਾਹ ਨੂੰ ਨਵੀਂ ਗੇਂਦ ਨਾ ਸੌਂਪਣਾ ਜਾਂ ਖੁਦ ਟਿਮ ਡੇਵਿਡ ਤੋਂ ਬਾਅਦ ਬੱਲੇਬਾਜ਼ੀ ਲਈ ਉਤਰਨਾ।
ਜ਼ਿਕਰਯੋਗ ਹੈ ਕਿ ਰਾਜਸਥਾਨ ਰਾਇਲਜ਼ ਖਿਲਾਫ ਮੈਚ ਦੌਰਾਨ ਮੁੰਬਈ ਪਹਿਲਾਂ ਖੇਡਦੇ ਹੋਏ ਸਿਰਫ 125 ਦੌੜਾਂ ਹੀ ਬਣਾ ਸਕੀ ਸੀ। ਜਵਾਬ 'ਚ ਰਾਜਸਥਾਨ ਰਾਇਲਜ਼ ਨੇ 39 ਗੇਂਦਾਂ 'ਚ 54 ਦੌੜਾਂ ਬਣਾ ਕੇ ਸਿਰਫ 15.3 ਓਵਰਾਂ 'ਚ ਹੀ ਆਪਣੀ ਟੀਮ ਨੂੰ ਜਿੱਤ ਦਿਵਾਈ। ਰਾਜਸਥਾਨ ਦੀ ਇਹ ਸੀਜ਼ਨ ਦੀ ਤੀਜੀ ਜਿੱਤ ਸੀ ਅਤੇ ਇਸ ਨਾਲ ਉਹ ਅੰਕ ਸੂਚੀ ਵਿੱਚ ਪਹਿਲੇ ਸਥਾਨ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਅਜੇ ਵੀ ਜਿੱਤ ਲਈ ਤਰਸ ਰਹੀ ਹੈ। ਉਹ ਗੁਜਰਾਤ, ਹੈਦਰਾਬਾਦ ਅਤੇ ਹੁਣ ਰਾਜਸਥਾਨ ਖਿਲਾਫ ਖੇਡੇ ਗਏ ਮੈਚ ਹਾਰ ਚੁੱਕੇ ਹਨ।
'ਗੇਂਦ ਨੂੰ ਦੇਖੋ, ਗੇਂਦ ਨੂੰ ਮਾਰੋ', ਰਿਆਨ ਪਰਾਗ ਨੇ IPL 2024 ਵਿੱਚ ਆਪਣੇ ਟੀਚੇ ਦਾ ਕੀਤਾ ਖੁਲਾਸਾ
NEXT STORY