ਸਪੋਰਟਸ ਡੈਸਕ— ਡੋਪਿੰਗ ਦੇ ਮਾਮਲੇ 'ਚ ਇਕ ਵਾਰ ਫਿਰ ਭਾਰਤ ਨੂੰ ਸ਼ਰਮਸਾਰ ਹੋਣਾ ਪਿਆ ਹੈ। ਇਸ ਵਾਰ ਭਾਰਤੀ ਮਹਿਲਾ ਵੇਟਲਿਫਟਰ ਸਰਬਜੀਤ ਕੌਰ ਡੋਪ ਟੈਸਟ 'ਚ ਫੇਲ ਹੋ ਗਈ। ਇਸ ਮਾਮਲੇ 'ਚ ਰਾਸ਼ਟਰੀ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਡੋਪਿੰਗ ਦੇ ਕਾਰਨ ਸਰਬਜੀਤ ਤੇ 4 ਸਾਲ ਦੀ ਪਾਬੰਦੀ ਲਗਾਈ ਹੈ। ਸਰਬਜੀਤ ਦਾ ਸੈਂਪਲ ਵਿਸ਼ਾਖਾਪਟਨਮ 'ਚ ਹੋਈ 34ਵੀਂ ਮਹਿਲਾਂ ਸੀਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਲਿਆ ਗਿਆ ਸੀ, ਜਿਸ 'ਚ ਨਾਡਾ ਦੇ ਮੁਤਾਬਕ ਪਾਬੰਦੀਸ਼ੁਦਾ ਪਦਾਰਥ ਦੇ ਅੰਸ਼ ਪਾਏ ਗਏ ਹਨ।
ਨਾਡਾ ਨੇ ਆਪਣੇ ਬਿਆਨ 'ਚ ਕਿਹਾ, 'ਐਂਟੀ ਡੋਪਿੰਗ ਅਨੁਸ਼ਾਸਨ ਕਮੇਟੀ ਨੇ ਸਰਬਜੀਤ ਕੌਰ ਨੂੰ ਡੋਪਿੰਗ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਉਨ੍ਹਾਂ 'ਤੇ ਚਾਰ ਸਾਲ ਤੱਕ ਅਯੋਗਤਾ ਦੀ ਪੈਨਲਟੀ ਲਾਈ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਸਰਬਜੀਤ ਨੂੰ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ।'
71 ਕਿ. ਗ੍ਰਾ ਵਰਗ 'ਚ ਬਣੀ ਸੀ ਚੈਂਪੀਅਨ
ਪੰਜਾਬ ਦੀ ਵੇਟਲਿਫਟਰ ਸਰਬਜੀਤ ਕੌਰ ਨੇ ਫਰਵਰੀ 'ਚ ਹੋਈ ਮਹਿਲਾ ਸੀਨੀਅਰ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ 71 ਕਿ. ਗ੍ਰਾ ਵਰਗ 'ਚ ਚੈਂਪੀਅਨ ਬਣੀ ਸੀ। ਇਸ ਤੋਂ ਪਹਿਲਾਂ 2017 'ਚ ਵੀ ਵੇਟਲਿਫਟਿੰਗ 'ਚ ਡੋਪਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਤੱਦ ਕਾਮਨਵੈਲਥ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਣ ਵਾਲੀ ਸੀਮਾ ਡੋਪ ਟੈਸਟ 'ਚ ਫੇਲ ਹੋ ਗਈ ਸੀ। ਇਸ ਤੋਂ ਬਾਅਦ ਸੀਮਾ 'ਤੇ ਚਾਰ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤ 'ਚ ਵੇਟਲਿਫਟਿੰਗ 'ਚ ਡੋਪਿੰਗ ਦੀ ਸਮੱਸਿਆ ਪੁਰਾਣੀ ਹੈ।
ਸੁਮਿਤ ਸਾਂਗਵਾਨ 'ਤੇ ਇਕ ਸਾਲ ਦੀ ਪਾਬੰਦੀ
ਸਾਬਕਾ ਓਲੰਪੀਅਨ ਮੁੱਕੇਬਾਜ਼ ਸੁਮਿਤ ਸਾਂਗਵਾਨ ਵੀ ਡੋਪ ਟੈਸਟ 'ਚ ਫੇਲ ਹੋਇਆ। ਨਾਡਾ ਨੇ 27 ਦਸੰਬਰ ਨੂੰ ਉਨ੍ਹਾਂ 'ਤੇ ਇਕ ਸਾਲ ਦੀ ਪਾਬੰਦੀ ਲੱਗਾ ਦਿੱਤੀ। 2012 ਲੰਡਨ ਓਲੰਪਿਕ 'ਚ ਉਤਰਨ ਵਾਲੇ ਸੁਮਿਤ ਦਾ ਸੈਂਪਲ ਅਕਤੂਬਰ 'ਚ ਨਾਡਾ ਨੇ ਲਿਆ ਸੀ। ਏਸ਼ੀਅਨ ਖੇਡਾਂ ਦੇ ਚਾਂਦੀ ਤਮਗਾ ਜੇਤੂ ਸੁਮਿਤ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਵੀ ਉਤਰ ਚੁੱਕਾ ਹੈ।
ਰਾਸ਼ਿਦ ਖਾਨ ਦਾ ਇਕ ਹੋਰ ਧਮਾਕਾ, ਕਰੀਅਰ ਦੀ ਤੀਜੀ ਹੈਟ੍ਰਿਕ ਹਾਸਲ ਕਰ ਰਚਿਆ ਇਤਿਹਾਸ
NEXT STORY