ਵਿਸ਼ਾਖਾਪਟਨਮ– ਮਾਸਟਰਸ ਬਲਾਸਟਰ ਸਚਿਨ ਤੇਂਦੁਲਕਰ ਦੀ ਅਗਵਾਈ ਵਿਚ ਕ੍ਰਿਕਟ ਜਗਤ ਨੇ ਸ਼ਨੀਵਾਰ ਨੂੰ ਟੈਸਟ ਕ੍ਰਿਕਟ ਵਿਚ ਆਪਣਾ ਪਹਿਲਾ ਦੋਹਰਾ ਸੈਂਕੜਾ ਲਾਉਣ ਵਾਲੇ ਯਸ਼ਸਵੀ ਜਾਇਸਵਾਲ ਦੀ ਤਾਰੀਫ ਕੀਤੀ।
ਸਚਿਨ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਸ਼ਾਬਾਸ਼ ਯਸ਼ਸਵੀ, ਸ਼ਾਨਦਾਰ ਕੋਸ਼ਿਸ਼।’’
ਜਾਇਸਵਾਲ ਦੀ ਪਾਰੀ ਦੀ ਤਾਰੀਫ ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨੇ ਵੀ ਕੀਤੀ। ਇਸ ਲੜੀ ਦੇ ਸ਼ੁਰੂਆਤੀ ਦੋ ਟੈਸਟਾਂ ’ਚੋਂ ਨਿੱਜੀ ਕਾਰਨਾਂ ਕਾਰਨ ਟੀਮ ਵਿਚੋਂ ਬਾਹਰ ਰਹਿਣ ਵਾਲੇ ਕੋਹਲੀ ਨੇ ਕਿਹਾ, ‘‘ਯਸ਼ਸਵੀ ਜਾਇਸਵਾਲ। ਘੱਟ ਉਮਰ ਵਿਚ ਸ਼ਾਨਦਾਰ ਪਾਰੀ।’’
ਭਾਰਤ ਦੇ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਆਰ. ਪੀ. ਸਿੰਘ ਨੇ ਵੀ ਜਾਇਸਵਾਲ ਦੀ ਤਾਰੀਫ ਕਰਦਿਆਂ ਕਿਹਾ,‘‘ਨੌਜਵਾਨ ਯਸ਼ਸਵੀ ਜਾਇਸਵਾਲ ਦਾ ਸ਼ਾਨਦਾਰ ਦੋਹਰਾ ਸੈਂਕੜਾ, ਵਧਾਈ।’’
ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਅੰਜੁਮ ਚੋਪੜਾ ਨੇ ਕਿਹਾ, ‘‘ਇਕ ਸੈਂਕੜਾ ਵਿਸ਼ੇਸ਼ ਹੁੰਦਾ ਹੈ ਤੇ ਜਦੋਂ ਤੁਸੀਂ ਦੋਹਰਾ ਸੈਂਕੜਾ ਬਣਾਉਂਦੇ ਹੋ ਤਾਂ ਇਹ ਇਕ ਵੱਖਰੀ ਹੀ ਉਚਾਈ ਹੁੰਦੀ ਹੈ। ਯਸ਼ਸਵੀ, ਨਾ ਵਿਚ ਹੀ ਵੱਡਾ ਅਰਥ ਹੈ। ਆਉਣ ਵਾਲੇ ਸਮੇਂ ਵਿਚ ਤੁਸੀਂ ਕਈ ਹੋਰ ਸੈਂਕੜੇ ਲਾਵੋਗੇ। ਯਸ਼ਸਵੀ ਜਾਇਸਵਾਲ ਨੇ ਚੰਗਾ ਖੇਡਿਆ।’’
ਭਾਰਤ ਦੇ ਸਾਬਕਾ ਕ੍ਰਿਕਟਰ ਤੇ ਪੱਛਮੀ ਬੰਗਾਲ ਸਰਕਾਰ ਵਿਚ ਮੌਜੂਦਾ ਖੇਡ ਤੇ ਨੌਜਵਾਨ ਮਾਮਲਿਆਂ ਦੇ ਰਾਜ ਮੰਤਰੀ ਮਨੋਜ ਤਿਵਾੜੀ ਨੇ ਵੀ ਜਾਇਸਵਾਲ ਨੂੰ ਵਧਾਈ ਦਿੱਤੀ। ਉਸ ਨੇ ਕਿਹਾ,‘‘ਭਾਰਤੀ ਕ੍ਰਿਕਟ ਵਿਚ ਕਿਸੇ ਵੱਡੀ ਚੀਜ਼ ਦੀ ਸ਼ੁਰੂਆਤ। ਚਮਕਦੇ ਰਹੋ ਯਸ਼ਸਵੀ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੈਫ ਦੇ ਅਰਧ ਸੈਂਕੜੇ ਨਾਲ ਰੇਲਵੇ ਦਾ ਕਰਨਾਟਕ ਦੇ ਖਿਲਾਫ ਪਲੜਾ ਭਾਰੀ
NEXT STORY