ਕਿੰਗਸਟਨ (ਜਮੈਕਾ)– ਰੋਵਮੈਨ ਪਾਵੈੱਲ ਨੇ ਆਖਰੀ ਓਵਰ ’ਚ ਛੱਕਾ ਲਾਇਆ ਜਿਸ ਨਾਲ ਵੈਸਟਇੰਡੀਜ਼ ਨੇ 3 ਟੀ-20 ਕੌਮਾਂਤਰੀ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।
ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ’ਤੇ 147 ਦੌੜਾਂ ਬਣਾਈਆਂ। ਉਸ ਵੱਲੋਂ ਕਾਮਿੰਦੂ ਮੈਂਡਿਸ ਨੇ 51 ਦੌੜਾਂ ਅਤੇ ਕਪਤਾਨ ਤੇ ਸਲਾਮੀ ਬੱਲੇਬਾਜ਼ ਕੁਸ਼ਲ ਮੈਂਡਿਸ ਨੇ 36 ਦੌੜਾਂ ਬਣਾਈਆਂ। ਵੈਸਟਇੰਡੀਜ਼ ਵੱਲੋਂ ਜੈਸਨ ਹੋਲਡਰ ਤੇ ਸ਼ਮਰ ਜੋਸੇਫ ਨੇ 3-3 ਵਿਕਟਾਂ ਲਈਆਂ।
ਵੈਸਟਇੰਡੀਜ਼ ਨੇ 3 ਵਿਕਟਾਂ ’ਤੇ 149 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਉਸ ਵੱਲੋਂ ਕਪਤਾਨ ਤੇ ਸਲਾਮੀ ਬੱਲੇਬਾਜ਼ ਸ਼ਾਈ ਹੋਪ ਨੇ ਅਜੇਤੂ 65 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪਾਵੈੱਲ ਨੇ ਅਜੇਤੂ 10 ਦੌੜਾਂ ਬਣਾ ਕੇ ਟੀਮ ਨੂੰ 4 ਗੇਂਦਾਂ ਪਹਿਲਾਂ ਹੀ ਟੀਚੇ ਤੱਕ ਪਹੁੰਚਾ ਦਿੱਤਾ। ਸਲਾਮੀ ਬੱਲੇਬਾਜ਼ ਬ੍ਰੈਂਡਨ ਕਿੰਗ ਨੇ 37 ਦੌੜਾਂ ਦਾ ਯੋਗਦਾਨ ਦਿੱਤਾ।
ਟੀ-20 ਲੜੀ ਦੇ ਆਖਰੀ ਦੋ ਮੈਚ ਸ਼ਨੀਵਾਰ ਤੇ ਐਤਵਾਰ ਨੂੰ ਕਿੰਗਸਟਨ ਦੇ ਸਬੀਨਾ ਪਾਰਕ ’ਚ ਹੀ ਖੇਡੇ ਜਾਣਗੇ।
IND vs AFG: ਧਰਮਸ਼ਾਲਾ 'ਚ ਪਹਿਲੇ ਵਨਡੇ 'ਤੇ ਮੰਡਰਾਇਆ ਮੀਂਹ ਦਾ ਸਾਇਆ, ਯੈਲੋ ਅਲਰਟ ਨੇ ਵਧਾਈ ਚਿੰਤਾ
NEXT STORY