ਸ਼ਾਰਜਾਹ (ਯੂ. ਐੱਨ. ਆਈ.)– ਵੈਸਟਇੰਡੀਜ਼ ਨੇ ਸ਼ਾਰਜਾਹ ਵਿਚ ਖੇਡੇ ਗਏ ਆਖਰੀ ਟੀ-20 ਮੈਚ ਵਿਚ ਨੇਪਾਲ ਨੂੰ ਹਰਾ ਕੇ ਆਖਰੀ ਜਿੱਤ ਹਾਸਲ ਕੀਤੀ। ਲੜੀ ਵਿਚ ਹੈਰਾਨ ਕਰਨ ਵਾਲੇ ਤਰੀਕੇ ਨਾਲ ਹਾਰ ਜਾਣ ਤੋਂ ਬਾਅਦ ਵੈਸਟਇੰਡੀਜ਼ ਨੇ ਆਖਿਰ ਵਾਪਸੀ ਕੀਤੀ ਤੇ ਪਹਿਲਾਂ ਨੇਪਾਲ ਨੂੰ ਸਿਰਫ 122 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਤੇ ਫਿਰ 13 ਓਵਰਾਂ ਵਿਚ ਹੀ ਬਿਨਾਂ ਕੋਈ ਵਿਕਟ ਗਵਾਏ ਟੀਚਾ ਹਾਸਲ ਕਰ ਲਿਆ।
ਜ਼ਿਕਰਯੋਗ ਹੈ ਕਿ ਨੇਪਾਲ ਨੇ ਪਹਿਲੇ ਦੋਵੇਂ ਮੈਚ ਜਿੱਤ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਪਹਿਲਾਂ ਹੀ ਆਪਣੇ ਨਾਂ ਕਰ ਲਈ ਸੀ। ਇਸ ਤੋਂ ਪਹਿਲਾਂ ਨੇਪਾਲ ਨੇ 2 ਵਾਰ ਦੀ ਚੈਂਪੀਅਨ ਟੀਮ ਨੂੰ ਸ਼ਨੀਵਾਰ ਨੂੰ 19 ਦੌੜਾਂ ਨਾਲ ਹਰਾਇਆ ਸੀ, ਜਿਹੜੀ ਆਈ. ਸੀ. ਸੀ. ਦੇ ਫੁੱਲ ਮੈਂਬਰ ਦੇਸ਼ ਵਿਰੁੱਧ ਉਸਦੀ ਪਹਿਲੀ ਜਿੱਤ ਸੀ।
ਪਾਕਿਸਤਾਨ ਨਾਲ ਨਹੀਂ ਖੇਡੇਗਾ ਭਾਰਤ, BCCI ਨੇ ਸਪੱਸ਼ਟ ਕੀਤਾ ਰੁਖ
NEXT STORY