ਸਪੋਰਟਸ ਡੈਸਕ- ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਖੇਡੇ ਜਾ ਰਹੇ ਤੀਜੇ ਟੈਸਟ ਦੇ ਸ਼ੁਰੂਆਤੀ ਦਿਨ ਤੱਕ ਪਿੱਚ ਜ਼ਿਆਦਾਤਰ ਬੱਲੇਬਾਜ਼ਾਂ ਲਈ ਮਦਦਗਾਰ ਰਹੀ ਹੈ, ਅਜਿਹੇ ਵਿਚ ਵੈਸਟਇੰਡੀਜ਼ ਦੇ ਖੱਬੇ ਹੱਥ ਦੇ ਸਪਿੰਨਰ ਖਾਰੀ ਪਿਯਰੇ ਨੂੰ ਉਮੀਦ ਹੈ ਕਿ ਉਸਦੀ ਟੀਮ ਕੋਲ ਮੈਚ ਨੂੰ 5ਵੇਂ ਦਿਨ ਤੱਕ ਲਿਜਾਣ ਦਾ ਮੌਕਾ ਹੈ। ਪਿਯਰੇ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਪਿੱਚ ਅਜੇ ਵੀ ਚੰਗੀ ਹੈ, ਕਦੇ-ਕਦੇ ਗੇਂਦ ਸਪਿੰਨ ਹੋ ਰਹੀ ਹੈ।’’
ਪਿਯਰੇ ਨੇ ਭਾਰਤੀ ਸਪਿੰਨਰਾਂ ਨੂੰ ਵਿਕਟ ਲੈਣ ਵਿਚ ਹੋ ਰਹੀ ਪ੍ਰੇਸ਼ਾਨੀ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਜੇਕਰ ਪਿੱਚ ਅਜਿਹੀ ਹੀ ਬਣੀ ਰਹੀ ਤਾਂ ਸਾਡੇ ਬੱਲੇਬਾਜ਼ਾਂ ਨੂੰ ਟਿਕਣ ਤੇ ਦੌੜਾਂ ਬਣਾਉਣ ਦਾ ਭਰੂਪਰ ਮੌਕਾ ਮਿਲੇਗਾ। ਅਸੀਂ ਮੈਚ ਨੂੰ 5ਵੇਂ ਦਿਨ ਤੱਕ ਖਿੱਚ ਸਕਦੇ ਹਾਂ।’’
ਸੁਲਤਾਨ ਜੋਹੋਰ ਹਾਕੀ ਕੱਪ ਟੂਰਨਾਮੈਂਟ-2025 : ਭਾਰਤ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਕੀਤੀ ਲਗਾਤਾਰ ਦੂਜੀ ਜਿੱਤ ਦਰਜ
NEXT STORY