ਜਲੰਧਰ— ਜੈਪੁਰ ਦੇ ਮੈਦਾਨ 'ਤੇ ਰਾਜਸਥਾਨ ਰਾਇਲਜ਼ ਵਿਰੁੱਧ ਮੈਚ ਦੌਰਾਨ ਚੇਨਈ ਦੇ ਆਲਰਾਊਂਡਰ ਕ੍ਰਿਕਟਰ ਕੇਦਾਰ ਜਾਧਵ ਨੇ ਇੱਕ ਹੱਥ ਨਾਲ ਕੈਚ ਕਰਕੇ ਸਭ ਦਾ ਦਿਲ ਜਿੱਤ ਲਿਆ। ਕੇਦਾਰ ਨੇ ਜਦੋਂ ਤ੍ਰਿਪਾਠੀ ਦਾ ਕੈਚ ਕੀਤਾ ਤਾਂ ਰਾਜਸਥਾਨ 69 ਦੌੜਾਂ 'ਤੇ 4 ਵਿਕਟਾਂ ਸਨ। ਤ੍ਰਿਪਾਠੀ ਦੇ ਆਊਟ ਹੋਣ ਤੋਂ ਬਾਅਦ ਸਟੀਵ ਸਮਿਥ, ਰਿਆਨ ਪਰਾਗ ਤੇ ਬੈਨ ਸਟੋਕਸ ਵੀ ਆਊਟ ਹੋ ਗਏ। ਆਖਰ 'ਚ ਜੋਫ੍ਰਾ ਆਰਚਰ ਤੇ ਗੋਪਾਲ ਨੇ ਵਧੀਆ ਸ਼ਾਟ ਲਗਾ ਕੇ ਰਾਜਸਥਾਨ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾ ਦਿੱਤਾ।
ਕੇਦਾਰ ਨੇ ਨਾ ਸਿਰਫ ਵਧੀਆ ਕੈਚ ਕੀਤਾ ਬਲਕਿ ਨਾਲ ਹੀ ਫੀਲਡਿੰਗ ਕਰਦੇ ਹੋਏ ਆਪਣੀ ਟੀਮ ਦੇ ਲਈ ਕਈ ਰਨ ਵੀ ਰੋਕੇ। ਕੇਦਾਰ ਵਲੋਂ ਕੈਚ ਕੀਤੇ ਜਾਣ 'ਤੇ ਗੇਂਦਬਾਜ਼ੀ ਕਰ ਰਹੇ ਰਵਿੰਦਰ ਜਡੇਜਾ ਬਹੁਤ ਖੁਸ਼ ਦਿਖਾਈ ਦਿੱਤੇ। ਉਨ੍ਹਾਂ ਨੇ ਤਾੜੀ ਮਾਰ ਕੇ ਕੇਦਾਰ ਦੀ ਸ਼ਲਾਘਾ ਕੀਤੀ।
ਦੇਖੋਂ ਕੇਦਾਰ ਜਾਧਵ ਦਾ ਸ਼ਾਨਦਾਰ ਕੈਚ—
ਆਖਰੀ ਗੇਂਦ 'ਤੇ ਮੈਚ ਹਾਰਨ ਤੋਂ ਬਾਅਦ ਰਹਾਣੇ ਨੇ ਦੱਸੀ ਵੱਡੀ ਗਲਤੀ
NEXT STORY