ਨਵੀਂ ਦਿੱਲੀ, (ਬਿਊਰੋ)— ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਸ਼ਾਨਦਾਰ ਬੱਲੇਬਾਜ਼ ਮਾਰਟਿਨ ਗੁਪਟਿਲ ਬਚਪਨ 'ਚ ਉਸ ਦੌਰ ਤੋਂ ਗੁਜ਼ਰ ਚੁੱਕੇ ਹਨ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਇਕ ਆਮ ਇਨਸਾਨ ਇਸ ਹਾਦਸੇ ਨਾਲ ਕਾਫੀ ਹੱਦ ਤੱਕ ਟੁੱਟ ਜਾਂਦਾ ਪਰ ਮਾਰਟਿਨ ਗੁਪਟਿਲ ਬਚਪਨ ਤੋਂ ਹੀ ਜੁਝਾਰੂ ਸਨ, ਜਿਸ ਦੇ ਚਲਦੇ ਉਨ੍ਹਾਂ ਨੇ ਹਾਲਾਤ ਨਾਲ ਲੜਦੇ ਹੋਏ ਅੱਜ ਪੂਰੀ ਤਰ੍ਹਾਂ ਨਾਲ ਹਾਲਾਤਾਂ 'ਤੇ ਜਿੱਤ ਪ੍ਰਾਪਤ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਜਦੋਂ 30 ਸਤੰਬਰ 1986 ਨੂੰ ਪੈਦਾ ਹੋਏ ਮਾਰਟਿਨ ਸਿਰਫ 13 ਸਾਲਾਂ ਦੇ ਹੀ ਸਨ ਤਾਂ ਫੋਰਕ ਲਿਫਟ (ਸਾਮਾਨ ਉਠਾਉਣ ਦੀ ਲਿਫਟ) ਦੇ ਹੇਠਾਂ ਉਨ੍ਹਾਂ ਦਾ ਪੈਰ ਆ ਗਿਆ ਸੀ, ਜਿਸ ਦੇ ਕਾਰਨ ਉਨ੍ਹਾਂ ਦੇ ਖੱਬੇ ਪੈਰ ਦੀਆਂ ਤਿੰਨ ਉਂਗਲਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਈਆਂ ਸਨ। ਡਾਕਟਰਾਂ ਨੇ ਉਂਗਲਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ ਕੀਤੀ ਪਰ ਜਾਨ ਨੂੰ ਖਤਰਾ ਦੇਖ ਕੇ ਉਂਗਲਾਂ ਨੂੰ ਮਜਬੂਰਨ ਕੱਟਣਾ ਪਿਆ। ਇਸ ਦੇ ਚਲਦੇ ਹੀ ਮਾਰਟਿਨ ਗੁਪਟਿਲ ਨੂੰ ਦੌੜਨ 'ਚ ਪਰੇਸ਼ਾਨੀ ਹੁੰਦੀ। ਜਦੋਂ ਉਹ ਆਪਣੇ ਹਾਲਾਤ ਕਾਰਨ ਨਿਰਾਸ਼ ਹੁੰਦੇ ਤਾਂ ਪਰਿਵਾਰ ਉਸ ਦੀ ਹੌਸਲਾ ਆਫਜ਼ਾਈ ਕਰਦਾ। ਇਸ ਦੇ ਚਲਦੇ ਉਨ੍ਹਾਂ ਨੇ ਹਾਲਾਤ ਤੋਂ ਜੂਝਣਾ ਸ਼ੁਰੂ ਕੀਤਾ। ਮਾਰਟਿਨ ਗੁਪਟਿਲ ਨੂੰ 'ਮਾਰਟੀ ਟੂ ਟੋਜ਼' ਦੇ ਨਿਕ ਨੇਮ ਨਾਲ ਵੀ ਬੁਲਾਇਆ ਜਾਂਦਾ ਹੈ।
ਜਦੋਂ ਮਾਰਟਿਨ ਹਸਪਤਾਲ 'ਚ ਸਨ ਤਾਂ ਉਨ੍ਹਾਂ ਦੇ ਪਿਤਾ ਪੀਟਰ ਨਿਊਜ਼ੀਲੈਂਡ ਦੇ ਕਪਤਾਨ ਸਟੀਫਨ ਫਲੇਮਿੰਗ ਨੂੰ ਉੱਥੇ ਲਿਜਾਉਣ 'ਚ ਕਾਮਯਾਬ ਰਹੇ। ਇਸ ਨਾਲ ਗੁਪਟਿਲ ਨੂੰ ਹਾਲਾਤਾਂ ਨਾਲ ਜੂਝਦੇ ਹੋਏ ਬਿਹਤਰੀਨ ਕ੍ਰਿਕਟਰ ਬਣਨ ਦੇ ਲਈ ਪ੍ਰੇਰਣਾ ਮਿਲੀ। ਗੁਪਟਿਲ ਆਪਣੇ ਡੈਬਿਊ 'ਚ ਵਨਡੇ 'ਚ ਸੈਂਕੜਾ ਜੜਨ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਕ੍ਰਿਕਟਰ ਹਨ। ਉਨ੍ਹਾਂ ਨੇ ਆਪਣੇ ਪਹਿਲੇ ਵਨਡੇ ਮੈਚ 'ਚ ਵੈਸਟ ਇੰਡੀਜ਼ ਦੇ ਖਿਲਾਫ 122 ਦੌੜਾਂ ਦੀ ਪਾਰੀ ਖੇਡੀ।
ਹੌਲੇ-ਹੌਲੇ ਮਾਰਟਿਨ ਗੁਪਟਿਲ ਖੱਬੇ ਪੈਰ 'ਚ ਸਿਰਫ 2 ਉਂਗਲਾਂ ਦੇ ਬਾਵਜੂਦ ਤੇਜ਼ੀ ਨਾਲ ਦੌੜਨ ਦੇ ਆਦੀ ਹੋ ਗਏ। ਉਨ੍ਹਾਂ ਨੂੰ ਇਸ ਨਾਲ ਕੋਈ ਖਾਸ ਦਿੱਕਤ ਨਹੀਂ ਹੁੰਦੀ ਸੀ। ਗੁਪਟਿਲ ਦਾ ਨਾਂ ਇਸ ਸਮੇਂ ਵਿਸ਼ਵ ਦੇ ਸਭ ਤੋਂ ਤੇਜ਼ ਰਫਤਾਰ ਦੇ ਕ੍ਰਿਕਟਰਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ।
ਅੱਜ ਹੀ ਦੇ ਦਿਨ ਟੈਸਟ 'ਚ ਖੇਡੇ ਸਨ ਭਾਰਤ ਦੇ 4 ਸਿੱਖ ਕ੍ਰਿਕਟਰ, ਸਿੱਧੂ ਦਾ ਸੀ ਡੈਬਿਊ
NEXT STORY