ਸਪੋਰਟਸ ਡੈਸਕ- ਹਰ ਸਾਲ ਆਈ.ਪੀ.ਐੱਲ. ਤੋਂ ਪਹਿਲਾਂ ਉੱਠਦੇ ਸਵਾਲਾਂ ਦੇ ਵਿਚਕਾਰ, ਚੇਨਈ ਸੁਪਰ ਕਿੰਗਜ਼ (CSK) ਦੇ ਸੀ.ਈ.ਓ. ਕਾਸ਼ੀ ਵਿਸ਼ਵਨਾਥਨ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਮਹਿੰਦਰ ਸਿੰਘ ਧੋਨੀ ਦਾ ਫਿਲਹਾਲ ਲੀਗ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਮਹਿੰਦਰ ਸਿੰਘ ਧੋਨੀ, ਜੋ ਭਾਰਤੀ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹਨ, 44 ਸਾਲ ਦੀ ਉਮਰ ਪਾਰ ਕਰਨ ਦੇ ਬਾਵਜੂਦ ਅਜੇ ਵੀ ਆਈ.ਪੀ.ਐੱਲ. ਵਿੱਚ ਸਰਗਰਮ ਹਨ। ਉਨ੍ਹਾਂ ਦਾ ਜਨੂੰਨ ਅਤੇ ਫਿਟਨੈਸ ਅੱਜ ਵੀ ਉਨ੍ਹਾਂ ਨੂੰ ਬਾਕੀ ਖਿਡਾਰੀਆਂ ਤੋਂ ਵੱਖਰਾ ਬਣਾਉਂਦੀ ਹੈ।
CEO ਦਾ ਮਜ਼ਾਕੀਆ ਜਵਾਬ ਧੋਨੀ ਦੇ ਆਈ.ਪੀ.ਐੱਲ. 2026 ਮੈਗਾ ਆਕਸ਼ਨ ਤੋਂ ਪਹਿਲਾਂ ਸੰਨਿਆਸ ਲੈਣ ਦੀਆਂ ਅਟਕਲਾਂ ਦੌਰਾਨ, ਸੀ.ਐੱਸ.ਕੇ. ਦੇ ਸੀ.ਈ.ਓ. ਕਾਸ਼ੀ ਵਿਸ਼ਵਨਾਥਨ ਨੇ ਅਪਡੇਟ ਦਿੱਤਾ ਹੈ। ਇੱਕ ਵਾਇਰਲ ਵੀਡੀਓ ਵਿੱਚ, ਜਦੋਂ ਉਨ੍ਹਾਂ ਦੇ ਆਪਣੇ ਪੋਤੇ ਨੇ ਪੁੱਛਿਆ, "ਕੀ ਧੋਨੀ ਰਿਟਾਇਰ ਹੋਣ ਜਾ ਰਹੇ ਹਨ?" ਤਾਂ ਸੀ.ਈ.ਓ. ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, “ਨਹੀਂ, ਧੋਨੀ ਰਿਟਾਇਰ ਨਹੀਂ ਹੋ ਰਹੇ”। ਜਦੋਂ ਬੱਚੇ ਨੇ ਦੂਜਾ ਸਵਾਲ ਕੀਤਾ ਕਿ ਉਹ ਕਦੋਂ ਰਿਟਾਇਰ ਹੋਣਗੇ, ਤਾਂ ਸੀ.ਈ.ਓ. ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਉਹ ਉਨ੍ਹਾਂ ਨੂੰ ਪੁੱਛ ਕੇ ਦੱਸਣਗੇ।
ਧੋਨੀ ਦਾ IPL ਕਰੀਅਰ ਪ੍ਰਸ਼ੰਸਕਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਧੋਨੀ ਇੱਕ ਵਾਰ ਫਿਰ ਆਈ.ਪੀ.ਐੱਲ. ਦੇ ਅਗਲੇ ਸੀਜ਼ਨ ਵਿੱਚ ਮੈਦਾਨ 'ਤੇ ਨਜ਼ਰ ਆਉਣਗੇ। ਧੋਨੀ ਨੇ ਆਪਣੇ ਆਈ.ਪੀ.ਐੱਲ. ਕਰੀਅਰ ਵਿੱਚ ਹੁਣ ਤੱਕ 278 ਮੈਚਾਂ ਵਿੱਚ 5439 ਦੌੜਾਂ ਬਣਾਈਆਂ ਹਨ। ਉਹ 2016 ਅਤੇ 2017 ਨੂੰ ਛੱਡ ਕੇ ਹਰ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਹੇ ਹਨ, ਜਦੋਂ ਉਨ੍ਹਾਂ ਨੇ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਲਈ ਖੇਡਿਆ ਸੀ।
ਪਿਛਲੇ ਸੀਜ਼ਨ ਦਾ ਪ੍ਰਦਰਸ਼ਨ : ਪਿਛਲੇ ਆਈ.ਪੀ.ਐੱਲ. ਸੀਜ਼ਨ ਵਿੱਚ ਧੋਨੀ ਨੇ ਨਿਯਮਤ ਕਪਤਾਨ ਰੁਤੁਰਾਜ ਗਾਇਕਵਾੜ ਦੇ ਜ਼ਖਮੀ ਹੋਣ ਤੋਂ ਬਾਅਦ ਟੀਮ ਦੀ ਕਮਾਨ ਸੰਭਾਲੀ ਸੀ। ਹਾਲਾਂਕਿ, ਟੀਮ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਅਤੇ ਸੀ.ਐੱਸ.ਕੇ. ਨੇ 14 ਵਿੱਚੋਂ ਸਿਰਫ਼ 4 ਮੈਚ ਜਿੱਤੇ ਅਤੇ ਆਈ.ਪੀ.ਐੱਲ. ਇਤਿਹਾਸ ਵਿੱਚ ਪਹਿਲੀ ਵਾਰ ਪੁਆਇੰਟਸ ਟੇਬਲ ਵਿੱਚ ਸਭ ਤੋਂ ਹੇਠਾਂ ਰਹੀ।
ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖ਼ਿਡਾਰੀ ਦੀ ਮੌਤ! ਖੇਡ ਜਗਤ 'ਚ ਪਸਰਿਆ ਮਾਤਮ
NEXT STORY