ਨਵੀਂ ਦਿੱਲੀ- 6 ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ ਕਾਂਸੀ ਤਮਗਾ ਜੇਤੂ ਐੱਮ. ਸੀ. ਮੈਰੀਕਾਮ ਨੂੰ ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਮੁੱਕੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ, ਹਾਲਾਂਕਿ ਉਸ ਨੂੰ ਲੱਗਦਾ ਹੈ ਕਿ ਸੋਨ ਤਮਗਾ ਜਿੱਤਣਾ ਮੁਸ਼ਕਿਲ ਹੋਵੇਗਾ। ਮਣੀਪੁਰ ਦੀ 43 ਸਾਲਾ ਇਸ ਮੁੱਕੇਬਾਜ਼ ਨੇ ਕਿਹਾ, ‘‘ਅਸੀਂ ਤਮਗੇ ਜਿੱਤਾਂਗੇ ਪਰ ਮੈਨੂੰ ਸੋਨ ਤਮਗੇ ਦੀ ਉਮੀਦ ਨਹੀਂ ਹੈ। ਜੇਕਰ ਮਿਲ ਜਾਂਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਰਾਸ਼ਟਰਮੰਡਲ ਖੇਡਾਂ ’ਚ ਅਸੀਂ ਫਾਈਨਲ ਤੱਕ ਜ਼ਰੂਰ ਪਹੁੰਚਾਂਗੇ। ਮੈਂ ਅਰਦਾਸ ਕਰਾਂਗੀ ਕਿ ਅਸੀਂ ਸਾਰੇ ਤਮਗੇ ਜਿੱਤੀਏ।’’
ਉਸ ਨੇ ਕਿਹਾ, ‘‘ਮੁੱਕੇਬਾਜ਼ੀ ਨੇ ਮੈਨੂੰ ਜ਼ਿੰਦਗੀ ’ਚ ਸਭ ਕੁਝ ਦਿੱਤਾ ਹੈ। ਖੇਡ ਤੋਂ ਇੰਨਾ ਕੁਝ ਮਿਲਣ ਤੋਂ ਬਾਅਦ ਇਹ ਕਿਵੇਂ ਸੰਭਵ ਹੈ ਕਿ ਮੈਂ ਉੱਥੇ ਖੇਡ ਰਹੇ ਆਪਣੇ ਖਿਡਾਰੀਆਂ ਲਈ ਦੁਆ ਨਾ ਕਰਾਂ। ਅਸੀਂ ਇਕ ਪਰਿਵਾਰ ਹਾਂ।’’ਭਾਰਤੀ ਮੁੱਕੇਬਾਜ਼ਾਂ ਨੇ ਪਿਛਲੀਆਂ ਰਾਸ਼ਟਰਮੰਡਲ ਖੇਡਾਂ ’ਚ 7 ਤਮਗੇ ਜਿੱਤੇ ਸਨ, ਜਿਨ੍ਹਾਂ ’ਚ 3 ਸੋਨ ਤੇ 1 ਚਾਂਦੀ ਤਮਗਾ ਸ਼ਾਮਲ ਸੀ। ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਮੁੱਕੇਬਾਜ਼ੀ ਦਲ ’ਚ 7 ਪੁਰਸ਼ ਤੇ 7 ਮਹਿਲਾ ਮੁੱਕੇਬਾਜ਼ ਸ਼ਾਮਲ ਹਨ। ਮੈਰੀਕਾਮ ਨੇ ਕਿਹਾ, ‘‘ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਭਾਰਤ ਦੀ ਪ੍ਰਤੀਨਿਧਤਾ ਕਰਨਾ ਆਸਾਨ ਨਹੀਂ ਹੈ, ਇਹ ਵੱਡੀ ਜ਼ਿੰਮੇਵਾਰੀ ਹੈ। ਸਾਰੇ ਦੇਸ਼ ਲਈ ਤਮਗਾ ਜਿੱਤਣ ਦੇ ਇਰਾਦੇ ਨਾਲ ਹੀ ਗਏ ਹੋਣਗੇ।’’
ਵੈਭਵ ਸੂਰਿਆਵੰਸ਼ੀ ਦੇ ਨਿਸ਼ਾਨੇ 'ਤੇ ਇਕ ਹੋਰ ਵਿਸ਼ਵ ਰਿਕਾਰਡ, ਬਣ ਜਾਣਗੇ ਦੁਨੀਆ ਦੇ ਨੰਬਰ-1 ਬੱਲੇਬਾਜ਼
NEXT STORY