ਦੁਬਈ- ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਸ ਖਿਲਾਫ ਸੱਟ ਕਾਰਨ ਆਖਰੀ ਮੁਕਾਬਲਾ ਨਾ ਖੇਡਣ ਵਾਲਾ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਹੁਣ ਪਹਿਲਾਂ ਨਾਲੋਂ ਠੀਕ ਹੈ। ਉਹ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡਣ ਲਈ ਤਿਆਰ ਹੈ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੈੱਡ ਨੇ ਕਿਹਾ ਕਿ ਵਿਲੀਅਮਸਨ ਨੂੰ ਹੈਮਸਟ੍ਰਿੰਗ ਦੀ ਸਮੱਸਿਆ ਹੈ ਪਰ ਉਹ ਠੀਕ ਹੈ।
ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ
ਉਸ ਨੇ ਕਿਹਾ ਕਿ ਉਸ ਨੂੰ ਹੈਮਸਟ੍ਰਿੰਗ ’ਚ ਹਲਕੀ ਮੋਚ ਹੈ। ਹੁਣ ਉਹ ਪਹਿਲਾਂ ਨਾਲੋਂ ਠੀਕ ਮਹਿਸੂਸ ਕਰ ਰਿਹਾ ਹੈ। ਸਨਰਾਈਜ਼ਰਜ਼ ਪਹਿਲਾਂ ਹੀ ਪ੍ਰਤੀਯੋਗਿਤਾ ’ਚੋਂ ਬਾਹਰ ਹੋ ਗਈ ਸੀ। ਇਸ ਲਈ ਕੇਨ ਨੇ ਅਹਿਤੀਆਤਨ ਉਹ ਮੈਚ ਖੇਡਣਾ ਠੀਕ ਨਹੀਂ ਸਮਝਿਆ। ਹੰਡ੍ਰੇਡ ਦੌਰਾਨ ਉਂਗਲੀਆਂ ਦੀ ਸੱਟ ਨਾਲ ਜੂੰਝ ਰਿਹਾ ਡੇਵਨ ਕਾਨਵੇ ਵੀ ਵਾਪਸੀ ਲਈ ਤਿਆਰ ਹੈ। ਉਸ ਨੇ ਨੈੱਟ ’ਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਟਿਮ ਸੀਫਰਟ ਤੋਂ ਇਲਾਵਾ ਦੂਜੇ ਵਿਕਟਕੀਪਰ ਵਿਕਲਪ ਹਨ। ਸੀਫਰਟ ਹੁਣ ਵੀ ਆਪਣੀ ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਨਾਲ ਹਨ, ਜੋ ਬੁੱਧਵਾਰ ਨੂੰ ਦੂਜਾ ਕੁਆਲੀਫਾਇਰ ਖੇਡ ਰਹੇ ਹਨ। ਸਟੇਡ ਨੇ ਕਾਨਵੇ ਦੇ ਬਾਰੇ ਵਿਚ ਕਿਹਾ ਕਿ ਉਹ ਵਧੀਆ ਕਰ ਰਹੇ ਹਨ। ਉਨ੍ਹਾਂ ਨੇ ਵਿਕਟਕੀਪਿੰਗ ਦਾ ਵੀ ਅਭਿਆਸ ਕੀਤਾ। ਉਹ ਜਿਵੇਂ ਕਰ ਰਹੇ ਹਨ ਉਸ ਤੋਂ ਬਹੁਤ ਖੁਸ਼ ਹਨ। ਨਿਊਜ਼ੀਲੈਂਡ ਨੂੰ 26 ਅਕਤੂਬਰ ਨੂੰ ਪਾਕਿਸਤਾਨ ਨਾਲ ਭਿੜਨ ਤੋਂ ਪਹਿਲਾਂ ਨੀਦਰਲੈਂਡ, ਆਸਟਰੇਲੀਆ ਤੇ ਇੰਗਲੈਂਡ ਦੇ ਵਿਰੁੱਧ ਤਿੰਨ ਅਭਿਆਸ ਮੈਚ ਖੇਡਣੇ ਹਨ।
ਇਹ ਖ਼ਬਰ ਪੜ੍ਹੋ- ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੁਵਾਇਨ DC ਐਕਸ ਚੈੱਸ ਸੁਪਰ ਲੀਗ : ਅਨੀਸ਼ ਦੀ ਸ਼ਾਨਦਾਰ ਖੇਡ ਨਾਲ ਕਿੰਗਜ਼ ਲੇਅਰਸ ਦੀ ਵਾਪਸੀ
NEXT STORY