ਲੰਡਨ— ਅਗਲੇ ਮਹੀਨੇ ਹੋਣ ਵਾਲੇ ਵਿੰਬਲਡਨ ’ਚ ਮਹਿਲਾ ਤੇ ਪੁਰਸ਼ ਫ਼ਾਈਨਲਸ ’ਚ ਸੌ ਫ਼ੀਸਦੀ ਭਾਵ 15000 ਦਰਸ਼ਕਾਂ ਨੂੰ ਸੈਂਟਰ ਕੋਰਟ ’ਤੇ ਪ੍ਰਵੇਸ਼ ਦੀ ਇਜਾਜ਼ਤ ਰਹੇਗੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਇਹ ਗ੍ਰੈਂਡਸਲੈਮ ਰੱਦ ਹੋ ਗਿਆ ਸੀ। ਗ੍ਰਾਸਕੋਰਟ ਗ੍ਰੈਂਡਸਲੈਮ ਵਿੰਬਲਡਨ 28 ਜੂਨ ਤੋਂ ਸ਼ੁਰੂ ਹੋਵੇਗਾ ਜਿਸ ’ਚ ਸ਼ੁਰੂਆਤ ’ਚ 50 ਫ਼ੀਸਦੀ ਦਰਸ਼ਕਾਂ ਦੀ ਇਜਾਜ਼ਤ ਰਹੇਗੀ। ਬਾਅਦ ’ਚ 10 ਤੇ 11 ਜੁਲਾਈਨੂੰ ਮਹਿਲਾ ਤੇ ਪੁਰਸ਼ ਸਿੰਗਲ ਫ਼ਾਈਨਲ ’ਚ ਸੌ ਫ਼ੀਸਦੀ ਦਰਸ਼ਕ ਆ ਸਕਣਗੇ। ਬਿ੍ਰਟਿਸ਼ ਸਰਕਾਰ ਨੇ ਇਹ ਐਲਾਨ ਕੀਤਾ।
ਇਸ ਦੇ ਨਾਲ ਹੀ ਯੂਰਪੀ ਫ਼ੁੱਟਬਾਲ ਚੈਂਪੀਅਨਸ਼ਿਪ ਤੇ ਹੋਰ ਖੇਡ ਆਯੋਜਨਾਂ ’ਚ ਵੀ ਦਰਸ਼ਕਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਸੱਭਿਆਚਾਰ ਮੰਤਰੀ ਓਲੀਵਰ ਡੋਡੇਨ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਵੱਡੇ ਆਯੋਜਨ ਸੁਰੱਖਿਅਤ ਤਰੀਕੇ ਨਾਲ ਮੁਕੰਮਲ ਕਰਾ ਸਕਦੇ ਹਾਂ। ਹੁਣ ਜ਼ਿਆਦਾ ਗਿਣਤੀ ’ਚ ਦਰਸ਼ਕ ਯੂਰੋ ਤੇ ਵਿੰਬਲਡਨ ਦਾ ਮਜ਼ਾ ਲੈ ਸਕਣਗੇ।
ਯੂਰੋ 2020 : ਆਤਮਘਾਤੀ ਗੋਲ ਨਾਲ ਫ਼ਰਾਂਸ ਤੋਂ ਹਾਰਿਆ ਜਰਮਨੀ
NEXT STORY