ਨਵੀਂ ਦਿੱਲੀ- ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਪੈਰਿਸ ਓਲੰਪਿਕ 2024 ਦਾ ਟਿਕਟ ਕਟਾਉਣ ਲਈ ਹਰ ਹਾਲਤ 'ਚ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣਾ ਹੈ। ਭਾਰਤੀ ਮਹਿਲਾ ਟੀਮ ਟੋਕੀਓ ਓਲੰਪਿਕ 'ਚ ਇਤਿਹਾਸਕ ਪ੍ਰਦਰਸ਼ਨ ਕਰਕੇ ਚੌਥੇ ਸਥਾਨ 'ਤੇ ਰਹੀ। ਸਵਿਤਾ ਨੇ ਕਿਹਾ ਕਿ ਟੀਮ ਦਾ ਟੀਚਾ ਆਉਣ ਵਾਲੇ ਟੂਰਨਾਮੈਂਟਾਂ ਖ਼ਾਸ ਕਰਕੇ ਏਸ਼ੀਆਈ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਜੋ ਓਲੰਪਿਕ 'ਚ ਤਮਗ਼ਾ ਨਾ ਜਿੱਤਣ ਦਾ ਦਰਦ ਮਿਟ ਸਕੇ।
ਉਨ੍ਹਾਂ ਕਿਹਾ ਕਿ ਓਲੰਪਿਕ 'ਚ ਚੌਥੇ ਸਥਾਨ 'ਤੇ ਰਹਿਣ ਦੇ ਬਾਅਦ ਪੂਰੀ ਦੁਨੀਆ ਨੇ ਸਾਡੀ ਹੌਸਲਾਆਫਜ਼ਾਈ ਕੀਤੀ ਪਰ ਤਮਗ਼ੇ ਦੇ ਇੰਨੇ ਕਰੀਬ ਪਹੁੰਚ ਕੇ ਖ਼ਾਲੀ ਹੱਥ ਪਰਤਨ ਦਾ ਦਰਦ ਖਿਡਾਰੀ ਹੀ ਸਮਝ ਸਕਦੇ ਹਨ। ਅਸੀਂ ਅਗਲੇ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਫੋਕਸ ਏਸ਼ੀਆ ਕੱਪ ਹੈ ਜੋ ਵਿਸ਼ਵ ਕੱਪ ਕੁਆਲੀਫਾਇਰ ਵੀ ਹੈ। ਉਸ ਤੋਂ ਬਾਅਦ ਵਿਸ਼ਵ ਕੱਪ ਹੈ। ਭਾਰਤੀ ਮਹਿਲਾ ਟੀਮ ਨੇ ਆਖ਼ਰੀ ਵਾਰ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ 1982 'ਚ ਜਿੱਤਿਆ ਸੀ। ਸਵਿਤਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਟੀਮ ਸੋਨ ਤਮਗ਼ੇ ਨੂੰ ਜਿੱਤਣ ਦੇ ਇਰਾਦੇ ਨਾਲ ਉਤਰੇਗੀ।
PM ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ: ਨੀਰਜ ਚੋਪੜਾ ਦੀ ਜੈਵਲਿਨ 1.5 ਕਰੋੜ ਰੁਪਏ ’ਚ ਵਿਕੀ
NEXT STORY