ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਸਭ ਤੋਂ ਧਾਕੜ ਸਕੁਐਸ਼ ਖਿਡਾਰੀਆਂ ਵਿਚ ਸ਼ਾਮਲ ਸੌਰਭ ਘੋਸ਼ਾਲ 40 ਸਾਲ ਦੀ ਉਮਰ ਤੋਂ ਬਾਅਦ ਸ਼ਾਇਦ ਹੀ ਖੇਡ ਨੂੰ ਜਾਰੀ ਰੱਖਦਾ ਪਰ 2028 ਲਾਸ ਏਂਜਲਸ ਓਲੰਪਿਕ ਪ੍ਰੋਗਰਾਮ ਵਿਚ ਇਸ ਖੇਡ ਨੂੰ ਜਗ੍ਹਾ ਮਿਲਣ ਤੋਂ ਬਾਅਦ ਉਹ ਭਵਿੱਖ ਲਈ ਆਪਣੀ ਯੋਜਨਾ ਨੂੰ ਫਿਰ ਤੋਂ ਤਿਆਰ ਕਰੇਗਾ।
ਘੋਸ਼ਾਲ ਅਜੇ 37 ਸਾਲ ਦਾ ਹੈ ਤੇ 2028 ਓਲੰਪਿਕ ਦੇ ਸਮੇਂ ਤਕ ਉਹ 40 ਸਾਲ ਦਾ ਹੋ ਜਾਵੇਗਾ। ਕੌਮਾਂਤਰੀ ਪੱਧਰ ’ਤੇ 2003 ਵਿਚ ਨੌਜਵਾਨ ਖਿਡਾਰੀ ਦੇ ਰੂਪ ਵਿਚ ਪਛਾਣ ਬਣਾਉਣ ਵਾਲਾ ਘੋਸ਼ਾਲ ਜ਼ਿਆਦਾਤਰ ਸਮੇਂ ਤਕ ਖੇਡ ਦੇ ਚੋਟੀ ’ਤੇ ਰਹਿਣ ਵਿਚ ਸਫਲ ਰਿਹਾ।
ਇਹ ਵੀ ਪੜ੍ਹੋ : ਮੇਰੇ ਨਾਲ ਡਰੈਸਿੰਗ ਰੂਮ 'ਚ... ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਪਾਕਿਸਤਾਨੀ ਕ੍ਰਿਕਟਰਾਂ 'ਤੇ ਲਾਏ ਵੱਡੇ ਦੋਸ਼
ਵਿਸ਼ਵ ਰੈਂਕਿੰਗ ਵਿਚ 18ਵੇਂ ਸਥਾਨ ’ਤੇ ਕਾਬਜ਼ ਘੋਸ਼ਾਲ ਨੇ ਏਸ਼ੀਆਈ ਖੇਡਾਂ ਦੇ ਛੇ ਸੈਸ਼ਨਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ ਤੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਦੀ ਸਿੰਗਲਜ਼ ਪ੍ਰਤੀਯੋਗਿਤਾ ਵਿਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਸੀ।
ਘੋਸ਼ਾਲ ਨੇ ਕਿਹਾ,‘‘ਮੈਨੂੰ ਆਪਣੀ ਟੀਮ ਤੇ ਪਰਿਵਾਰ ਦੇ ਨਾਲ ਇਸ ਗੱਲ ’ਤੇ ਵਿਚਾਰ ਕਰਨਾ ਪਵੇਗਾ ਕਿ ਕੀ ਮੈਂ ਤਦ ਤਕ ਖੇਡਣਾ ਜਾਰੀ ਰੱਖ ਕੇ ਭਾਰਤ ਲਈ ਤਮਗਾ ਜਿੱਤਣ ਦੀ ਸਥਿਤੀ ਵਿਚ ਰਹਾਂਗਾ। ਜੇਕਰ ਅਜਿਹਾ ਹੋਇਆ ਤਾਂ ਇਹ ਮੇਰੇ ਕਰੀਅਰ ਦਾ ਸਭ ਤੋਂ ਯਾਦਗਾਰ ਪਲ ਹੋਵੇਗਾ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮਾਣ ਵਾਲੀ ਗੱਲ, 70 ਸਾਲਾਂ ਤਪਿੰਦਰ ਸਿੰਘ ਨੇ 'ਸਾਊਥ ਆਕਲੈਂਡ ਮਾਸਟਰਜ਼ ਗੇਮਜ਼' 'ਚ ਜਿੱਤੇ 8 ਤਮਗੇ
NEXT STORY