ਪੋਰਟ ਐਲਿਜ਼ਾਬੇਥ— ਸ਼੍ਰੀਲੰਕਾ ਨੇ 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਆਪਣੀ ਦੂਜੀ ਪਾਰੀ ਵਿਚ 2 ਵਿਕਟਾਂ 'ਤੇ 60 ਦੌੜਾਂ ਬਣਾ ਲਈਆਂ ਹਨ। ਦੂਜੇ ਦਿਨ ਦੀ ਖੇਡ ਵਿਚ ਕੁਲ 18 ਵਿਕਟਾਂ ਡਿੱਗੀਆਂ ਤੇ ਸਿਰਫ 282 ਦੌੜਾਂ ਬਣਾਈਆਂ। ਅਜੇ ਦੋਵੇਂ ਟੀਮਾਂ ਕੋਲ ਜਿੱਤ ਦਾ ਮੌਕਾ ਹੈ। ਸ਼੍ਰੀਲੰਕਾ ਅਜੇ ਟੀਚੇ ਤੋਂ 137 ਦੌੜਾਂ ਦੂਰ ਹੈ ਤੇ ਜਿੱਤ ਦਰਜ ਕਰਨ 'ਤੇ ਉਹ ਦੱਖਣੀ ਅਫਰੀਕੀ ਧਰਤੀ 'ਤੇ ਲੜੀ ਜਿੱਤਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣ ਜਾਵੇਗਾ। ਸ਼੍ਰੀਲੰਕਾ ਨੇ ਡਰਬਨ ਵਿਚ ਪਹਿਲਾ ਟੈਸਟ ਮੈਚ ਇਕ ਵਿਕਟ ਨਾਲ ਜਿੱਤਿਆ ਸੀ।ਦੱਖਣੀ ਅਫਰੀਕਾ ਤਦ ਚੰਗੀ ਸਥਿਤੀ ਵਿਚ ਦਿਸ ਰਿਹਾ ਸੀ ਜਦੋਂ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ਵਿਚ 154 ਦੌੜਾਂ 'ਤੇ ਆਊਟ ਹੋ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਨੂੰ 68 ਦੌੜਾਂ ਦੀ ਬੜ੍ਹਤ ਮਿਲੀ। ਸ਼੍ਰੀਲੰਕਾ ਨੇ ਹਾਲਾਂਕਿ ਦੱਖਣੀ ਅਫਰੀਕਾ ਨੂੰ ਦੂਜੀ ਪਾਰੀ ਵਿਚ ਸਿਰਫ 128 ਦੌੜਾਂ 'ਤੇ ਢੇਰ ਕਰਕੇ ਸ਼ਾਨਦਾਰ ਵਾਪਸੀ ਕੀਤੀ। ਇਹ ਸ਼੍ਰੀਲੰਕਾ ਵਿਰੁੱਧ ਉਸ ਦਾ ਸਭ ਤੋਂ ਘੱਟ ਸਕੋਰ ਹੈ।
ਸ਼ੁਭੰਕਰ ਡਬਲਯੂ. ਜੀ. ਸੀ. ਮੈਕਸੀਕੋ 'ਚ ਸਾਂਝੇ ਤੌਰ 'ਤੇ 19ਵੇਂ ਸਥਾਨ 'ਤੇ
NEXT STORY