ਸਪੋਰਟਸ ਡੈਸਕ : ਚੀਨ ’ਚ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ 20 ਸਾਲਾ ਸੋਮਾਲੀਅਨ ਮਹਿਲਾ ਨਸਰਾ ਅਬੁਕਰ ਅਲੀ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਜਾਂਚ ਦੇ ਘੇਰੇ 'ਚ ਆ ਗਈ ਹੈ। 100 ਮੀਟਰ ਦੌੜ ਵਿਚ ਹਿੱਸਾ ਲੈ ਰਹੀ ਨਸਰਾ ਅਲੀ ਨੇ ਇਹ ਦੌੜ 21.81 ਸੈਕਿੰਡ ਵਿਚ ਪੂਰੀ ਕੀਤੀ, ਜਦਕਿ ਰੇਸ ਜਿੱਤਣ ਵਾਲੀ ਬ੍ਰਾਜ਼ੀਲ ਦੀ ਗੈਬਰੀਏਲਾ ਮੋਰਾਓ ਨੇ ਇਸ ਨੂੰ ਅੱਧੇ ਸਮੇਂ ਵਿਚ ਹੀ ਪੂਰਾ ਕਰ ਲਿਆ ਸੀ। ਦੌੜ ਖਤਮ ਹੋਣ ਤੋਂ ਬਾਅਦ ਵੀ ਜਦੋਂ ਕੈਮਰਾਮੈਨ ਨੇ ਔਰਤ ਨੂੰ ਭੱਜਦੇ ਦੇਖਿਆ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ ’ਤੇ ਪਈਆਂ। ਜਦੋਂ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤਾਂ ਪ੍ਰਸ਼ੰਸਕਾਂ ਨੇ ਇਸ ਨੂੰ ਰੇਸ ਆਫ ਸਨੇਲਸ ਕਰਾਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਹੈੱਡਮਾਸਟਰ ਦਾ ਸ਼ਰਮਨਾਕ ਕਾਰਾ, 10 ਸਾਲਾ ਬੱਚੀ ਨਾਲ ਦਰਿੰਦਗੀ ਦੀਆਂ ਟੱਪੀਆਂ ਹੱਦਾਂ
ਹਾਲਾਂਕਿ ਇਸ ਦੌੜ ਦਾ ਵੀਡੀਓ ਵਾਇਰਲ ਹੁੰਦੇ ਹੀ ਯੂਨੀਵਰਸਿਟੀ ਗੇਮਜ਼ ਪ੍ਰਬੰਧਨ ਹਰਕਤ 'ਚ ਆ ਗਿਆ। ਸੋਮਾਲੀ ਦੇ ਯੁਵਾ ਅਤੇ ਖੇਡ ਮੰਤਰਾਲੇ ਦੁਆਰਾ ਕੀਤੀ ਗਈ ਇਕ ਜਾਂਚ ਵਿਚ ਪਤਾ ਲੱਗਾ ਹੈ ਕਿ ਅਲੀ ‘ਇਕ ਖਿਡਾਰੀ ਨਹੀਂ ਹੈ, ਨਾ ਹੀ ਇਕ ਦੌੜਾਕ ਹੈ’। ਇਸ ਤੋਂ ਇਲਾਵਾ ਸੋਮਾਲੀ ਯੂਨੀਵਰਸਿਟੀ ਸਪੋਰਟਸ ਐਸੋਸੀਏਸ਼ਨ ਵਜੋਂ ਜਾਣੀ ਜਾਂਦੀ ਇਕ ਖੇਡ ਸੰਸਥਾ ਜਾਅਲੀ ਪਾਈ ਗਈ। ਇਸ ਨੂੰ ਦੇਖਦੇ ਹੋਏ ਯੂਨੀਵਰਸਿਟੀ ਖੇਡਾਂ ਦੇ ਪ੍ਰਬੰਧਨ ਨੇ ਸੋਮਾਲੀ ਐਥਲੈਟਿਕਸ ਫੈਡਰੇਸ਼ਨ ਦੀ ਪ੍ਰਧਾਨ ਖਾਦੀਜੋ ਅਦਨ ਦਾਹਿਰ ਨੂੰ "ਭਾਈ ਭਤੀਜਾਵਾਦ" ਲਈ ਮੁਅੱਤਲ ਕਰ ਦਿੱਤਾ। ਦਾਹਿਰ ’ਤੇ ਸੋਮਾਲੀਆ ਦੇ ਨਾਮ ਨੂੰ ਬਦਨਾਮ ਕਰਦਿਆਂ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਖਬਰਾਂ ਆਈਆਂ ਕਿ ਦਾਹਿਰ ਦੌੜ ’ਚ ਹਿੱਸਾ ਲੈਣ ਵਾਲੀ ਨਸਰਾ ਅਲੀ ਦੀ ਚਾਚੀ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਤਾਬੜਤੋੜ ਗੋਲ਼ੀਆਂ
ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਇਸ 'ਤੇ ਹਜ਼ਾਰਾਂ ਕੁਮੈਂਟਸ ਆਏ। ਇਕ ਨੇ ਲਿਖਿਆ- ਸਾਡੀ ਭੈਣ ਨੇ ਕੋਸ਼ਿਸ਼ ਜ਼ਰੂਰ ਕੀਤੀ ਪਰ ਜ਼ਾਹਿਰ ਹੈ ਕਿ ਉਹ ਇਸ ਕੰਮ ਵਿਚ ਨਿਪੁੰਨ ਨਹੀਂ ਹੈ। ਇਸ ਨਮੋਸ਼ੀ ਦੇ ਪਿੱਛੇ ਜਿਹੜੇ ਲੋਕ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਇਕ ਹੋਰ ਨੇ ਲਿਖਿਆ-ਕੀ ਇਸ ਲਈ ਯੋਗ ਉਮੀਦਵਾਰ ਨਹੀਂ ਚੁਣਿਆ ਜਾ ਸਕਦਾ ਸੀ? ਘੱਟੋ-ਘੱਟ ਉਹ ਫਿੱਟ ਤਾਂ ਲੈ ਸਕਦੇ ਸਨ। ਇਕ ਨੇ ਲਿਖਿਆ- ਔਰਤ ਨੂੰ ਖੁਦ ਦੌੜ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ਸੀ। ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇਸ ਨੂੰ ਸਿੱਧੇ ਤੌਰ 'ਤੇ ਭਾਈ-ਭਤੀਜਾਵਾਦ ਦਾ ਮਾਮਲਾ ਕਿਹਾ ਹੈ।
ਇਸ ਦੌਰਾਨ ਸੋਮਾਲੀ ਅਥਲੈਟਿਕਸ ਫੈਡਰੇਸ਼ਨ ਹੁਣ ਜਾਂਚ ਕਰੇਗੀ ਕਿ ਅਲੀ ਨੂੰ ਕਿਵੇਂ ਚੁਣਿਆ ਗਿਆ ਸੀ। ਉਸ ਅਤੇ ਮੁਅੱਤਲ ਚੇਅਰਮੈਨ ਦਾਹਿਰ ਵਿਚਾਲੇ ਸਬੰਧ ਦਾ ਕਿਸੇ ਨੂੰ ਪਤਾ ਨਹੀਂ ਹੈ ਪਰ ਖੇਡ ਮੰਤਰੀ ਮੁਹੰਮਦ ਬਰੇ ਮੁਹੰਮਦ ਨੇ ਸ਼ਰਮਨਾਕ ਤਮਾਸ਼ੇ ਲਈ ਸਾਥੀ ਸੋਮਾਲੀਆਈ ਲੋਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਜੋ ਹੋਇਆ ਉਹ ਸੋਮਾਲੀ ਲੋਕਾਂ ਦਾ ਪ੍ਰਤੀਨਿਧ ਨਹੀਂ ਸੀ... ਅਸੀਂ ਸੋਮਾਲੀ ਪਰਿਵਾਰ ਤੋਂ ਮੁਆਫੀ ਮੰਗਦੇ ਹਾਂ।
ਦੂਜੇ ਪਾਸੇ ਜਦੋਂ ਮਾਮਲਾ ਵਧਿਆ ਤਾਂ ਨਸਰਾ ਨੇ ਇਕ ਇੰਟਰਵਿਊ 'ਚ ਕਿਹਾ ਕਿ ਸੋਮਾਲੀਆ ਤੋਂ ਪਹਿਲਾਂ ਵੀ ਅਜਿਹੇ ਮੁਕਾਬਲਿਆਂ 'ਚ ਜ਼ਿਆਦਾਤਰ ਹਿੱਸੇਦਾਰ ਨਹੀਂ ਹੁੰਦੀਆਂ ਰਹੀਆਂ। ਮੈਂ ਜ਼ਖ਼ਮੀ ਲੱਤ ਨਾਲ ਦੌੜੀ ਪਰ ਉਹ ਮੇਰਾ ਮਜ਼ਾਕ ਉਡਾਇਆ ਜਾ ਰਿਹਾ ਹੈ। ਮੈਂ ਵਾਅਦਾ ਕਰਦੀ ਹਾਂ ਕਿ ਅਗਲੀ ਵਾਰ ਮੈਂ ਸਖ਼ਤ ਮਿਹਨਤ ਕਰਾਂਗੀ ਅਤੇ ਮੁਕਾਬਲੇ ਵਿਚ ਆਵਾਂਗੀ ਅਤੇ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1st T20I : ICC ਨੇ ਭਾਰਤ ਅਤੇ ਵੈਸਟਇੰਡੀਜ਼ 'ਤੇ ਲਗਾਇਆ ਜੁਰਮਾਨਾ, ਜਾਣੋ ਦੋਵਾਂ ਟੀਮਾਂ ਤੋਂ ਕੀ ਹੋਈ ਗਲਤੀ
NEXT STORY