ਨਵੀਂ ਦਿੱਲੀ— ਸਾਲ 2023 'ਚ ਹੋਣ ਵਾਲਾ ਮਹਿਲਾ ਵਿਸ਼ਵ ਕੱਪ ਫੁੱਟਬਾਲ 24 ਟੀਮਾਂ ਦੀ ਵਜਾਏ 32 ਟੀਮਾਂ ਦਾ ਹੋਵੇਗਾ ਤੇ ਵਿਸ਼ਵ ਫੁੱਟਬਾਲ ਸੰਸਥਾ ਫੀਫਾ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਫੀਫਾ ਨੇ ਇਕ ਬਿਆਨ 'ਚ ਕਿਹਾ ਕਿ ਫੀਫਾ ਪ੍ਰੀਸ਼ਦ ਨੇ ਸਰਵਸਮਪਤੀ ਨਾਲ ਮਹਿਲਾ ਵਿਸ਼ਵ ਕੱਪ ਦੇ ਅਗਲੇ ਸੈਸ਼ਨ 'ਚ ਟੀਮਾਂ ਨੂੰ 24 ਤੋਂ ਵਧਾ ਕੇ 32 ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮਹਿਲਾ ਵਿਸ਼ਵ ਕੱਪ ਦੇ 1991 'ਚ ਹੋਏ ਪਹਿਲੇ ਸੈਸ਼ਨ 'ਚ 12 ਟੀਮਾਂ ਨੇ ਹਿੱਸਾ ਲਿਆ ਸੀ ਤੇ ਪਿਛਲੇ 2 ਸੈਸ਼ਨਾਂ 'ਚ 24 ਟੀਮਾਂ ਨੇ ਹਿੱਸਾ ਲਿਆ ਸੀ। ਅਗਲੇ ਟੂਰਨਾਮੈਂਟ 'ਚ ਇਹ ਪੁਰਸ਼ ਵਿਸ਼ਵ ਕੱਪ ਦੀ ਬਰਾਬਰੀ 'ਤੇ ਪਹੁੰਚ ਜਾਵੇਗਾ। ਪੁਰਸ਼ ਵਿਸ਼ਵ ਕੱਪ 'ਚ 1998 ਤੋਂ 32 ਟੀਮਾਂ ਹਿੱਸਾ ਲੈ ਰਹੀਆਂ ਹਨ।
ਲਿਵਰਪੂਲ ਨੇ ਦੋਸਤਾਨਾ ਮੁਕਾਬਲੇ 'ਚ ਲਿਓਨ ਨੂੰ 3-1 ਨਾਲ ਹਰਾਇਆ
NEXT STORY