ਕੁਆਲਾਲੰਪੁਰ— ਭਾਰਤੀ ਮਹਿਲਾ ਹਾਕੀ ਟੀਮ ਨੇ 2-4 ਨਾਲ ਪਿਛੜ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਤੀਜੇ ਮੈਚ 'ਚ ਮਲੇਸ਼ੀਆ ਨੂੰ ਸੋਮਵਾਰ ਨੂੰ 4-4 ਨਾਲ ਡਰਾਅ 'ਤੇ ਰੋਕ ਦਿੱਤਾ। ਭਾਰਤ ਨੇ ਇਸ ਡਰਾਅ ਦੇ ਨਾਲ ਮਲੇਸ਼ੀਆ ਦੇ ਖਿਲਾਫ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਬਣਾਈ ਹੋਈ ਹੈ। ਭਾਰਤ ਨੇ ਪਹਿਲੇ ਦੋ ਮੈਚ 3-0 ਅਤੇ 5-0 ਨਾਲ ਜਿੱਤੇ ਸਨ। ਭਾਰਤੀ ਟੀਮ ਨੇ 22ਵੇਂ ਮਿੰਟ ਤਕ 2-0 ਦੀ ਬੜ੍ਹਤ ਬਣਾ ਲਈ ਸੀ ਪਰ ਫਿਰ ਉਹ 38ਵੇਂ ਮਿੰਟ ਤਕ 2-4 ਨਾਲ ਪਿਛੜ ਗਈ। ਭਾਰਤੀ ਟੀਮ ਨੇ ਵਾਪਸੀ ਕਰਦੇ ਹੋਏ ਮੈਚ ਡਰਾਅ ਕਰਾ ਲਿਆ। ਭਾਰਤ ਵੱਲੋਂ ਨਵਜੋਤ ਕੌਰ ਨੇ 13ਵੇਂ, ਨਵਨੀਤ ਕੌਰ 22ਵੇਂ, 45ਵੇਂ ਅਤੇ ਲਾਲਰੇਮਸਿਆਮੀ ਨੇ 54ਵੇਂ ਮਿੰਟ 'ਚ ਗੋਲ ਕੀਤੇ।
ਪਤੀ ਲਈ ਫੁੱਟਬਾਲ ਵਿਸ਼ਵ ਕੱਪ 'ਚੋਂ ਨਾਂ ਵਾਪਸ ਲੈ ਸਕਦੀ ਹੈ ਸਟੈਫ ਹਾਗਟਨ
NEXT STORY