ਸਪੋਰਟਸ ਡੈਸਕ- ਆਈਸੀਸੀ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ 'ਤੇ ਪੈਸਿਆਂ ਦਾ ਮੀਂਹ ਵਰ੍ਹ ਰਿਹਾ ਹੈ। ਦੇਸ਼ ਲਈ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੇ ਇਸ ਪ੍ਰਾਪਤੀ ਦੇ ਨਾਲ ਇਤਿਹਾਸ ਰਚਿਆ ਹੈ। ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀਮ ਇੰਡੀਆ ਆਈਸੀਸੀ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਦੁਨੀਆ ਦੀ ਸਿਰਫ ਚੌਥੀ ਟੀਮ ਬਣੀ। ਇਸ ਹੈਰਾਨੀਜਨਕ ਸਫਲਤਾ ਤੋਂ ਬਾਅਦ ਹੀ ਖਿਡਾਰਣਾਂ ਨੂੰ ਵੱਖ-ਵੱਖ ਤਰ੍ਹਾਂ ਦੇ ਇਨਾਮ ਮਿਲ ਰਹੇ ਹਨ ਅਤੇ ਇਸੇ ਕੜੀ 'ਚ 21 ਸਾਲਾ ਸਪਿਨਰ ਸ਼੍ਰੀ ਚਰਨੀ 'ਤੇ ਉਨ੍ਹਾਂ ਦੇ ਸੂਬੇ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਇਨਾਮਾਂ ਦਾ ਮੀਂਹ ਵਰ੍ਹਾ ਦਿੱਤਾ ਹੈ। ਆਂਧਰਾ ਸਰਕਾਰ ਵੱਲੋਂ ਚਰਨੀ ਨੂੰ 2.5 ਕਰੋੜ ਕੈਸ਼ ਅਵਾਰਡ ਦੇ ਨਾਲ ਹੀ ਕਈ ਇਨਾਮ ਮਿਲਣਗੇ।
ਇਹ ਵੀ ਪੜ੍ਹੋ- ਟੀਮ ਇੰਡੀਆ ਨੂੰ ਨਹੀਂ ਮਿਲੇਗੀ ਅਸਲੀ ਵਰਲਡ ਕੱਪ ਟਰਾਫੀ! ਜਾਣੋ ਵਜ੍ਹਾ
ਇਹ ਵੀ ਪੜ੍ਹੋ- 40 ਗੇਂਦਾਂ 'ਚ ਬਣਾਈਆਂ 109 ਦੌੜਾਂ! ਫਿਰ ਵੀ ਹਾਰ ਗਈ ਟੀਮ
ਟੀਮ ਇੰਡੀਆ ਨੂੰ ਪਹਿਲੀ ਵਾਰ ਵਿਸ਼ਵ ਕੱਪ ਚੈਂਪੀਅਨ ਬਣਾਉਣ 'ਚ ਇਸ ਨੌਜਵਾਨ ਸਪਿਨਰ ਦੀ ਅਹਿਮ ਭੂਮਿਕਾ ਰਹੀ। ਖੱਬੇ ਹੱਥ ਦੀ ਸਪਿਨਰ ਸ਼੍ਰੀ ਚਰਨੀ ਟੂਰਨਾਮੈਂਟ 'ਚ ਕੁੱਲ 14 ਵਿਕਟਾਂ ਝਟਕਾ ਕੇ ਭਾਰਤ ਦੀ ਦੂਜੀ ਸਭ ਤੋਂ ਸਫਲ ਗੇਂਦਬਾਜ਼ ਰਹੀ ਸੀ। ਦੱਖਣੀ ਅਫਰੀਕਾ ਖਿਲਾਫ ਫਾਈਨਲ 'ਚ ਵੀ ਸ਼੍ਰੀ ਚਰਨੀ ਨੇ ਇਕ ਵਿਕਟ ਝਟਕਾਈ ਸੀ। ਇਸ ਬਿਹਤਰੀਨ ਪ੍ਰਦਰਸ਼ਨ ਲਈ ਹੀ ਆਂਧਰਾ ਪ੍ਰਦੇਸ਼ ਸਰਕਾਰ ਨੇ ਸ਼੍ਰੀ ਚਰਨੀ ਲਈ 3 ਵੱਡੇ ਇਨਾਮਾਂ ਦਾ ਐਲਾਨ ਕੀਤਾ ਅਤੇ ਵਿਸ਼ਵ ਚੈਂਪੀਅਨ ਨੂੰ ਸਨਮਾਨਿਤ ਕੀਤਾ ਹੈ।
ਇਹ ਵੀ ਪੜ੍ਹੋ- ਭਾਰਤੀ ਕ੍ਰਿਕਟਰ ਦੀ ਮੌਤ! ਭਿਆਨਕ ਸੜਕ ਹਾਦਸੇ 'ਚ ਗੁਆਈ ਜਾਨ
ਇਹ ਵੀ ਪੜ੍ਹੋ- ਵ੍ਹੀਲਚੇਅਰ 'ਤੇ ਬੈਠੀ ਪ੍ਰਤੀਕਾ ਰਾਵਲ ਨੂੰ PM ਮੋਦੀ ਨੇ ਸਰਵ ਕੀਤਾ ਖਾਣਾ, ਦਿਲ ਛੂਹ ਲਵੇਗੀ ਵੀਡੀਓ
ਸ਼ੁੱਕਰਵਾਰ, 7 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਕੈਬਨਿਟ ਮੰਤਰੀ ਲੋਕੇਸ਼ ਨਾਰਾ ਨੇ ਸ਼੍ਰੀ ਚਰਨੀ ਅਤੇ ਸਾਬਕਾ ਭਾਰਤੀ ਕਪਤਾਨ ਮਿਤਾਲੀ ਰਾਜ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਦੋਵਾਂ ਸਿਤਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨਾਇਡੂ ਨੇ ਸ਼੍ਰੀ ਚਰਨੀ ਲਈ 2.5 ਕਰੋੜ ਰੁਪਏ ਦਾ ਨਕਦ ਇਨਾਮ, ਇੱਕ ਗਰੁੱਪ-1 ਸਰਕਾਰੀ ਨੌਕਰੀ ਅਤੇ ਕੜੱਪਾ ਵਿੱਚ 1,000 ਵਰਗ ਗਜ਼ ਦਾ ਰਿਹਾਇਸ਼ੀ ਪਲਾਟ ਦੇਣ ਦਾ ਵੀ ਐਲਾਨ ਕੀਤਾ।
ਇਹ ਵੀ ਪੜ੍ਹੋ- ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ
'ਮੋਢੇ 'ਤੇ ਰੱਖਿਆ ਹੱਥ ਤੇ ਪੀਰੀਅਡਜ਼ ਦਾ...', ਸਾਬਕਾ ਮਹਿਲਾ ਕ੍ਰਿਕਟਰ ਨੇ ਮੈਨੇਜਰ 'ਤੇ ਲਾਏ ਗੰਭੀਰ ਦੋਸ਼
NEXT STORY