ਨਵੀਂ ਦਿੱਲੀ : ਇੰਗਲੈਂਡ ਵਿਖੇ 30 ਮਈ ਤੋਂ ਸ਼ੁਰੂ ਹੋ ਰਹੇ ਵਨ ਡੇ ਵਿਸ਼ਵ ਕੱਪ ਲਈ ਸੋਮਵਾਰ ਨੂੰ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿਚ ਰਿਸ਼ਭ ਪੰਤ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਮੌਕਾ ਮਿਲਿਆ ਹੈ। ਉੱਥੇ ਹੀ ਰਾਇਡੂ ਨੂੰ ਵੀ ਇਸ ਟੀਮ ਵਿਚ ਮੌਕਾ ਨਹੀਂ ਦਿੱਤਾ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਚੋਣਕਾਰਾਂ ਨੇ ਤਾਮਿਲਨਾਡੂ ਦੇ ਆਲਰਾਊਂਡਰ ਵਿਜੇ ਸ਼ੰਕਰ 'ਤੇ ਭਰੋਸਾ ਜਤਾਇਆ ਅਤੇ ਉਸ ਨੂੰ ਵਿਸ਼ਵ ਕੱਪ ਟੀਮ 'ਚ ਜਗ੍ਹਾ ਦਿੱਤੀ। ਟੀਮ ਚੁਣਨ ਤੋਂ ਬਾਅਦ ਕ੍ਰਿਕਟ ਜਾਣਕਾਰਾਂ ਨੇ ਸੋਸ਼ਲ ਸਾਈਟ 'ਤੇ ਆਪਣੇ ਰਿਐਕਸ਼ਨ ਦਿੱਤੇ।


ਵਿਸ਼ਵ ਕੱਪ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ...
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ.ਐੱਲ. ਰਾਹੁਲ, ਵਿਜੇ ਸ਼ੰਕਰ, ਐੱਮ.ਐੱਸ. ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ।
ਵਰਲਡ ਕੱਪ ਲਈ ਪੰਤ ਦੀ ਜਗ੍ਹਾ ਕਾਰਤਿਕ ਦੀ ਚੋਣ 'ਤੇ ਗਾਵਸਕਰ ਵੀ ਹੈਰਾਨ
NEXT STORY