ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)– ਅਰਮੀਨੀਆ ਦਾ ਚੋਟੀ ਦਾ ਸ਼ਤਰੰਜ ਖਿਡਾਰੀ ਤਿੰਨ ਵਾਰ ਦਾ ਓਲੰਪਿਆਡ ਸੋਨ ਤਮਗਾ ਜੇਤੂ ਲੇਵੋਨ ਅਰੋਨੀਅਨ ਹੁਣ ਅਰਮੀਨੀਆ ਦੀ ਜਗ੍ਹਾ ਯੂ. ਐੱਸ. ਏ. ਦੇ ਝੰਡੇ ਹੇਠ ਖੇਡਦਾ ਨਜ਼ਰ ਆਵੇਗਾ। ਇਸ ਖਬਰ ਨੇ ਜਿੱਥੇ ਦੁਨੀਆ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਤਾਂ ਉਥੇ ਹੀ ਅਰਮੀਨੀਆ ਸ਼ਤਰੰਜ ਲਈ ਇਹ ਚੰਗੀ ਖਬਰ ਨਹੀਂ ਹੈ।
ਇਹ ਖ਼ਬਰ ਪੜ੍ਹੋ- IPL ਲਈ 4-5 ਸਥਾਨਾਂ ’ਤੇ ਵਿਚਾਰ ਕਰ ਰਿਹੈ BCCI
ਜ਼ਿਕਰਯੋਗ ਹੈ ਕਿ ਜਿਵੇਂ ਭਾਰਤ ਵਿਚ ਕ੍ਰਿਕਟ ਸਭ ਤੋਂ ਪ੍ਰਸਿੱਧ ਖੇਡ ਹੈ, ਉਸੇ ਤਰ੍ਹਾਂ ਅਰਮੀਨੀਆ ਵਿਚ ਸ਼ਤਰੰਜ ਨਾ ਸਿਰਫ ਰਾਸ਼ਟਰੀ ਖੇਡ ਹੈ, ਸਗੋਂ ਸਭ ਤੋਂ ਪ੍ਰਸਿੱਧ ਖੇਡ ਵੀ ਹੈ। ਮੌਜੂਦਾ ਸਮੇਂ ਵਿਚ ਅਰੋਨੀਅਨ ਵਿਸ਼ਵ ਦਾ ਨੰਬਰ-5 ਖਿਡਾਰੀ ਹੈ ਤੇ ਉਸਦੇ ਟੀਮ ਵਿਚ ਸ਼ਾਮਲ ਹੁੰਦੇ ਹੀ ਅਮਰੀਕਾ ਦੀ ਟੀਮ ਅਜੇਤੂ ਨਜ਼ਰ ਆਉਣ ਲੱਗੀ ਹੈ। ਟੀਮ ਵਿਸ਼ਵ ਨੰਬਰ-2 ਫਬਿਆਨੋ ਕਰੂਆਨਾ, ਵਿਸ਼ਵ ਨੰਬਰ-9 ਵੇਸਲੀ ਸੋ, ਵਿਸ਼ਵ ਨੰਬਰ-14 ਦੋਮਿੰਗੇਜ਼ ਪੇਰੇਜ ਤੇ ਵਿਸ਼ਵ ਨੰਬਰ-18 ਹਿਕਾਰੂ ਨਾਕਾਮੁਰਾ ਪਹਿਲਾਂ ਤੋਂ ਹੀ ਇਸ ਨੂੰ ਰੂਸ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਤਾਕਤਵਰ ਟੀਮ ਬਣਾਉਂਦੇ ਹਨ ਤੇ ਹੁਣ ਅਰੋਨੀਅਨ ਦੇ ਆਉਣ ਨਾਲ ਅਮਰੀਕਾ ਤੇ ਰੂਸ ਵਿਚਾਲੇ ਰੈਂਕਿੰਗ ਦਾ ਮੁਕਾਬਲਾ ਹੋਰ ਸਖਤ ਹੋ ਜਾਵੇਗਾ।
ਇਹ ਖ਼ਬਰ ਪੜ੍ਹੋ- ਅਹਿਮਦਾਬਾਦ ਦਾ ਟੈਸਟ ਮੈਚ 1935 ਤੋਂ ਬਾਅਦ ਦਾ ਸਭ ਤੋਂ ਛੋਟਾ ਟੈਸਟ ਮੈਚ
ਲੇਵੋਨ ਅਰੋਨੀਅਨ ਦੇ ਇਸ ਫੈਸਲੇ ਦੇ ਪਿੱਛੇ 2018 ਤੋਂ ਬਾਅਦ ਤੋਂ ਰਾਸ਼ਟਰਪਤੀ ਬਣੇ ਆਰਮਨ ਸਰਗਸਯਨ ਤੇ ਮੌਜੂਦਾ ਸਰਕਾਰ ਦੇ ਨਾਲ ਉਸਦੇ ਖਰਾਬ ਰਿਸ਼ਤਿਆਂ ਨੂੰ ਕਾਰਣ ਦੱਸਿਆ ਗਿਆ ਹੈ। ਖੈਰ, ਕਾਰਣ ਕੋਈ ਵੀ ਹੋਵੇ, ਫਾਇਦਾ ਤਾਂ ਅਮਰੀਕਾ ਨੂੰ ਮਿਲ ਗਿਆ। ਭਾਰਤ ਦੇ ਲਿਹਾਜ਼ ਨਾਲ ਇਹ ਬਦਲਾਅ ਮੁਸ਼ਕਿਲਾਂ ਵਧਾਏਗਾ, ਕਿਉਂਕਿ ਵਿਸ਼ਵ ਨੰਬਰ-5 ਖਿਡਾਰੀ ਭਾਰਤ ਲਈ ਓਲੰਪਿਆਡ ਤੇ ਵਿਸ਼ਵ ਟੀਮ ਵਿਚ ਯੂ. ਐੱਸ. ਏ. ਹਮੇਸ਼ਾ ਤੋਂ ਇਕ ਸਖਤ ਵਿਰੋਧੀ ਰਹੇ ਹਨ ਤੇ ਹੁਣ ਭਾਰਤ ਨੂੰ ਅਮਰੀਕਾ ਤੋਂ ਪਾਰ ਪਾਉਣ ਲਈ ਜ਼ੋਰ ਲਾਉਣਾ ਪਵੇਗਾ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL ਲਈ 4-5 ਸਥਾਨਾਂ ’ਤੇ ਵਿਚਾਰ ਕਰ ਰਿਹੈ BCCI
NEXT STORY