ਸਪੋਰਟਸ ਡੈਸਕ : ਯੂਪੀ ਵਾਰੀਅਰਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 20ਵਾਂ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯੂਪੀ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 138 ਦੌੜਾਂ ਬਣਾਈਆਂ। ਇਸ ਤਰ੍ਹਾਂ ਯੂਪੀ ਨੇ ਦਿੱਲੀ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਦਿੱਤਾ।
ਯੂਪੀ ਲਈ ਕਪਤਾਨ ਐਲਿਸਾ ਹੀਲੀ ਨੇ 36 ਦੌੜਾਂ, ਟਾਹਲੀਆ ਮੈਕਗ੍ਰਾਥ ਨੇ 58 ਦੌੜਾਂ, ਸ਼ਵੇਤਾ ਸਹਿਵਾਰਤ ਨੇ 19 ਦੌੜਾਂ, ਸਿਮਰਨ ਸ਼ੇਖ ਨੇ 11 ਦੌੜਾਂ, ਕਿਰਨ ਨਵਗੀਰੇ ਨੇ 2 ਦੌੜਾਂ ਬਣਾਈਆਂ। ਦਿੱਲੀ ਵਲੋਂ ਜੇਸ ਜੋਨਾਸਨ ਨੇ 1 ਵਿਕਟ, ਰਾਧਾ ਯਾਦਵ ਨੇ 2 ਵਿਕਟਾਂ, ਐਲਿਸ ਕੈਪਸੀ ਨੇ 3 ਵਿਕਟਾਂ ਲਈਆਂ। ਦਿੱਲੀ ਅਤੇ ਯੂਪੀ ਦੋਵਾਂ ਨੇ ਆਪਣੇ ਪਿਛਲੇ ਮੈਚ ਜਿੱਤੇ ਹਨ। ਇਸ ਲਈ ਦੋਵੇਂ ਟੀਮਾਂ ਆਤਮਵਿਸ਼ਵਾਸ ਨਾਲ ਭਰੀਆਂ ਹੋਣਗੀਆਂ।
ਇਹ ਵੀ ਪੜ੍ਹੋ : WPL 2023 : ਦਿੱਲੀ ਦੀ ਸ਼ਾਨਦਾਰ ਜਿੱਤ, ਮੁੰਬਈ ਨੂੰ 09 ਵਿਕਟਾਂ ਨਾਲ ਦਿੱਤੀ ਮਾਤ
ਪਿੱਚ ਰਿਪੋਰਟ
ਟੂਰਨਾਮੈਂਟ ਦੀ ਸ਼ੁਰੂਆਤ ਤੋਂ ਬਾਅਦ ਬ੍ਰੇਬੋਰਨ ਸਟੇਡੀਅਮ ਦੀ ਪਿੱਚ ਕਾਫੀ ਧੀਮੀ ਹੋ ਗਈ ਹੈ। ਗੇਂਦਬਾਜ਼ੀ ਹਮਲੇ 'ਤੇ ਸਪਿਨਰਾਂ ਨੇ ਹਾਵੀ ਹੋਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਆਖਰੀ ਮੈਚ ਵਿੱਚ ਇਹ ਦੇਖਿਆ ਗਿਆ ਕਿ ਯੂਪੀ ਵਾਰੀਅਰਜ਼ ਦੇ ਬੱਲੇਬਾਜ਼ਾਂ ਦੀਆਂ ਦੌੜਾਂ ਬਣਾਉਣ ਤੋਂ ਬਾਅਦ ਆਰਸੀਬੀ ਨੇ 16 ਓਵਰਾਂ ਵਿੱਚ 188 ਦੌੜਾਂ ਦਾ ਪਿੱਛਾ ਕੀਤਾ।
ਮੌਸਮ
ਮੈਚ ਦੌਰਾਨ ਮੀਂਹ ਦੀ ਸੰਭਾਵਨਾ 4 ਫੀਸਦੀ ਹੈ। ਮੌਸਮ 25 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ। ਨਮੀ 74 ਫੀਸਦੀ ਰਹੇਗੀ ਜਦਕਿ ਹਵਾਵਾਂ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣਗੀਆਂ।
ਇਹ ਵੀ ਪੜ੍ਹੋ : ਸ਼ਾਹਿਦ ਅਫਰੀਦੀ ਨੇ ਫੈਨ ਨੂੰ ਭਾਰਤੀ ਤਿਰੰਗੇ 'ਤੇ ਦਿੱਤਾ ਆਟੋਗ੍ਰਾਫ, ਵੀਡੀਓ ਵਾਇਰਲ
ਪਲੇਇੰਗ ਇਲੈਵਨ
ਯੂਪੀ ਵਾਰੀਅਰਜ਼ : ਸ਼ਵੇਤਾ ਸਹਿਰਾਵਤ, ਐਲੀਸਾ ਹੀਲੀ (ਵਿਕਟਕੀਪਰ/ਕਪਤਾਨ), ਕਿਰਨ ਨਵਗੀਰੇ, ਟਾਹਲੀਆ ਮੈਕਗ੍ਰਾ, ਦੀਪਤੀ ਸ਼ਰਮਾ, ਸੋਫੀ ਏਕਲਸਟੋਨ, ਸਿਮਰਨ ਸ਼ੇਖ, ਪਾਰਸ਼ਵੀ ਚੋਪੜਾ, ਅੰਜਲੀ ਸਰਵਾਨੀ, ਸੋਪਧਾਂਡੀ ਯਸ਼ਸ਼੍ਰੀ, ਸ਼ਬਨੀਮ ਇਸਮਾਈਲ
ਦਿੱਲੀ ਕੈਪੀਟਲਜ਼ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਐਲਿਸ ਕੈਪਸ, ਜੇਮਿਮਾਹ ਰੌਡਰਿਗਜ਼, ਮੈਰੀਜ਼ਾਨੇ ਕਪ, ਤਾਨੀਆ ਭਾਟੀਆ (ਵਿਕਟਕੀਪਰ), ਜੇਸ ਜੋਨਾਸਨ, ਰਾਧਾ ਯਾਦਵ, ਅਰੁੰਧਤੀ ਰੈੱਡੀ, ਸ਼ਿਖਾ ਪਾਂਡੇ, ਪੂਨਮ ਯਾਦਵ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WPL 2023 : ਮੁੰਬਈ ਨੇ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾਇਆ
NEXT STORY