ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 19ਵਾਂ ਮੈਚ ਅੱਜ ਨਵੀਂ ਮੁੰਬਈ ਦੇ ਡਾ.ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਮੁੰਬਈ ਨੇ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਨੇ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ। ਇਸ ਤਰ੍ਹਾਂ ਬੈਂਗਲੁਰੂ ਨੇ ਮੁੰਬਈ ਨੂੰ 126 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ 16.3 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 129 ਦੌੜਾਂ ਬਣਾਈਆਂ ਤੇ ਮੈਚ ਨੂੰ 4 ਵਿਕਟਾਂ ਨਾਲ ਜਿੱਤ ਲਿਆ। ਮੁੰਬਈ ਲਈ ਅਮੇਲੀਆ ਕੇਰ ਨੇ 31 ਦੌੜਾਂ, ਹੈਲੀ ਮੈਥਿਊਜ਼ ਨੇ 24 ਦੌੜਾਂ, ਯਸਤਿਕਾ ਭਾਟੀਆ ਨੇ 30 ਦੌੜਾਂ, ਪੂਜਾ ਵਸਤਰਾਕਾਰ ਨੇ 19 ਦੌੜਾਂ ਤੇ ਕਪਤਾਨ ਹਰਮਨਪ੍ਰੀਤ ਕੌਰ ਨੇ 2 ਦੌੜਾਂ ਬਣਾਈਆਂ। ਮੇਗਨ ਸ਼ੁੱਟ ਨੇ 1, ਸ਼੍ਰੇਅੰਕਾ ਪਾਟਿਲ 1, ਐਲਿਸਾ ਪੈਰੀ ਨੇ 1, ਆਸ਼ਾ ਸ਼ੋਭਨਾ ਨੇ 1 ਤੇ ਕਨਿਕਾ ਆਹੂਜਾ ਨੇ 2 ਵਿਕਟ ਲਈਆ।
ਇਹ ਵੀ ਪੜ੍ਹੋ : WPL 2023 : ਦਿੱਲੀ ਦੀ ਸ਼ਾਨਦਾਰ ਜਿੱਤ, ਮੁੰਬਈ ਨੂੰ 09 ਵਿਕਟਾਂ ਨਾਲ ਦਿੱਤੀ ਮਾਤ
ਇਸ ਤੋਂ ਪਹਿਲਾਂ ਬੈਂਗਲੁਰੂ ਦੀਆਂ ਬੱਲੇਬਾਜ਼ਾਂ ਨੇ ਬਹੁਤ ਹੀ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਬੈਂਗਲੁਰੂ ਲਈ ਐਲੀਸਾ ਪੇਰੀ ਨੇ 29 ਦੌੜਾਂ, ਕਪਤਾਨ ਸਮ੍ਰਿਤੀ ਮੰਧਾਨਾ ਨੇ 24 ਦੌੜਾਂ, ਰਿਚਾ ਘੋਸ਼ ਨੇ 29 ਦੌੜਾਂ, ਸੌਫੀ ਡੰਕਲੇ ਨੇ 0 ਦੌੜ, ਹੀਥਰ ਨਾਈਟ ਨੇ 12 ਦੌੜਾਂ, ਕਨਿਕਾ ਆਹੂਜਾ ਨੇ 12 ਦੌੜਾਂ ਤੇ ਸ਼੍ਰੇਅੰਕਾ ਪਾਟਿਲ ਨੇ 4 ਦੌੜਾਂ ਬਣਾਈਆਂ। ਮੁੰਬਈ ਲਈ ਨੈਟ ਸਾਈਵਰ-ਬ੍ਰੰਟ ਨੇ 2 ਤੇ ਅਮੇਲੀਆ ਕੇਰ ਨੇ 3, ਇਸੀ ਵੋਂਗ ਨੇ 2 ਤੇ ਸਾਇਕਾ ਇਸ਼ਾਕ ਨੇ 1 ਵਿਕਟਾਂ ਝਟਕਾਈਆਂ। ਹੁਣ ਤਕ ਹੋਏ ਮੈਚਾਂ 'ਚ ਆਰਸੀਬੀ ਨੇ 7 ਵਿੱਚੋਂ 2 ਮੈਚ ਜਿੱਤੇ ਹਨ ਜਦਕਿ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਮੁੰਬਈ ਨੇ 7 ਵਿੱਚੋਂ 5 ਮੈਚ ਜਿੱਤੇ ਹਨ।
ਇਹ ਵੀ ਪੜ੍ਹੋ : ਮਾਂ ਦੀ ਬੀਮਾਰੀ ਦੇ ਬਾਵਜੂਦ ਨਹੀਂ ਗੁਆਇਆ ਹੌਸਲਾ, WPL 'ਚ ਕਨਿਕਾ ਨੇ ਮਨਵਾਇਆ ਆਪਣੇ ਹੁਨਰ ਦਾ ਲੋਹਾ
ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ ਮਹਿਲਾ : ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸ ਪੇਰੀ, ਹੀਥਰ ਨਾਈਟ, ਰਿਚਾ ਘੋਸ਼ (ਵਿਕਟਕੀਪਰ), ਕਨਿਕਾ ਆਹੂਜਾ, ਸ਼੍ਰੇਅੰਕਾ ਪਾਟਿਲ, ਦਿਸ਼ਾ ਕਸਾਤ, ਮੇਗਨ ਸ਼ੁੱਟ, ਆਸ਼ਾ ਸ਼ੋਬਾਨਾ, ਪ੍ਰੀਤੀ ਬੋਸ
ਮੁੰਬਈ ਇੰਡੀਅਨਜ਼ ਮਹਿਲਾ : ਹੇਲੀ ਮੈਥਿਊਜ਼, ਯਸਤਿਕਾ ਭਾਟੀਆ (ਵਿਕਟਕੀਪਰ), ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਅਮੇਲੀਆ ਕੇਰ, ਪੂਜਾ ਵਸਤਰਾਕਰ, ਇਸੀ ਵੋਂਗ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਜਿੰਤੀਮਨੀ ਕਲਿਤਾ, ਸਾਈਕਾ ਇਸ਼ਾਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WPL 2023 : ਦਿੱਲੀ ਦੀ ਸ਼ਾਨਦਾਰ ਜਿੱਤ, ਮੁੰਬਈ ਨੂੰ 09 ਵਿਕਟਾਂ ਨਾਲ ਦਿੱਤੀ ਮਾਤ
NEXT STORY