ਸਪੋਰਟਸ ਡੈਸਕ : ਯੂਪੀ ਵਾਰੀਅਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 13ਵਾਂ ਮੈਚ ਨਵੀਂ ਮੁੰਬਈ ਦੀ ਡਾ.ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ 'ਚ ਖੇਡਿਆ ਜਾ ਰਿਹਾ ਹੈ। ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਯੂਪੀ ਦੀ ਟੀਮ ਨੇ 19.3 ਓਵਰਾਂ 'ਚ ਆਲ ਆਊਟ ਹੋ ਕੇ 135 ਦੌੜਾਂ ਬਣਾਈਆਂ। ਇਸ ਤਰ੍ਹਾਂ ਯੂਪੀ ਨੇ ਬੈਂਗਲੁਰੂ ਨੂੰ ਜਿੱਤ ਲਈ 136 ਦੌੜਾਂ ਦਾ ਟੀਚਾ ਦਿੱਤਾ।
ਮੈਚ ਦੀ ਸ਼ੁਰੂਆਤ 'ਚ ਯੂਪੀ ਦੀਆਂ ਬੱਲੇਬਾਜ਼ਾਂ ਨੇ ਬਹੁਤ ਹੀ ਖਰਾਬ ਪ੍ਰਦਰਸ਼ਨ ਕੀਤਾ। ਐਲਿਸਾ ਹੀਲੀ ਨੇ 1 ਦੌੜ, ਦੇਵਿਕਾ ਵੈਦਿਆ ਨੇ 0 ਦੌੜ, ਟਾਹਲੀਆ ਮੈਕਗ੍ਰਾਥ ਨੇ 2 ਦੌੜਾਂ ਤੇ ਸਿਮਰਨ ਸ਼ੇਖ ਨੇ 2 ਦੌੜਾਂ ਬਣਾਈਆਂ। ਕਿਰਨ ਨਵਗੀਰੇ ਨੇ 22 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗ੍ਰੇਸ ਹੈਰਿਸ ਤੇ ਦੀਪਤੀ ਸ਼ਰਮਾ ਨੇ ਕ੍ਰੀਜ਼ 'ਤੇ ਪੈਰ ਜਮਾਏ। ਪਰ ਦੀਪਤੀ ਸ਼ਰਮਾ 22 ਦੌੜਾਂ ਬਣਾ ਆਊਟ ਹੋ ਗਈ। ਇਸ ਤੋਂ ਬਾਅਦ ਗ੍ਰੇਸ ਹੈਰਿਸ ਵੀ 46 ਦੌੜਾਂ ਬਣਾ ਆਊਟ ਹੋ ਗਈ। ਗ੍ਰੇਸ ਹੈਰਿਸ ਦੇ ਆਊਟ ਹੋਣ ਤੋਂ ਬਾਅਦ ਸ਼ਵੇਤਾ ਸਹਿਰਾਵਤ 6 ਦੌੜਾਂ, ਅੰਜਲੀ ਸਰਵਾਨੀ ਨੇ 8 ਦੌੜਾਂ, ਸੌਫੀ ਏਕਲਸਟੋਨ ਨੇ 12 ਦੌੜਾਂ, ਰਾਜੇਸ਼ਵਰੀ ਗਾਇਕਵਾੜ ਨੇ 2 ਦੌੜਾਂ ਬਣਾਈਆਂ। ਬੈਂਗਲੁਰੂ ਵਲੋਂ ਸੌਫੀ ਡਿਵਾਈਨ ਨੇ 2, ਮੇਗਨ ਸ਼ੁੱਟ ਨੇ 1, ਆਸ਼ਾ ਸ਼ੋਬਨਾ ਨੇ 2 ਤੇ ਐਲੀਸੇ ਪੇਰੀ ਨੇ 3 ਵਿਕਟਾਂ ਲਈਆਂ। ਯੂਪੀ 4 'ਚੋਂ 2 ਮੈਚ ਜਿੱਤ ਕੇ 4 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ, ਜਦਕਿ ਬੰਗਲੁਰੂ ਨੇ ਅਜੇ ਤੱਕ ਜਿੱਤ ਦਾ ਖਾਤਾ ਨਹੀਂ ਖੋਲ੍ਹਿਆ ਹੈ ਅਤੇ ਲਗਾਤਾਰ 5 ਮੈਚ ਹਾਰੇ ਹਨ।
ਪਿੱਚ ਰਿਪੋਰਟ
ਸੰਭਾਵਨਾ ਹੈ ਕਿ ਗੇਂਦਬਾਜ਼ ਡੀਵਾਈ ਪਾਟਿਲ ਸਟੇਡੀਅਮ ਨੂੰ ਬਿਹਤਰ ਪਸੰਦ ਕਰਨ ਲੱਗਣਗੇ ਕਿਉਂਕਿ ਪਿੱਚਾਂ ਥੋੜ੍ਹੀਆਂ ਪੁਰਾਣੀਆਂ ਹੋ ਰਹੀਆਂ ਹਨ। ਪਿੱਚ ਟੀ-20 ਕ੍ਰਿਕਟ ਵਿੱਚ ਪਹਿਲੀ ਪਾਰੀ ਵਿੱਚ 145 ਦੇ ਔਸਤ ਸਕੋਰ ਦੇ ਨਾਲ ਬੱਲੇਬਾਜ਼ੀ ਲਈ ਅਨੁਕੂਲ ਸਤ੍ਹ ਪ੍ਰਦਾਨ ਕਰਦੀ ਹੈ। ਤੇਜ਼ ਗੇਂਦਬਾਜ਼ਾਂ ਦੇ ਮੁਕਾਬਲੇ ਸਪਿਨਰਾਂ ਨੂੰ ਜ਼ਿਆਦਾ ਵਿਕਟਾਂ ਮਿਲਣ ਦੀ ਉਮੀਦ ਹੈ ਪਰ ਬੁੱਧਵਾਰ ਨੂੰ ਇਹ ਬੱਲੇਬਾਜ਼ਾਂ ਦੀ ਖੇਡ ਹੋਵੇਗੀ।
ਇਹ ਵੀ ਪੜ੍ਹੋ : ਰੌਬਿਨ ਉਥੱਪਾ ਦਾ ਚੱਲਿਆ ਬੱਲਾ, Legend League cricket 'ਚ ਏਸ਼ੀਆ ਲਾਇਨਜ਼ 10 ਵਿਕਟਾਂ ਨਾਲ ਹਾਰੀ
ਪਲੇਇੰਗ 11
ਯੂਪੀ ਵਾਰੀਅਰਜ਼ : ਐਲੀਸਾ ਹੀਲੀ (ਵਿਕਟਕੀਪਰ/ਕਪਤਾਨ), ਦੇਵਿਕਾ ਵੈਦਿਆ, ਕਿਰਨ ਨਵਗੀਰੇ, ਗ੍ਰੇਸ ਹੈਰਿਸ, ਟਾਹਲੀਆ ਮੈਕਗ੍ਰਾ, ਸਿਮਰਨ ਸ਼ੇਖ, ਸੋਫੀ ਏਕਲਸਟੋਨ, ਦੀਪਤੀ ਸ਼ਰਮਾ, ਸ਼ਵੇਤਾ ਸਹਿਰਾਵਤ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ
ਰਾਇਲ ਚੈਲੰਜਰਜ਼ ਬੈਂਗਲੁਰੂ : ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸੇ ਪੇਰੀ, ਹੀਥਰ ਨਾਈਟ, ਰਿਚਾ ਘੋਸ਼ (ਵਿਕਟਕੀਪਰ), ਸ਼੍ਰੇਅੰਕਾ ਪਾਟਿਲ, ਦਿਸ਼ਾ ਕਸਾਤ, ਮੇਗਨ ਸੂਟ, ਆਸ਼ਾ ਸ਼ੋਬਾਨਾ, ਰੇਣੂਕਾ ਠਾਕੁਰ ਸਿੰਘ, ਕਨਿਕਾ ਆਹੂਜਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ’ਚ ਘੱਟ ਨਹੀਂ ਹੋਵੇਗੀ ਕੌਮਾਂਤਰੀ ਕ੍ਰਿਕਟ ਦੀ ਦੀਵਾਨਗੀ : ਸਹਿਵਾਗ
NEXT STORY