ਸਪੋਰਟਸ ਡੈਸਕ- ਇੰਗਲੈਂਡ ਨਾਲ ਹੋਈ ਪੰਜ ਮੈਚਾਂ ਦੀ ਰੋਮਾਂਚਕ ਟੈਸਟ ਸੀਰੀਜ਼ 2-2 ਨਾਲ ਡਰਾਅ ਹੋਣ ਤੋਂ ਬਾਅਦ ਹੁਣ ਟੀਮ ਇੰਡੀਆ ਦੇ ਫੈਨਜ਼ ਦੇ ਮਨਾਂ 'ਚ ਸਵਾਲ ਹੋਵੇਗਾ ਕਿ ਹੁਣ ਅਗਲੀ ਟੈਸਟ ਸੀਰੀਜ਼ ਕਦੋਂ ਖੇਡੀ ਜਾਵੇਗੀ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ-
ਵੈਸਟ ਇੰਡੀਜ਼ ਨਾਲ ਅਗਲੀ ਮੁਕਾਬਲਾ 2 ਅਕਤੂਬਰ ਤੋਂ
ਭਾਰਤ ਆਪਣਾ ਅਗਲਾ ਟੈਸਟ ਮੈਚ ਵੈਸਟ ਇੰਡੀਜ਼ ਦੇ ਖਿਲਾਫ ਘਰੇਲੂ ਜ਼ਮੀਨ 'ਤੇ ਖੇਡੇਗਾ। ਇਹ ਦੋ ਮੈਚਾਂ ਦੀ ਸੀਰੀਜ਼ ਹੋਵੇਗੀ ਜਿਸ ਦੀ ਸ਼ੁਰੂਆਤ 2 ਅਕਤੂਬਰ 2025 ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡਿਅਮ ਵਿੱਚ ਹੋਏਗੀ। ਦੂਜਾ ਟੈਸਟ 10 ਅਕਤੂਬਰ ਤੋਂ ਦਿੱਲੀ ਦੇ ਅਰੁਣ ਜੇਤਲੀ ਸਟੇਡਿਅਮ ਵਿੱਚ ਖੇਡਿਆ ਜਾਵੇਗਾ। ਵੈਸਟ ਇੰਡੀਜ਼ ਦੀ ਅਗਵਾਈ ਰੋਸਟਨ ਚੇਜ਼ ਕਰ ਰਹੇ ਹਨ।
ਨਵੰਬਰ 'ਚ ਦੱਖਣ ਅਫਰੀਕਾ ਨਾਲ ਟੱਕਰ
WTC 2025-27 ਦੇ ਤੀਸਰੇ ਰਾਊਂਡ ਵਿੱਚ ਦੱਖਣ ਅਫਰੀਕਾ ਦੀ ਟੀਮ ਨਵੰਬਰ 2025 ਵਿੱਚ ਭਾਰਤ ਆਵੇਗੀ। ਦੋ ਟੈਸਟ ਮੈਚਾਂ ਦੀ ਇਹ ਸੀਰੀਜ਼ 14 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਸ਼ੁਰੂ ਹੋਵੇਗੀ। ਦੂਜਾ ਟੈਸਟ ਗੁਵਾਹਾਟੀ ਦੇ ਬਰਸਾਪਾਰਾ ਸਟੇਡਿਅਮ ਵਿੱਚ 22 ਤੋਂ 26 ਨਵੰਬਰ ਤੱਕ ਹੋਏਗਾ।
2026 ਵਿੱਚ ਵਿਦੇਸ਼ੀ ਦੌਰੇ
ਜੁਲਾਈ 2026 ਵਿੱਚ ਭਾਰਤ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਦੌਰੇ 'ਤੇ ਜਾਵੇਗਾ। 2022 ਵਿੱਚ ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਸ਼੍ਰੀਲੰਕਾ ਨੂੰ 2-0 ਨਾਲ ਹਰਾਇਆ ਸੀ।
ਨਵੰਬਰ 2026 ਵਿੱਚ ਭਾਰਤ ਨਿਊਜ਼ੀਲੈਂਡ ਦੌਰੇ 'ਤੇ ਦੋ ਟੈਸਟ ਮੈਚ ਖੇਡੇਗਾ। ਪਿਛਲੀ ਘਰੇਲੂ ਸੀਰੀਜ਼ ਵਿੱਚ ਭਾਰਤ ਨੂੰ 0-3 ਦੀ ਹਾਰ ਮਿਲੀ ਸੀ।
2027 ਦੀ ਸ਼ੁਰੂਆਤ ’ਚ ਆਸਟਰੇਲੀਆ ਨਾਲ ਵੱਡੀ ਸੀਰੀਜ਼
ਵਰਲਡ ਟੈਸਟ ਚੈਂਪੀਅਨਸ਼ਿਪ 2025-27 ਦੇ ਆਖਰੀ ਦੌਰ ਵਿੱਚ ਭਾਰਤ ਘਰੇਲੂ ਜ਼ਮੀਨ ’ਤੇ ਆਸਟਰੇਲੀਆ ਦੇ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗਾ। ਇਹ ਮੈਚ ਫਰਵਰੀ-ਮਾਰਚ 2027 ਵਿੱਚ ਹੋਣਗੇ। ਪਿਛਲੀ ਸੀਰੀਜ਼ ਵਿੱਚ ਭਾਰਤ 1-3 ਨਾਲ ਹਾਰ ਗਿਆ ਸੀ, ਪਰ 2023 ਵਿੱਚ ਘਰੇਲੂ ਜ਼ਮੀਨ 'ਤੇ 2-1 ਨਾਲ ਜਿੱਤ ਦਰਜ ਕੀਤੀ ਸੀ।
ਭਾਰਤ ਦਾ ਪੂਰਾ ਟੈਸਟ ਸ਼ਡਿਊਲ (WTC 2025-27)
ਭਾਰਤ vs ਇੰਗਲੈਂਡ – 2-2 ਨਾਲ ਡਰਾਅ (ਪੂਰੀ ਹੋ ਚੁੱਕੀ ਸੀਰੀਜ਼)
ਭਾਰਤ vs ਵੈਸਟ ਇੰਡੀਜ਼ – ਅਕਤੂਬਰ 2025 (ਭਾਰਤ ਵਿੱਚ)
ਭਾਰਤ vs ਦੱਖਣ ਅਫਰੀਕਾ – ਨਵੰਬਰ 2025 (ਭਾਰਤ ਵਿੱਚ)
ਭਾਰਤ vs ਸ਼੍ਰੀਲੰਕਾ – ਜੁਲਾਈ 2026 (ਸ਼੍ਰੀਲੰਕਾ ਵਿੱਚ)
ਭਾਰਤ vs ਨਿਊਜ਼ੀਲੈਂਡ – ਨਵੰਬਰ 2026 (ਨਿਊਜ਼ੀਲੈਂਡ ਵਿੱਚ)
ਭਾਰਤ vs ਆਸਟਰੇਲੀਆ – ਫਰਵਰੀ-ਮਾਰਚ 2027 (ਭਾਰਤ ਵਿੱਚ)
ਭਾਰਤੀ ਟੀਮ ਲਈ ਇਹ ਦੌਰ ਕਾਫ਼ੀ ਮੁਸ਼ਕਲ ਅਤੇ ਨਿਰਣਾਇਕ ਹੋਣ ਵਾਲਾ ਹੈ, ਜਿਸ ਵਿੱਚ ਉਹਨਾਂ ਨੂੰ ਘਰੇਲੂ ਅਤੇ ਵਿਦੇਸ਼ੀ ਦੋਵਾਂ ਹੀ ਜ਼ਮੀਨਾਂ 'ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨੀ ਹੋਏਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕ੍ਰਿਕਟਰ ਦੀ Ex-Wife ਦਾ ਬੈੱਡਰੂਮ ਵੀਡੀਓ ਵਾਇਰਲ
NEXT STORY