helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, JUL 08, 2025
ਟਰੰਪ ਦਾ ਟੈਰਿਫ ਬੰਬ, ਜਾਪਾਨ-ਦੱਖਣੀ ਕੋਰੀਆ,...
ਅਨੋਖਾ ਸਕੂਲ, ਇੱਥੇ ਨਾ ਤਾਂ ਨੰਬਰ ਮਿਲਦੇ ਹਨ ਤੇ ਨਾ...
IPL ਚੈਂਪੀਅਨ RCB ਦੇ ਇਸ ਤੇਜ਼ ਗੇਂਦਬਾਜ਼ ਵਿਰੁੱਧ...
ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, 5 ਮਹੀਨੇ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਸਾਲ 2019 'ਚ ਭਾਰਤੀ ਖੇਡ ਨੇ ਕਈ ਪ੍ਰਾਪਤੀਆਂ ਅਤੇ ਉਪਲਬਧੀਆਂ ਹਾਸਲ ਕੀਤੀਆਂ। ਸਾਲ 2019 'ਚ ਭਾਰਤ 'ਚ ਲੋਕ ਸਭਾ ਦੀਆਂ ਚੋਣਾਂ ਹੋਣਾ ਦੇਸ਼ ਦਾ ਸਭ ਤੋਂ ਮਹੱਤਵਪੂਰਨ ਈਵੈਂਟ ਸੀ। ਇਹ ਸਾਲ ਖਿਡਾਰੀਆਂ ਲਈ ਭਾਰਤੀ ਰਾਜਨੀਤੀ 'ਚ ਕਦਮ ਰਖਣ ਲਈ ਵੀ ਜਾਣਿਆ ਜਾਵੇਗਾ। ਪਰ ਖੇਡ ਦੇ ਮੈਦਾਨ 'ਤੇ ਉਨ੍ਹਾਂ ਦਾ ਰਿਕਾਰਡ ਉਨ੍ਹਾਂ ਦੀ ਸਿਆਸੀ ਮੈਦਾਨ 'ਤੇ ਸਫਲਤਾ ਦੀ ਗਾਰੰਟੀ ਨਹੀਂ ਸੀ। ਪਰ ਇਹ ਸਾਰਿਆਂ ਲਈ ਕੌੜਾ ਤਜਰਬਾ ਨਹੀਂ ਸੀ। ਕਈ ਦਿੱਗਜ ਖਿਡਾਰੀਆਂ ਨੂੰ ਇਸ ਨਵੇਂ ਖੇਤਰ 'ਚ ਸਫਲਤਾ ਵੀ ਮਿਲੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ 2019 'ਚ ਰਾਜਨੀਤੀ 'ਚ ਕਦਮ ਰਖਿਆ ਸੀ। 1. ਗੌਤਮ ਗੰਭੀਰ ਭਾਰਤੀ ਜਨਤਾ ਪਾਰਟੀ ਨੇ 2014 ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਜਿੱਤ ਦਾ ਪਰਚਮ ਲਹਿਰਾਇਆ। 'ਆਪ' ਦੀ ਆਤਿਸ਼ੀ ਅਤੇ ਕਾਂਗਰਸ ਦੇ ਨੇਤਾ ਅਰਵਿੰਦਰ ਸਿੰਘ ਲਵਲੀ 'ਤੇ ਭਾਰੀ ਪੈਂਦੇ ਹੋਏ ਸਾਬਕਾ ਕ੍ਰਿਕਟਰ 3 ਲੱਖ 90 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਲੋਕਸਭਾ ਪੁੱਜੇ। ਚੋਣ ਮੈਦਾਨ 'ਤੇ ਗੰਭੀਰ ਨੇ ਪਹਿਲੀ ਵਾਰ ਕਦਮ ਰਖਿਆ ਅਤੇ ਜਿੱਤ ਦਰਜ ਕੀਤੀ। ਗੰਭੀਰ ਨੇ ਪਿਛਲੇ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਤੋਂ ਬਾਅਦ ਉਹ ਫੌਜ ਅਤੇ ਬਾਕੀ ਸਮਾਜਿਕ ਮੁੱਦਿਆਂ 'ਤੇ ਟਵਿੱਟਰ ਦੇ ਜ਼ਰੀਏ ਆਪਣੀ ਰਾਏ ਵੀ ਰਖਦੇ ਸਨ। 2. ਸੰਦੀਪ ਸਿੰਘ ਹਰਿਆਣਾ ਵਿਧਾਨਸਭਾ ਚੋਣਾਂ 'ਚ ਜਿੱਤਣ ਲਈ ਭਾਜਪਾ ਵੱਲੋਂ ਮੈਦਾਨ 'ਤੇ ਰਾਸ਼ਟਰੀ ਹਾਕੀ ਖਿਡਾਰੀ ਸੰਦੀਪ ਸਿੰਘ ਨੂੰ ਉਤਾਰਿਆ। ਆਪਣੇ ਚੋਣ ਡੈਬਿਊ 'ਚ ਸੰਦੀਪ ਸਿੰਘ ਨੇ ਕੁਰੂਕਸ਼ੇਤਰ 'ਚ ਪਿਹੋਵਾ ਚੋਣ ਖੇਤਰ ਤੋਂ ਜਿੱਤ ਹਾਸਲ ਕੀਤੀ ਜਿਨ੍ਹਾਂ ਨੇ ਕਾਂਗਰਸ ਦੇ ਮਨਦੀਪ ਸਿੰਘ ਨੂੰ 5,314 ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ। 3. ਗੀਤਾ ਫੋਗਟ ਗੀਤਾ ਫੋਗਟ ਨੇ ਵੀ ਭਾਰਤੀ ਰਾਜਨੀਤੀ 'ਚ ਉਤਰਨ ਲਈ ਦਿਲਚਸਪੀ ਦਿਖਾਈ। ਮਹਿਲਾ ਪਹਿਲਵਾਨ ਗੀਤਾ ਫੋਗਟ ਨੂੰ ਸੋਨੀਪਤ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ। ਸੋਨੀਪਤ ਸੀਟ ਕਾਂਗਰਸ ਲਈ ਕਾਫੀ ਮਹੱਤਵਪੂਰਨ ਸੀ। ਪਰ ਉਹ ਭਾਜਪਾ ਲਈ ਕੋਈ ਕਮਾਲ ਨਾ ਕਰ ਸਕੀ। 3. ਯੋਗੇਸ਼ਵਰ ਦੱਤ ਲੰਡਨ ਓਲੰਪਿਕ ਕਾਂਸੀ ਤਮਗਾ ਜੇਤੂ ਯੋਗੇਸ਼ਵਰ ਦੱਤ ਹਰਿਆਣਾ ਵਿਧਾਨਸਭਾ 'ਚ ਭਾਜਪਾ ਦੀ ਇਕ ਹੋਰ ਅਸਫਲ ਕੋਸ਼ਿਸ਼ ਰਿਹਾ। ਬੜੌਦਾ ਵਿਧਾਨਸਭਾ ਸੀਟ ਤੋਂ ਮੈਦਾਨ 'ਚ ਉਤਰੇ ਯੋਗੇਸ਼ਵਰ ਦੱਤ ਰਾਜਨੀਤੀ ਦੀ ਰਿੰਗ 'ਚ ਕਦਮ ਨਹੀਂ ਰਖ ਸਕੇ। ਉਹ ਕਾਂਗਰਸ ਦੇ ਵਿਧਾਇਕ ਸ਼੍ਰੀ ਕ੍ਰਿਸ਼ਣ ਹੁੱਡਾ ਖਿਲਾਫ ਚੋਣ ਹਾਰ ਗਏ। 4. ਵਿਜੇਂਦਰ ਸਿੰਘ ਦੱਖਣੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਵਿਜੇਂਦਰ ਸਿੰਘ ਦੀ ਚੋਣ ਦੇ ਦੌਰਾਨ ਜ਼ਮਾਨਤ ਜ਼ਬਤ ਹੋ ਗਈ। ਵਿਜੇਂਦਰ ਨੂੰ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਬਿਧੂੜੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਘਵ ਚੱਡਾ ਦੇ ਖਿਲਾਫ ਖੜ੍ਹਾ ਕੀਤਾ ਸੀ, ਪਰ ਉਹ ਹਾਰ ਗਏ। ਇਸ ਸੀਟ 'ਤੇ ਭਾਜਪਾ ਦੇ ਰਮੇਸ਼ ਬਿਧੂੜੀ ਨੇ 52 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਦੂਜੇ ਸਥਾਨ 'ਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਅਤੇ ਤੀਜੇ ਨੰਬਰ ਦੇ ਵਜਿੰਦਰ ਸਿੰਘ ਰਹੇ। ਵਿਜੇਂਦਰ ਨੇ ਮੁੱਕੇਬਾਜ਼ੀ 'ਚ ਆਪਣੇ ਕਰੀਅਰ ਦੇ 20 ਤੋਂ ਜ਼ਿਆਦਾ ਸਾਲਾਂ 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। 5. ਬਬੀਤਾ ਫੋਗਟ ਬਬੀਤਾ ਫੋਗਟ ਨੇ ਹਰਿਆਣਾ ਦੀ ਚਰਖੀ ਦਾਦਰੀ ਵਿਧਾਨਸਭਾ ਸੀਟ ਤੋਂ ਚੋਣ ਲੜੀ। ਬਬੀਤਾ ਫੋਗਟ ਮਸ਼ਹੂਰ ਰੈਸਲਰ ਖਿਡਾਰੀ ਹੈ। ਖੇਡ ਜਗਤ 'ਚ ਇਤਿਹਾਸ ਰੱਚਣ ਦੇ ਬਾਅਦ ਰਾਜਨੀਤੀ ਦੀ ਪਾਰੀ ਖੇਡਣ ਚੋਣਾਂ 'ਚ ਉਤਰੀ। ਫਿਰ ਵੀ ਉਸ ਦੇ ਚੋਣ ਲੜਨ ਦੇ ਨਤੀਜੇ ਓਨੇ ਉਤਸ਼ਾਹਿਤ ਕਰਨ ਵਾਲੇ ਨਾ ਆ ਸਕੇ ਜਿੰਨੇ ਗੌਤਮ ਗੰਭੀਰ ਅਤੇ ਸੰਦੀਪ ਸਿੰਘ ਦੇ ਆਏ ਸਨ।
ਕਨੇਰੀਆ ਦੇ ਪੱਖਪਾਤ ਵਿਵਾਦ 'ਤੇ ਪਾਕਿ ਦੇ ਸਾਬਕਾ ਖਿਡਾਰੀ ਯੂਸੁਫ ਦਾ ਵੱਡਾ ਬਿਆਨ
Stories You May Like
ਅਮਰੀਕਾ 'ਚ ਮੁੜ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ, 10 ਜ਼ਖਮੀ
ਸਾਵਧਾਨ! ਦਰਵਾਜ਼ਾ ਖੜ੍ਹਕਾ ਸ਼ਰੇਆਮ ਘਰ ਵੜੇ ਲੁਟੇਰੇ, ਇਕੱਲਾ ਜਵਾਕ ਵੇਖ ਮੱਥੇ 'ਤੇ...
ਸਾਊਦੀ ਅਰਬ 'ਚ ਮੌਤ ਦੀ ਸਜ਼ਾ 'ਚ ਰਿਕਾਰਡ ਵਾਧਾ, ਅੰਕੜੇ ਆਏ ਸਾਹਮਣੇ
ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਡਰਾ ਰਿਹੈ ਵੱਡਾ ਖ਼ਤਰਾ! ਕਦੇ ਵੀ ਹੋ ਸਕਦੀ ਹੈ ਭਾਰੀ...
ਪੰਜਾਬ ਲਈ ਖ਼ਤਰੇ ਦੀ ਘੰਟੀ! ਉੱਡੀ ਕਿਸਾਨਾਂ ਦੀ ਨੀਂਦ, ਅਚਾਨਕ ਆ ਖੜ੍ਹੀ ਹੋਈ ਵੱਡੀ...
ਪੰਜਾਬ 'ਚ 7 ਤੋਂ 11 ਜੁਲਾਈ ਤੱਕ ਵੱਡੀ ਚਿਤਾਵਨੀ, ਮੀਂਹ ਨਾਲ...
ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਔਰਤ ਨੇ ਸਾਬਕਾ ਪਤੀ ਦੇ ਤਿੰਨ ਰਿਸ਼ਤੇਦਾਰਾਂ ਨੂੰ ਖੁਆ 'ਤਾ ਜ਼ਹਿਰੀਲਾ ਖਾਣਾ, ਹੁਣ...
ਬ੍ਰਾਜ਼ੀਲ 'ਚ ਰਿਸ਼ਵਤਖੋਰੀ ਦਾ ਅਨੋਖਾ ਜੁਗਾੜ, ਕਿੱਸ ਕਰਨ ਦੇ ਵੀ 3 ਤਰੀਕੇ
ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, 10 ਲੋਕਾਂ ਦੀ ਮੌਤ
ਕਦੇ ਡਿਪਰੈਸ਼ਨ ਦਾ ਰਿਹਾ ਸ਼ਿਕਾਰ, ਅੱਜ ਹੈ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਸ਼ਖਸ
ਅਲਬਰਟਾ 'ਚ ਅਗਲੇ ਮਹੀਨੇ ਜਿਮਨੀ ਚੋਣ, ਪੋਇਲੀਵਰੇ ਅਜਮਾ ਸਕਦੇ ਨੇ ਕਿਸਮਤ
Trump ਨੇ Musk ਦੀ ਨਵੀਂ ਰਾਜਨੀਤਿਕ ਪਾਰਟੀ ਦਾ ਉਡਾਇਆ ਮਜ਼ਾਕ, ਕਿਹਾ...
ਗੰਦੀਆਂ ਫਿਲਮਾਂ ਬਣਾਉਣ 'ਚ ਟੌਪ 'ਤੇ ਹੈ ਇਹ ਦੇਸ਼! 4 ਲੱਖ ਮਾਡਲਾਂ ਕਰਦੀਆਂ ਇਹ ਕੰਮ
ਦਸੂਹਾ 'ਚ ਵਾਪਰੇ ਭਿਆਨਕ ਬੱਸ ਹਾਦਸੇ 'ਤੇ CM ਮਾਨ ਨੇ ਜਤਾਇਆ ਦੁੱਖ਼
ਲਹਿੰਦੇ ਪੰਜਾਬ 'ਚ ਮੌਨਸੂਨ ਬਾਰਿਸ਼ ਬਣੀ ਆਫ਼ਤ, 70 ਤੋਂ ਵਧੇਰੇ ਮੌਤਾਂ ਤੇ ਸੈਂਕੜੇ...
ਇਟਲੀ 'ਚ ਫੈਸ਼ਨ ਸ਼ੋਅ ਦੌਰਾਨ ਭਾਰਤੀ ਪਹਿਰਾਵੇ ਦੀ ਹੋਈ ਬੱਲੇ ਬੱਲੇ (ਤਸਵੀਰਾਂ)
BRICS ਨੂੰ ਭਰੋਸੇਯੋਗਤਾ ਦਿਖਾਉਣੀ ਚਾਹੀਦੀ, 'ਗਲੋਬਲ ਸਾਊਥ' ਲਈ ਇੱਕ ਉਦਾਹਰਣ...
Subscribe Now!